ਨਵੀਂ ਦਿੱਲੀ, 15 ਅਪ੍ਰੈਲ, 2017 : ਦੁਨੀਆ ‘ਚ ਅੱਜ ਦਾ ਕੋਈ ਅਜਿਹਾ ਵਿਅਕਤੀ ਨਹੀਂ ਹੋਵੇਗਾ, ਜਿਹੜਾ ਵੱਟਸਐਪ ਦਾ ਪ੍ਰਯੋਗ ਨਾ ਕਰਦਾ ਹੋਵੇ। ਕਈ ਵਾਰ ਅਸੀਂ ਛੇਤੀ ‘ਚ ਕਿਸੇ ਨੂੰ ਅਜਿਹਾ ਮੈਸਜਜ ਭੇਜ ਦਿੰਦੇ ਹਨ। ਜਿਹੜਾ ਨਹੀਂ ਭੇਜਣਾ ਹੁੰਦਾ ਹੈ। ਪਰ ਹੁਣ ਵੱਟਸਐਪ ਇਕ ਅਜਿਹਾ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ, ਜੋ ਸਾਡੀ ਇਸ ਸਮੱਸਿਆ ਨੂੰ ਹੱਲ ਕਰ ਦੇਵੇਗਾ। ਮੈਸੇਜਿੰਗ ਐਪ ਵੱਟਸਐਪ ਇੱਕ ਨਵਾਂ ਅਪਡੇਟ ਲੈ ਕੇ ਆਇਆ ਹੈ, ਜਿਸ ਵਿੱਚ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਮਿਲਣਗੇ। ਯੂਜ਼ਰ ਇਸ ਅਪਡੇਟ ਤੋਂ ਬਾਅਦ ਆਪਣਾ ਭੇਜਿਆ ਹੋਇਆ ਮੈਸਜ ਪੰਜ ਮਿੰਟਾਂ ‘ਚ ਵਾਪਸ ਲੈ ਸਕਦਾ ਹੈ। ਵੱਟਸਐਪ ਬੀਟਾ ਦੇ ਐਨਡਰਾਇਡ ਵਰਜ਼ਨ ਵਿੱਚ ਇੱਕ ਨਵਾਂ ਫੀਚਰ ਵੀ ਜੋੜਿਆ ਹੈ। ਇਸ ਨੂੰ ਇਹ ਨਾਂ v2.17.148 ਦਿੱਤਾ ਗਿਆ ਹੈ । @ WABetaInfo ਦੀ ਮਦਦ ਦੇ ਨਾਲ ਤੁਹਾਨੂੰ ਮੈਸਜ਼ ਟਾਈਪ ਕਰਦੇ ਸਮੇਂ ਨਵਾਂ ਪਾਪ ਅਪ ਦਿਖੇਗਾ, ਜਿਸਦੇ ਜਰੀਏ ਤੁਸੀਂ ਆਪਣੇ ਮੈਸਜ ਨੂੰ ਐਡਿਟ ਕਰ ਸਕਣਗੇ। ਇਸ ਵਿੱਚ ਤੁਸੀਂ ਮੈਸਜ ਦਾ ਕੋਈ ਵੀ ਹਿੱਸਾ ਸਲੈਕਟ ਕਰਕੇ ਉਸਨੂੰ ਬੋਲਡ ਜਾਂ ਇਟੈਲਿਕਸ ਵਿੱਚ ਤਬਦੀਲ ਕਰ ਸਕਦੇ ਹਨ।