ਨਵੀਂ ਦਿੱਲੀ, 20 ਦਸੰਬਰ, 2016 : ਜ਼ੈੱਨ ਮੋਬਾਇਲ ਨੇ ਮੰਗਲਵਾਰ ਨੂੰ ਆਪਣਾ 4ਜੀ ਵੀ. ਓ. ਐੱਲ. ਟੀ. ਈ. ਸਮਾਰਟਫੋਨ ਸਿਨੇਮੈਕਸ ਕਲਿੱਕ ਭਾਰਤ 'ਚ ਲਾਂਚ ਕਰ ਦਿੱਤਾ ਹੈ। ਜ਼ੈੱਨ ਸਿਨੇਮੈਕਸ ਕਲਿੱਕ ਦੀ ਕੀਮਤ 6,190 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ ਆਨਲਾਈਨ ਅਤੇ ਆਫਲਾਈਨ ਰਿਟੇਲ ਸਟੋਰ 'ਤੇ ਉਪਲੱਬਧ ਹੋਵੇਗਾ। ਇਹ ਫੋਨ ਰਿਲਾਇੰਸ ਜਿਓ ਸਿਮ ਅਤੇ ਜਿਓ ਹੈਪੀ ਨਿਊ ਈਅਰ ਆਫਰ ਦੇ ਪਹਿਲੇ 6 ਮਹੀਨੇ ਲਈ ਇਕ ਵਾਰ ਲਈ ਸਰਕੀਨ ਰਿਪਲੇਸਮੈਂਟ ਆਫਰ ਵੀ ਦੇ ਰਹੀ ਹੈ। ਡਿਊਲ ਸਿਮ ਜ਼ੈੱਨ ਸਿਨੇਮੈਕਸ ਕਲਿੱਕ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ ਅਤੇ ਇਸ 'ਚ 5.5 ਐੱਚ. ਡੀ. (720x1280 ਪਿਕਸਲ) ਆਨਲਾਈਨ ਡਿਸਪਲੇ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 64-ਬਿਟ 1.3 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਹੈ। ਰੈਮ 1 ਜੀਬੀ ਰੈਮ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਸੰਮਾਰਟਫੋਨ 'ਚ ਫਲੈਸ਼ ਨਾਲ 8MP ਰਿਅਰ ਆਟੋਫੋਕਸ ਕੈਮਰਾ ਹੈ।
ਸਿਨੇਮੈਕਸ ਕਲਿੱਕ 'ਚ 8ਜੀਬੀ ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 32 ਜੀਬੀ ਤੱਕ ਵਧਾ ਸਕਦੇ ਹਨ। ਫੋਨ 'ਚ 4ਜੀ ਬੀ ਓ. ਐੱਲ. ਟੀ. ਈ. ਸਪੋਰਟ ਤੋਂ ਇਲਾਵਾ ਕਨੈਕਟੀਵਿਟੀ ਲਈ ਵਾਈ-ਫਾਈ 802.11 ਬੀ/ਜੀ/ਐੱਨ ਬਲੂਟੁਥ ਫੀਚਰ ਹੈ। ਇਸ ਸਮਾਰਟਫੋਨ 'ਚ 2700 ਐਮ. ਏ. ਐੱਚ. ਦੀ ਬੈਟਰੀ ਹੈ, ਜਿਸ 'ਚ 30 ਘੰਟੇ ਦਾ ਸਟੈਂਡਬਾਏ ਟਾਈਮ ਦਿੱਤਾ ਗਿਆ ਹੈ।
ਜ਼ੈੱਨ ਸਿਨੇਮੈਕਸ ਕਲਿੱਕ ਇਕ ਮਲਟੀ-ਲਿੰਗੁਏਜ਼ ਕੀਬੋਰਡ ਨਾਲ ਆਉਂਦਾ ਹੈ, ਜੋ 20 ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਨ੍ਹਾਂ 'ਚ ਹਿੰਦੀ, ਗੁਜਰਾਤੀ,ਮਰਾਠੀ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਸ਼ਾਮਲ ਹਨ। ਇਸ ਸਮਾਰਟਫੋਨ 'ਚ ਸਾਵਨ, ਜ਼ੈੱਨ ਐਪਕਲਾਊਡ ਅਤੇ ਜ਼ੈੱਨ ਗੇਮ ਸਟੋਰ ਐਪਸ ਪ੍ਰੀਲੋਡੇਡ ਆਉਂਦੇ ਹਨ। ਕੰਪਨੀ ਇਸ ਫੋਨ ਦੇ ਇਕ ਮੋਬਾਇਲ ਟ੍ਰੈਕਿੰਗ ਅਤੇ ਸਪੈਸ਼ਲ ਸਕਰੀਨਸ਼ਾਟ ਫੀਚਰ ਦੀ ਤਾਰੀਫ ਕਰ ਰਹੀ ਹੈ।