ਚੰਡੀਗੜ੍ਹ, 10 ਅਪ੍ਰੈਲ 2017 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ 'ਤੇ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਤੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਮਹੁੱਇਆ ਕਰਵਾਉਣ ਦੇ ਮੰਤਵ ਨਾਲ ਈ ਸੇਵਾ ਮੋਬਾਇਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ। ਇਹ ਈ ਸੇਵਾ ਮੋਬਾਇਲ ਐਪਲੀਕੇਸ਼ਨ ਅੰਬਾਲਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਤਿਆਰ ਕੀਤਾ ਹੈ। ਸ਼ੁਰੂ ਵਿਚ ਇਸ ਮੋਬਾਇਲ ਐਪਲੀਕੇਸ਼ 'ਤੇ 250 ਤੋਂ ਵੱਧ ਯੋਜਨਾਵਾਂ ਅਤੇ 30 ਵੱਖ-ਵੱਖ ਵਿਭਾਗਾਂ ਦੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਮਹੁੱਇਆ ਹੈ।
ਸ੍ਰੀ ਮਨੋਹਰ ਲਾਲ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਮੋਬਾਇਲ ਐਪਲੀਕੇਸ਼ਨ ਦੇ ਵਿਕਾਸ ਲਈ ਵੱਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗੀ, ਜਿੱਥੇ ਲੋਕ ਆਪਣੇ ਮੋਬਾਇਲ ਫੋਨ 'ਤੇ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਲੈਣਗੇ ਅਤੇ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਨੂੰ ਫਾਇਦਾ ਵੀ ਮਿਲੇਗਾ।
ਅੰਬਾਲਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਪਹਿਲੇ ਪੜਾਅ ਵਿਚ 250 ਤੋਂ ਵੱਧ ਭਲਾਈ ਯੋਜਨਾਵਾਂ ਅਤੇ 30 ਵੱਖ-ਵੱਖ ਵਿਭਾਗਾਂ ਦੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਇਸ ਮੋਬਾਇਲ ਐਪਲੀਕੇਸ਼ 'ਤੇ ਮਹੁੱਇਆ ਹੋ ਗਈ ਹੈ, ਪਰ ਕੁਝ ਸਮੇਂ ਬਾਅਦ ਲੋਕਾਂ ਦੇ ਹਿੱਤਾਂ ਨੂੰ ਵੇਖਦੇ ਹੋਏ ਮੋਬਾਇਲ ਐਪਲੀਕੇਸ਼ਨ 'ਤੇ ਬਾਕੀ ਵਿਭਾਗਾਂ ਦੀ ਜਾਣਕਾਰੀ ਵੀ ਜੋੜੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਜਨਾਵਾਂ ਅਤੇ ਪ੍ਰੋਗ੍ਰਾਮ ਤੋਂ ਇਲਾਵਾ ਹੋਰ ਜਾਣਕਾਰੀ ਜਿਵੇ. ਕਿ ਦਸਤਾਵੇਜਾਂ ਦੀ ਲੋਂੜ, ਨਿਰਧਾਰਿਤ ਫੀਸ ਅਤੇ ਬਿਨੈ ਦੀ ਪ੍ਰਕ੍ਰਿਆ ਆਦਿ ਦੀ ਜਾਣਕਾਰੀ ਵੀ ਮੋਬਾਇਲ ਐਪਲੀਕੇਸ਼ 'ਤੇ ਮਹੁੱਇਆ ਹੈ। ਉਨ੍ਹਾਂ ਦਸਿਆ ਕਿ ਇਸ ਨਾਲ ਮੋਬਾਇਲ ਐਪਲੀਕੇਸ਼ਨ ਨਾਲ ਦਫਤਰਾਂ ਵਿਚ ਜਾਣ ਬਿਨਾਂ ਹੀ ਆਪਣੇ ਘਰ 'ਤੇ ਬੈਠ ਕੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਲੋਕਾਂ ਨੂੰ ਮਹੁੱਇਆ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪਲੀਕੇਸ਼ਨ ਦੀ ਮਦਦ ਨਾਲ ਲੋਕ ਸੀ.ਐਮ. ਵਿੰਡੋ 'ਤੇ ਦਿੱਤੀ ਗਈ ਆਪਣੀ ਸ਼ਿਕਾਇਤ ਬਾਰੇ ਵੀ ਜਾਣ ਸਕਣਗੇ ਅਤੇ ਆਪਣੇ ਸੁਝਾਅ ਵੀ ਦੇ ਸਕਦੇ ਹਨ। ਇਸ ਤੋਂ ਇਲਾਵਾ, ਲੋਕਾਂ ਦੀ ਸਹੂਲਤ ਲਈ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ, ਵਧੀਕ ਡਿਪਟੀ ਕਮਿਸ਼ਨਰਾਂ, ਐਸ.ਡੀ.ਐਮ., ਰੋਡਵੇਜ ਦੇ ਜਰਨਲ ਮੈਨੇਜਰਾਂ ਆਦਿ ਅਧਿਕਾਰੀਆਂ ਦੇ ਟੈਲੀਫੋਨ ਨੰਬਰ ਵੀ ਉਪਲੱਬਧ ਹਨ।