ਪੰਜਾਬ ਨੂੰ ਕਲਾ ਖੇਤਰ ਵਿਚ ਦੇਸ਼ ਦਾ ਬਣਾਵਾਂਗੇ ਨੰਬਰ ਇੱਕ ਸੂਬਾ - ਗ੍ਰਾਸ ਆਰਟਿਸਟ
ਕੁਲਵੰਤ ਸਿੰਘ ਬੱਬੂ
- 1991 ਤੋਂ ਬੰਦ ਪਏ ਦਸਤਕਾਰੀ ਕਲਾ ਐਨੋਵੈਂਸ਼ਨ ਐਵਾਰਡ ਇਸ ਸਾਲ ਤੋਂ ਹੀ ਕਿੱਤੇ ਜਾਣਗੇ ਸ਼ੁਰੂ
- ਹੈਂਡੀਕ੍ਰਾਫਟ ਸੈਕਟਰ 'ਚ ਪੰਜਾਬ ਦੀ ਕਾਰਗੁਜ਼ਾਰੀ ਸੁਧਾਰ ਸੁਨਿਸ਼ਚਿਤ ਕਰ ਰਹੀ ਹੈ ਸਰਕਾਰ - ਗ੍ਰਾਸ ਆਰਟਿਸਟ
ਰਾਜਪੁਰਾ 15 ਜੂਨ 2022 - ਪੰਜਾਬ ਦੇ ਕਲਾ ਖੇਤਰ ਇਕ ਦੀ ਡੁੰਗਾਈ ਨਾਪਣਾ ਕੋਈ ਅਸਾਨ ਕੰਮ ਨਹੀਂ ਚਾਹੇ ਲੱਕੜੀ ਦੀ ਬਾਰੀਕ ਨਕਾਸ਼ੀ ਹੋਵੇ ਜਾਂ ਘਾਹ ਦੀ ਤੀਲੀਆਂ ਦੀ ਵਰਤੋਂ ਕਰ ਕਲਾਕਰੀ ਕਰਨਾ। ਪੁਰਾਣੇ ਸਮੇ ਬਣਦੇ ਖਿਲੌਣੇ ਤਾਂ ਮੁਕ ਹੀ ਗਏ ਨੇ ਤੇ ਫੁਲਕਾਰੀ , ਪੰਜਾਬੀ ਜੁੱਤੀ ਤੇ ਵੱਖ ਵੱਖ ਵਿਰਾਸਤੀ ਕਲਾਂਵਾਂ ਤੇ ਕਲਾਕਾਰ ਵੀ ਆਪਣੇ ਪੁਰਾਣੇ ਕਿੱਤੇ ਛੱਡ ਰਹੇ ਨੇ। ਇਹਜੇ ਵਿਚ ਗ੍ਰਾਸ ਆਰਟਿਸਟ ਵੱਲੋ ਪੰਜਾਬ ਨੂੰ ਕਲਾ ਖੇਤਰ ਵਿਚ ਨੰਬਰ ਇਕ ਸੂਬਾ ਬਣਾਉਣ ਦੀ ਗੱਲ ਆਖਣਾ ਸਵਾਲ ਪੈਦਾ ਕਰਦਾ ਹੈ। ਪਰ ਲੱਗਦਾ ਇਸ ਨੌਜਵਾਨ ਕਲਾਕਾਰ ਦੀ ਉਠਾਈ ਅਵਾਜ ਨੇ ਇਸਦੀ ਸੁਰਵਾਤ ਕਰ ਦਿਤੀ ਹੈ।
ਹੈਂਡੀਕਰਾਫਟ ਸਟੇਟ ਅਵਾਰਡ ਇਸ ਸਾਲ ਤੋਂ ਹੀ ਕੀਤਾ ਜਾਵੇਗਾ ਸ਼ੁਰੂ - ਜਾਣਕਾਰੀ ਸਾਂਝੀ ਕਰਦਿਆਂ ਗਰਾਸ ਆਰਟਿਸਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਐਵਾਰਡ 1991 ਤੋਂ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਪੰਜਾਬ ਸਰਕਾਰ ਅਤੇ ਸਾਬਿਆਚਾਰਕ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਇਸੇ ਸਾਲ ਮੁੜ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਦਸਤਕਾਰੀ ਖੇਤਰ ਨੂੰ ਲਗੇ ਇਸ ਘੁੰਣ ਨੂੰ ਤਿੰਨ ਦਹਾਕਿਆਂ ਬਾਅਦ ਹਟਾਇਆ ਜਾ ਰਿਹਾ ਹੈ ਜੋ ਸਰਕਾਰ ਦੀ ਨੀਯਤ ਨੂੰ ਸੁਨਿਸ਼ਚਿਤ ਕਰਦਾ ਹੈ। ਰੰਗਲਾ ਪੰਜਾਬ ਬਣਾਉਣ ਲਈ ਵਿਰਾਸਤੀ ਕਲਾ ਅਤੇ ਉਸਦੀ ਖੁਸ਼ਬੂ ਬਿਖੇਰਣ ਦੀ ਲੋੜ ਹੈ ਜੋ ਸਰਕਾਰ ਅਤੇ ਕਲਾਕਾਰ ਮਿਲਕੇ ਕਰ ਰਹੇ ਨੇ ਤੇ ਪੰਜਾਬ ਨੂੰ ਮੁੜ ਰਾਂਗਲਾ ਪੰਜਾਬ ਬਣਾਵਾਂਗੇ।
ਦੇਸ਼ ਵਿਚ ਪੰਜਾਬ ਹੀ ਇੱਕਲਾ ਜਿਥੇ ਇਹ ਐਵਾਰਡ ਨੂੰ ਕੀਤਾ ਬੰਦ - ਚੌਹਾਨ ਨੇ ਦੱਸਿਆ ਕਿ ਦੇਸ਼ 'ਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਇਹ ਐਵਾਰਡ ਬੰਦ ਕੀਤਾ ਗਿਆ ਸੀ । ਇਹ ਸਿਰਫ਼ ਹਸਤਸ਼ੀਲਪ ਅਵਾਰਡ ਨਹੀਂ ਸੀ ਇਹ ਪੰਜਾਬ ਦੀਆਂ ਵਿਰਾਸਤੀ ਕਲਾਵਾਂ ਦੇ ਰੰਗਾਂ ਨੂੰ ਉਸਤੋਂ ਖੋਣ ਦੀ ਸ਼ੁਰੂਆਤ ਸੀ। ਸਾਡੇ ਪੰਜਾਬ ਦੀ ਵਿਰਾਸਤੀ ਕਲਾਕਾਰੀ ਨਾਲ ਹੋਏ ਸਰਕਾਰਾਂ ਦੇ ਮਾੜੇ ਵਰਤੀਏ ਕਰਕੇ ਕਈ ਕਲਾਕਾਰ ਦੂਜੇ ਸੂਬਿਆਂ ਵਿਚ ਜਾ ਵਸੇ ਨੇ ਦੇਖਣ ਯੋਗ ਹੋਵੇਗਾ ਮਾਨ ਸਰਕਾਰ ਏਦਾਂ ਦਾ ਕਿ ਕਰਦੀ ਹੈ ਕਿ ਵਿਰਾਸਤ ਦੀ ਮਿਟ ਰਹੀ ਛਾਪ ਮੁੜ ਉਬਾਰ ਕੇ ਆਏ ਕਿਉਕਿ ਇਹਨਾਂ ਕਲਾਂਵਾਂ ਵਿਚ ਪੰਜਾਬ ਬੋਲਦਾ ਹੈ ।
ਨੌਜਵਾਨੀ ਨਾਲ ਜੁੜਿਆ ਵਿਰਸਾ - ਰਾਜਪੁਰਾ ਦੇ ਗ੍ਰਾਸ ਆਰਟਿਸਟ ਵੱਲੋ ਮੁੜ ਵਿਰਸੇ ਲਈ ਚੁਕੀ ਅਵਾਜ ਸ਼ਲਾਘਾਯੋਗ ਹੈ। ਯਾਦ ਰਹੇ ਇਹ ਓਹੀ ਕਲਾਕਾਰ ਹੈ ਜੋ ਘਾਹ ਦੀ ਤੀਲੀਆਂ ਨਾਲ ਅੱਖਾਂ ਤੇ ਪੱਟੀ ਬੰਨ੍ਹ ਕਲਾਕ੍ਰਿਤੀਆਂ ਬਣਾਉਂਦਾ ਹੈ। ਪੰਜਾਬ ਸਰਕਾਰ ਵਲੋਂ ਦੇਸ਼ ਦਾ ਏਦਾਂ ਦਾ ਪਹਿਲਾ ਕਲਾਕਰ ਇਹਨਾਂ ਨੂੰ ਐਲਾਨਿਆ ਜਾ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ , ਕੇਂਦਰ ਦੇ ਸਾਬਿਆਚਾਰਕ ਮੰਤਰੀ , ਸੂਬੇ ਦੇ ਮੁੱਖਮੰਤਰੀ , ਕਈ ਵੱਡੀ ਰਿਕਾਰਡਸ ਬੁਕਸ ਵੱਲੋ ਵੀ ਪ੍ਰਸੰਸ਼ਾ ਪੱਤਰ ਇਹਨਾਂ ਨੂੰ ਮਿਲ ਚੁਕੇ ਨੇ। ਚੌਹਾਨ ਨੇ ਕਿਹਾ ਵਿਰਸਾ ਘਾਹ ਦੀ ਤਰ੍ਹਾਂ ਹੈ , ਇਸਨੂੰ ਕਟਿਆ ਜਾ ਸਕਦਾ ਹੈ ਮਿੱਧਿਆ ਜਾ ਸਕਦਾ ਹੈ ਇਸਨੂੰ ਜਲਾ ਹੀ ਸਕਦੇ ਹਾਂ , ਪਰ ਘਾਹ ਦਾ ਸੁਬਾਵ ਹੈ ਕਿ ਉਹ ਮੁੜ ਕੇ ਉੱਗ ਹੀ ਆਉਂਦਾ ਹੈ।