ਕੁਲਵਿੰਦਰ ਸਿੰਘ
ਅੰਮ੍ਰਿਤਸਰ, 25 ਦਸੰਬਰ 2020 - ਵੈਸੇ ਤਾਂ ਸਾਰੀ ਦੁਨੀਆਂ ਅੰਮ੍ਰਿਤਸਰੀ ਕੁਲਚੇ ਦੀ ਦੀਵਾਨੀ ਹੈ ਇਸ ਸਵਾਦ ਦੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ, ਅੰਮ੍ਰਿਤਸਰ ਵਿੱਚ ਹੀ ਇੱਕ ਰੈਸਟੋਰੈਂਟ ਦ ਅੰਮ੍ਰਿਤਸਰੀ ਹਵੇਲੀ ਵੱਲੋਂ ਅੱਜ ਢਾਈ ਫੁੱਟ ਦਾ ਕੁਲਚਾ ਤਿਆਰ ਕਰਕੇ ਵਰਲਡ ਰਿਕਾਰਡ ਕਾਇਮ ਕੀਤਾ ਗਿਆ ਹੈ।
ਇਸ ਮੌਕੇ ਦ ਅੰਮ੍ਰਿਤਸਰੀ ਹਵੇਲੀ ਦੇ ਮਾਲਕ ਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਇਹ ਕਾਰੋਬਾਰ ਵਿਚ ਹਨ ਅਤੇ ਉਨ੍ਹਾਂ ਦਾ ਕੁਝ ਨਿਵੇਕਲਾ ਕਰਨ ਦਾ ਮਨ ਸੀ ਜਿਸ ਕਰਕੇ ਉਨ੍ਹਾਂ ਨੇ ਇਹ ਉਪਰਾਲਾ ਕੀਤਾ ਉਨ੍ਹਾਂ ਨੇ ਦੱਸਿਆ ਕਿ ਇਸ ਕੁਲਚੇ ਨੂੰ ਬਣਾਉਣ ਦਾ ਕ੍ਰੈਡਿਟ ਉਨ੍ਹਾਂ ਦੇ ਪਰਿਵਾਰ ਅਤੇ ਸ਼ੈੱਫ ਦੀ ਟੀਮ ਨੂੰ ਜਾਂਦਾ ਹੈ। ਮਾਲ ਆਫ ਅੰਮ੍ਰਿਤਸਰ ਦੇ ਫੂਡ ਕੋਰਟ ਵਿਚ ਬਣਾਏ ਗਏ ਇਸ ਕੁਲਚੇ ਬਾਰੇ ਦੱਸਦੇ ਹੋਏ ਰਣਜੀਤ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਕੁਝ ਹੋਰ ਨਿਵੇਕਲਾ ਕਰਨ ਦਾ ਉੱਦਮ ਕਰਦੇ ਰਹਿਣਗੇ।
ਇਸ ਮੌਕੇ ਵਰਲਡ ਬੁੱਕ ਆਫ ਰਿਕਾਰਡਸ ,ਲੰਡਨ ਦੇ ਪੰਜਾਬ ਇੰਚਾਰਜ ਰਣਦੀਪ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਇਸ ਢਾਈ ਫੁੱਟ ਦੇ ਕੁਲਚੇ ਦੀ ਵਰਲਡ ਬੁੱਕ ਆਫ ਰਿਕਾਰਡ ਲੰਡਨ ਦੇ ਵਿਚ ਦਰਜ ਹੋਣ ਦੀ ਪੁਸ਼ਟੀ ਕੀਤੀ।