ਨਵੀਂ ਦਿੱਲੀ, 19 ਦਸੰਬਰ 2020 - ਵ੍ਹਟਸਐਪ ਮਸੈਂਜਰ ਵੱਲੋਂ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਨਵੇਂ ਫੀਚਰ ਲਾਂਚ ਕੀਤੇ ਜਾ ਰਹੇ ਨੇ, ਜਿਸ ਨਾਲ ਯੂਜ਼ਰ ਨੂੰ ਵ੍ਹਟਸਐਪ ਦੀ ਵਰਤੋਂ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਪਰ ਐਨੇ ਸਾਰੇ ਅਪਡੇਟ ਅਤੇ ਨਵੇਂ ਫੀਚਰ ਦੇ ਬਾਵਜੂਦ ਵ੍ਹਟਸਐਪ ਦੇ ਡੈਸਕਟਾਪ ਯੂਜ਼ਰ ਨੂੰ ਸ਼ਿਕਾਇਤ ਰਹਿੰਦੀ ਸੀ ਕਿ ਵ੍ਹਟਸਐਪ ਵੈੱਬ ਮੋਡ ਤੋਂ ਆਡੀਓ ਅਤੇ ਵੀਡੀਓ ਕਾਲਿੰਗ ਕਿਉਂ ਨਹੀਂ ਜਾ ਸਕਦੀ।
ਯੂਜ਼ਰ ਦੀ ਇਸ ਸਮੱਸਿਆ ਨੂੰ ਦੂਰ ਕਰਲ ਲਈ ਵ੍ਹਟਸਐਪ ਦੇ ਡੈਸਕਟਾਪ ਯੂਜ਼ਰ ਲਈ ਇਕ ਨਵਾਂ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦਿੱਤਾ ਜਾਵੇਗਾ। ਐਂਡਰਾਈਡ ਅਤੇ ਆਈਓਐਸ ਦੇ ਮੋਬਾਈਲ ਵ੍ਹਟਸਐਪ ਯੂਜ਼ਰ ਲਈ ਆਡੀਓ ਅਤੇ ਵੀਡੀਓ ਫੀਚਰ ਪਹਿਲਾਂ ਤੋਂ ਮੌਜੂਦ ਹੈ।
ਰਿਪੋਰਟ ਮੁਤਾਬਕ ਯੂਜ਼ਰਜ਼ ਨੂੰ ਪਹਿਲਾਂ ਵਾਂਗ ਹੀ ਡੈਸਕਟਾਪ ਮੋਡ ਤੋਂ ਆਡੀਓ ਅਤੇ ਵੀਡੀਓ ਕਾਲਿੰਗ ਕਰਨ ਲਈ ਫੋਨ ਨੂੰ ਵ੍ਹਟਸਐਪ ਵੈਬ ਮੋਡ ਤੋਂ ਕਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਕੰਪਿਊਟਰ ਦੇ ਰੂਟ ਨਾਲ ਆਡੀਓ ਅਤੇ ਵੀਡੀਓ ਕਾਲਿੰਗ ਕੀਤੀ ਜਾਵੇਗੀ।