ਕੇਸੀ ਦੇ ਇੰਜੀਨਿਅਰਿੰਗ ਕਾਲਜ ਦੇ ਮਕੈਨੀਕਲ ਵਿਭਾਗ ਦੇ ਸਟੂਡੈਂਟ ਨੇ ਬਣਾਇਆ ਸੋਲਰ ਕਮ ਇਲੈਕਟ੍ਰੀਕਲ ਵਾਈ ਸਾਈਕਲ
- ਇੱਕ ਵਾਰ ਚਾਰਜ ਕਰਨ ’ਤੇ ਚੱਲਦਾ ਹੈ ਬਿਨਾਂ ਪੈਡਲ ਮਾਰੇ ਕਰੀਬ 15 ਕਿਲੋਮੀਟਰ ਸਾਈਕਲ
- ਅਜਿਹੇ ਵਿਦਿਆਰਥੀ ਹੀ ਆਮ ਲੋਕਾਂ ਦੀ ਮੁਸ਼ਕਲ ਰਾਹ ਨੂੰ ਬਣਾਉਂਦੇ ਹਨ ਆਸਾਨ - ਡਾੱ. ਸਿੰਗੀ
ਨਵਾਂਸ਼ਹਰ, 07 ਜਨਵਰੀ ,2022 - ਕੇਸੀ ਇੰਜੀਨਿਅਰਿੰਗ ਕਾਲਜ ਐਂਡ ਆਈਟੀ ਦੇ ਮਕੈਨੀਕਲ ਵਿਭਾਗ ਦੇ ਸਟੂਡੈਂਟ ਨੇ ਇੱਕ ਪ੍ਰੌਜੇਕਟ ਦੇ ਜਰਿਏ ਸੋਲਰ ਕਮ ਇਲੈਕਟ੍ਰੀਕਲ ਵਾਈ ਸਾਈਕਲ ਤਿਆਰ ਕੀਤਾ ਹੈ , ਇਸ ਸਾਈਕਲ ਨੂੰ ਕਾਲਜ ’ਚ ਚਲਾਉਣ ਚੋਂਂ ਪਹਿਲਾਂ ਕੇਸੀ ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ , ਮੈਨਜਮੈਂਟ ਕਾਲਜ ਪਿ੍ਰੰਸੀਪਲ ਡਾੱ. ਸ਼ਬਨਮ ਨੇ ਸਟੂਡੈਂਟ ਤੋਂ ਇਸ ਸਬੰਧੀ ਪੂਰੀ ਜਾਣਕਾਰੀ ਲਈ ।
ਮਕੈਨੀਕਲ ਵਿਭਾਗ ਦੇ ਪ੍ਰਮੁੱਖ ਇੰਜ. ਜਨਾਰਦਨ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਕਰੀਬ 18 ਹਜਾਰ ਨਾਲ ਤਿਆਰ ਕੀਤਾ ਗਿਆ ਹੈ । ਇਸ ’ਚ 50 - 50 ਵਾੱਟਸ ਦੇ 2 ਸੋਲਰ ਪੈਨਲ, 2 ਬੈਟਰੀ 7 ਐਂਪਾਇਰ ਦੀ, 250 ਵਾੱਟਸ ਦੀ ਮੋਟਰ, ਐਕਸੀਲੇਟਰ. ਕੰਟਰੋਲਰ, ਡੀਸੀ ਵੂਸਟਰ ਕਨਵਰਟਰ, ਸੋਲਰ ਚਾਰਜਰ ਕੰਟਰੋਲਰ ਨੂੰ ਇੱਕ ਸਾਈਕਲ ’ਤੇ ਲਗਾਇਆ ਗਿਆ ਹੈ । ਇੱਕ ਵਾਰ ਚਾਰਜ ਕਰਨ ’ਤੇ ਇਹ ਬਿਨਾਂ ਪੈਡਲ ਮਾਰੇ ਕਰੀਬ 15 ਕਿਲੋਮੀਟਰ ਤਕ ਚਲੱਦਾ। ਇਸਨੂੰ ਸਟੂਡੈਂਟ ਅਮਰਿੰਦਰ ਸਿੰਘ , ਜਸਕਰਨ ਸਿੰਘ , ਹਰਜੀਤ ਬਾਲੂ , ਰਜਤ ਰਾਣਾ, ਜਤਿੰਦਰ ਸਿੰਘ, ਹਰਜਿੰਦਰ ਕੁਮਾਰ ਅਤੇ ਸਾਹਿਲ ਕੁਮਾਰ ਵਲੋ ਤਿਆਰ ਕੀਤਾ ਗਿਆ ਹੈ ।
ਅਜਿਹੇ ਸਾਈਕਲ ਨਾਲ ਮੰਹਿਗੇ ਪੈਟਰੋਲ ਤੋਂ ਨਜਾਤ ਪਾਈ ਜਾ ਸਕਦੀ ਹੈ , ਉਥੇ ਹੀ ਬੈਟਰੀ 1 ਯੂਨਿਟ ਨਾਲ ਕਰੀਬ ਤਿੰਨ ਘੰਟੇ ’ਚ ਚਾਰਜ ਹੁੰਦੀ ਹੈ , ਸੋਲਰ ਨਾਲ ਧੁੱਪ ’ਚ ਸਿੱਧਾ ਬੈਟਰੀ ’ਚ ਕਰੰਟ ਇਕਟਠਾ ਕੀਤਾ ਜਾ ਸਕਦਾ ਹੈ । ਇਸ ਸਾਈਕਲ ’ਚ ਪੈਡਲ ਰੋਕੇ ਗਏ ਹਨ ਅਤੇ ਸਾਈਕਲ ਦੀ ਚੈਨ ਵੀ ਨਹੀਂ ਪਾਈ ਗਈ । ਡਾਂ. ਅਰਵਿੰਦ ਸਿਗੀ ਨੇ ਦੱਸਿਆ ਕਿ ਅਜਿਹੇ ਵਿਦਿਆਰਥੀ ਹੀ ਆਮ ਲੋਕਾੰ ਦੀ ਮੁਸ਼ਕਲ ਰਾਹ ਨੂੰ ਆਸਾਨ ਬਣਾਉਂਦੇ ਹਨ । ਇਸਦੇ ਬਾਅਦ ਸਾਈਕਲ ਨੂੰ ਪੂਰੇ ਕੈਂਪਸ ’ਚ ਚਲਾ ਕੇ ਇਸਨੂੰ ਦੇਖਿਆ ਗਿਆ । ਮੌਕੇ ’ਤੇ ਕਾਲਜ ਪਿ੍ਰੰਸੀਪਲ ਇੰਜ. ਅਮਨਦੀਪ ਕੌਰ, ਇੰਜ. ਦੇਵ ਇੰਦਰ ਸ਼ਰਮਾ , ਇੰਜ. ਦਵਿੰਦਰ ਸਿੰਘ ਅਤੇ ਪੀਆਰਓ ਵਿਪਨ ਕੁਮਾਰ ਮੌਜੂਦ ਰਹੇ ।