ਨਵੀਂ ਦਿੱਲੀ, 15 ਫਰਵਰੀ, 2017 : Nokia ਨੇ ਆਪਣੇ ਐਂਡਰਾਇਡ ਸਮਾਰਟਫੋਨ Nokia 6 ਦੇ ਨਾਲ ਟੇਕ ਮਾਰਕਿਟ ‘ਚ ਮੁੜ ਐਂਟਰੀ ਕੀਤੀ ਹੈ। ਇੰਨਾ ਹੀ ਨਹੀਂ, ਇਸ ਹੈਂਡਸੈੱਟ ਦੀਆਂ ਦੋ ਫਲੈਸ਼ ਸੇਲ ਲਈ ਲੱਖਾਂ ਰਜਿਸਟ੍ਰੇਸ਼ਨ ਵੀ ਹੋਏ ਸਨ। ਲੋਕਾਂ ‘ਚ ਕ੍ਰੇਜ਼ ਦੇ ਮੱਦੇਨਜ਼ਰ ਨੋਕੀਆ ਮੋਬਾਈਲ ਵਰਲਡ ਕਾਂਗਰਸ ਈਵੈਂਟ ‘ਚ ਇਕੱਠੇ ਹੀ ਆਪਣੇ ਕਈ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਉਹ ਆਪਣੇ ਸਭ ਤੋਂ ਪਸੰਦੀਦਾ ਫੀਚਰ ਫੋਨ Nokia 3310 ਨੂੰ ਫਿਰ ਤੋਂ ਲਾਂਚ ਕਰਨਗੇ।
Nokia 3310 GSM ਫੋਨ ਸੀ। ਇਸ ਨੂੰ ਕੰਪਨੀ ਨੇ ਸਤੰਬਰ 2000 ‘ਚ ਲਾਂਚ ਕੀਤਾ ਸੀ। ਇਸ ਨੇ Nokia 3210 ਨੂੰ ਰੀਪਲੇਸ ਕੀਤਾ ਸੀ। ਇਹ Nokia ਦਾ ਸਭ ਤੋਂ ਪਸੰਦੀਦਾ ਫੋਨ ਵੀ ਮੰਨਿਆ ਜਾਂਦਾ ਹੈ। ਇਸ ਅੰਕੜੇ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ ਕਿ ਦੁਨੀਆਂ ਭਰ ‘ਚ ਇਸ ਦੇ 12 ਕਰੋੜ 60 ਲੱਖ ਮੋਬਾਈਲ ਵੇਚੇ ਸਨ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵੇਂ Nokia 3310 ਦੀ ਕੀਮਤ ਕਰੀਬ 4000 ਰੁਪਏ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਬਾਰੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਮਾਹਿਰਾਂ ਦੀ ਮੰਨੀਏ ਤਾਂ Nokia 3310 ਦੀ ਲੋਕਪ੍ਰਿਅਤਾ ਨੂੰ ਦੇਖਦਿਆਂ ਇਸ ਦੀ ਕੀਮਤ 4000 ਰੁਪਏ ਬਿਲਕੁਲ ਠੀਕ ਹੈ।