ਸਭ ਤੋਂ ਘੱਟ ਉਮਰ 'ਚ ਮਾਉਂਟ ਐਵਰੈਸਟ ਦੇ ਬੇਸ ਕੈਂਪ 'ਚ ਪੁੱਜ ਕੇ ਇਤਿਹਾਸ ਬਣਾਉਣ ਵਾਲੀ ਸਾਨਵੀ ਸੂਦ ਦਾ ਸਨਮਾਨ
ਹਰੀਸ਼ ਕਾਲੜਾ
ਰੂਪਨਗਰ,18 ਜੂਨ 2022:ਅੱਜ ਗੋਪਾਲ ਗਉਸ਼ਾਲਾ ਦੀ ਕਾਰਜਕਾਰਨੀ ਦੇ ਮੈਂਬਰਾਂ ਵਲੋਂ, ਹੁਣ ਤੱਕ ਦੀ ਸਭ ਤੋਂ ਘੱਟ ਉਮਰ ਚ ਮਾਉਂਟ ਐਵਰੈਸਟ ਦੇ ਬੇਸ ਕੈਂਪ ਵਿਚ ਪੁੱਜ ਕੇ ਇਤਿਹਾਸ ਬਨਾਉਣ ਵਾਲੀ ,ਸਾਨਵੀ ਸੂਦ ਦੇ ਘਰ ਜਾਕੇ ਉਸ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਤੇ ਸਾਨਵੀ ਸੂਦ ਦੀ ਮਾਤਾ,ਪਿਤਾ ਦੀਪਕ ਸੂਦ ਤੇ ਪੜਨਾਨਾ ਸ਼੍ਰੀ ਸ਼ਾਮ ਲਾਲ ਕੂੰਦਰਾ ਜੋਕਿ ਗੋਪਾਲ ਗਊਸ਼ਾਲਾ ਦੀ ਕਾਰਜਕਾਰਨੀ ਦੇ ਮੈਂਬਰ ਵੀ ਹਨ ਨੂੰ ਗੋਪਾਲ ਗਉਸ਼ਾਲਾ ਵਲੋਂ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ।
ਜਿਕਰਯੋਗ ਹੈ ਕਿ ਸਾਨਵੀ ਸੂਦ ਗੋਪਾਲ ਗਉਸ਼ਾਲਾ ਦੀ ਲਾਈਫ ਮੈਂਬਰ ਵੀ ਹੈ ਅਤੇ ਸੂਦ ਪਰਿਵਾਰ ਵਲੋਂ ਹਰ ਸਾਲ ਗੋਪਾਲ ਗਉਸ਼ਾਲਾ ਨੂੰ ਵਡੀ ਰਕਮ ਦਾਨ ਵਜੋਂ ਦਿੱਤੀ ਜਾਂਦੀ ਹੈ।ਸਾਨਵੀ ਸੂਦ ਦੇ ਪਿਤਾ ਸੁਰਿੰਦਰ ਸੂਦ ਵਲੋਂ ਆਪਣੇ ਸਵਰਗਵਾਸੀ ਪਿਤਾ ਸ਼੍ਰੀ ਸੁਰਿੰਦਰ ਸੂਦ ਦੀ ਯਾਦ ਵਿਚ ਗੋਪਾਲ ਗਉਸ਼ਾਲਾ ਵਿਚ ਇਕ ਵੱਡਾ ਯਾਦਗਾਰੀ ਹਾਲ ਵੀ ਬਣਵਾਇਆ ਹੈ।
ਇਸ ਮੌਕੇ ਤੇ ਗੋਪਾਲ ਗਉਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ,ਸੀਨੀਅਰ ਉਪ ਪ੍ਰਧਾਨ ਸ਼੍ਰੀ ਮੂਲ ਰਾਜ ਸ਼ਰਮਾ, ਜਨਰਲ ਸੱਕਤਰ ਸ਼੍ਰੀ ਬਲਦੇਵ ਅਰੋੜਾ,ਵਿਤ ਕੰਟਰੋਲਰ ਸ਼੍ਰੀ ਮਹੇਸ਼ ੳਬਰਾਏ,ਕਾਰਜਕਾਰਨੀ ਦੇ ਮੈਂਬਰ ਸ਼੍ਰੀ ਸ਼ਾਮ ਲਾਲ ਕੂੰਦਰਾ, ਸ਼੍ਰੀ ਪ੍ਰਦੀਪ ਕੁਮਾਰ ਧਵਨ ਤੇ ਸ਼੍ਰੀ ਸੂਰਜ ਪ੍ਰਕਾਸ਼ ਹਾਜਰ ਸਨ।