ਨਵੀਂ ਦਿੱਲੀ, 7 ਫਰਵਰੀ, 2017 : ਸ਼ਿਓਮੀ ਜਲਦੀ ਹੀ ਆਪਣਾ ਨਵਾਂ ਸਮਾਰਟਫੋਨ ਰੈੱਡਮੀ ਨੋਟ 4X ਲਾਂਚ ਕਰਨ ਜਾ ਰਹੀ ਹੈ।ਵੀਬੋ ਤੇ ਲੀਕ ਇਸ ਜਾਣਕਾਰੀ ‘ਚ ਦਾਅਵਾ ਕੀਤਾ ਗਿਆ ਹੈ ਕਿ ਰੈੱਡਮੀ ਨੋਟ 4X ਨੂੰ ਕੰਪਨੀ ਨੂੰ 14 ਫਰਵਰੀ ਨੂੰ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਵੀ ਇਸ ਫੋਨ ਬਾਰੇ ਬਹੁਤ ਸਾਰੀ ਜਾਣਕਾਰੀ ਲੀਕ ਹੋਈ ਹੈ।
ਇਸ ਤੋਂ ਪਹਿਲਾਂ ਇਸ ਸਮਾਰਟਫੋਨ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਪਲੇਫੁਲਡ੍ਰੋਈਡ ਨੇ ਪੇਸ਼ ਕੀਤਾ ਸੀ, ਇਨ੍ਹਾਂ ਤਸਵੀਰਾਂ ‘ਚ ਇਸ ਫੋਨ ਦਾ ਫਰੰਟ ਅਤੇ ਬੈਕ ਨਜ਼ਰ ਆਇਆ ਸੀ। ਇਹ ਤਸਵੀਰਾਂ ਉਨ੍ਹਾਂ ਤਸਵੀਰਾਂ ਤੋਂ ਥੋੜ੍ਹੀਆਂ ਵੱਖ ਸਨ, ਜਿਨ੍ਹਾਂ ਨੂੰ ਟੀਨਾ ‘ਤੇ ਦੇਖਿਆ ਗਿਆ ਸੀ। ਉਮੀਦ ਹੈ ਕਿ ਇਸ ਫੋਨ ‘ਚ ਮੌਜੂਦਾ ਹੋਮ ਬਟਨ ਨੂੰ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾਵੇਗਾ।
ਇਸ ਸਮਾਰਟਫੋਨ ਨੂੰ ਕੁੱਝ ਸਮਾਂ ਪਹਿਲਾਂ ਟੀਨਾ ‘ਤੇ ਵੀ ਦੇਖਿਆ ਗਿਆ ਸੀ। ਟੀਨਾ ਲਿਸਟਿੰਗ ਮੁਤਾਬਕ, ਸ਼ਿਓਮੀ ਰੈੱਡਮੀ ਨੋਟ 4X ਸਮਾਰਟਫੋਨ ‘ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1920×1080 ਪਿਕਸਲ ਹੈ। ਕੁਝ ਹੋਰ ਲੀਕਸ ‘ਚ ਵੀ ਕਿਹਾ ਗਿਈ ਸੀ ਕਿ ਇਹ ਫੋਨ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਏਗਾ, ਉਥੇ ਹੀ ਇਸ ਦੇ ਦੂਜੇ ਵੇਰੀਅੰਟ ‘ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ।