ਚੰਡੀਗੜ੍ਹ, 22 ਮਾਰਚ, 2017 : ਰਿਲਾਇੰਸ ਜੀਓ ਆਪਣੇ ਧਮਾਕੇਦਾਰ ਆਫ਼ਰ ਲਈ ਹਮੇਸ਼ਾ ਜਾਣਿਆ ਜਾਂਦਾ ਹੈ। ਇੱਕ ਵਾਰ ਫਿਰ ਆਪਣੇ ਯੂਜ਼ਰ ਨੂੰ ਲੁਭਾਉਣ ਲਈ ਨਵਾਂ ਆਫ਼ਰ ਲੈ ਕੇ ਆਇਆ ਹੈ। Reliance Jio ਦੇ ਪ੍ਰਾਈਮ ਮੈਂਬਰ ਸਰਵਿਸ ਦੇ ਲਈ ਸਬਸਕ੍ਰਿਪਸ਼ਨ ਚਲ ਰਿਹਾ ਹੈ ਅਤੇ ਇਸਦੇ ਲਈ 99 ਰੁਪਏ ਦਾ ਚਾਰਜ ਲੱਗ ਰਿਹਾ ਹੈ। ਕੰਪਨੀ 31 ਮਰਾਚ ਤੋਂ ਪਹਿਲਾ ਆਪਣਾ ਗਾਹਕਾਂ ਨੂੰ ਪ੍ਰਾਇਮ ਕਸਟਮਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀ। ਲਗਾਤਾਰ ਗਾਹਕਾਂ ਨੂੰ ਮੈਸਜ ਕੀਤੇ ਜਾ ਰਹੇ ਨੇ ਅਤੇ ਉਨ੍ਹਾਂ ਨੂੰ ਪ੍ਰਾਈਮ ਮੈਂਬਰ ਬਣਨ ਦੇ ਲਈ ਕਿਹਾ ਜਾ ਰਿਹਾ ਹੈ। ਕਿਉਂਕਿ ਬਾਕੀ ਕੰਪਨੀਆਂ ਦੇ ਆਫਰ ਮਿਲਣ ਤੋਂ ਬਾਅਦ ਗਾਹਕ ਜਿਓ ਦੇ ਪ੍ਰਾਈਮ ਮੈਂਬਰ ਬਣਨ ਤੋਂ ਕਤਰਾ ਰਹੇ ਨੇ। ਪਰ ਹੁਣ ਜਿਓ ਨੇ ਪ੍ਰਾਈਮ ਮੈਂਬਰ ਵੀ ਫ੍ਰੀ ‘ਚ ਬਣਨ ਦਾ ਆਫਰ ਦਿੱਤਾ ਹੈ।
ਜੀਓ ਦੇ ਫ੍ਰੀ ‘ਚ ਪ੍ਰਾਈਮ ਮੈਂਬਰ ਬਣਨ ਲਈ ਜਿਓ ਮਨੀ ਐਪ ‘ਤੇ ਇੱਕ ਆਫਰ ਆਇਆ ਹੈ ਜਿਸ ‘ਚ ਐਪ ਤੋਂ ਰਿਚਾਰਜ ਕਰਨ ‘ਤੇ 50 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਜਿਸ ‘ਚ 99 ਦੇ ਰਿਚਾਰਜ ‘ਚ 50 ਰੁਪਏ ਕੈਸ਼ਬੈਕ ਅਤੇ 303 ਰੁਪਏ ਦਾ ਮੰਥਲੀ ਪਲਾਨ ਰਿਚਾਰਜ ‘ਤੇ ਵੀ 50 ਰੁਪਏ ਕੈਸ਼ਬੈਕ ਹੋਣਗੇ। ਯਾਨੀ ਕੁਲ 100 ਰੁਪਏ ਦਾ ਕੈਸ਼ਬੈਕ।
ਹਾਲ ਹੀ ‘ਚ ਰਿਲਾਇੰਸ ਜੀਓ ਪੇਟੀਐਮ ਨੇ ਰਿਲਾਇੰਸ ਜੀਓ ਪ੍ਰਾਈਮ ਸਬਸਕ੍ਰਿਪਸ਼ਨ ਸ਼ੁਰੂ ਕੀਤਾ ਹੈ। ਪੇਟੀਐਮ ਤੋਂ ਰਿਚਾਰਜ ‘ਤੇ ਵੀ ਕੁਝ ਕੈਸ਼ਬੈਕ ਮਿਲ ਰਿਹਾ ਹੈ। ਕੰਪਨੀ ਨੇ ਮਨੀ ਐਪ ਟਵਿਟਰ ਹੈਂਡਲ ਤੋਂ ਇਸ ਆਫਰ ਦੀ ਜਾਣਕਾਰੀ ਟਵਿਟ ਕਰਕੇ ਦਿੱਤੀ ਹੈ।
abp sanjha ਤੋਂ ਧੰਨਵਾਦ ਸਹਿਤ