ਜਲੰਧਰ, 13 ਅਗਸਤ 2018 - ਔਰਤਾਂ ਦੇ ਸ਼ਖਤੀਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਜਲੰਧਰ ਪੁਲਿਸ ਕਮਿਸ਼ਨਰੇਟ ਪਰਵੀਨ ਕੁਮਾਰ ਸਿਨਹਾ ਨੇ 9 ਮਹਿਲਾ ਪੁਲਿਸ ਅਫਸਰਾਂ ਦੀ ਸ਼ਹਿਰ ਦੇ ਪ੍ਰਮੁੱਖ ਪੁਲਿਸ ਸਟੇਸ਼ਨਾਂ 'ਚ ਅਡੀਸ਼ਨਲ ਐਸ.ਐਚ.ੳ ਵਜੋਂ ਤੈਨਾਤੀ ਕੀਤੀ।
ਕਮਿਸ਼ਨਰੇਟ 'ਚ 14 ਪੁਲਿਸ ਸਟੇਸ਼ਨ ਹਨ, ਜਿੰਨਾਂ ਵਿੱਚੋਂ ਨੌਂ ਪੁਲਿਸ ਥਾਣਿਆਂ 'ਚ ਮਹਿਲਾ ਅਧਿਕਾਰੀਆਂ ਸੁਖਦੀਪ ਕੌਰ, ਰਾਜ ਰਾਣੀ, ਗੁਰਦੀਪ ਕੌਰ, ਮਾਧੁਰੀ ਕਲਿਆਣ, ਸੁਰਿੰਦਰ ਕੌਰ, ਪ੍ਰਭਜੋਤ ਕੌਰ, ਅਨੂੰ ਪਲਿਆਲ, ਰਾਜਵਿੰਦਰ ਕੌਰ ਤੇ ਸੁਰਿੰਦਰ ਕੌਰ ਨੂੰ ਪੁਲਿਸ ਡਿਵੀਜ਼ਨ 1,2,4,5,6,8, ਭਾਰਗੋ ਕੈਂਪ, ਰਾਮਾ ਮੰਡੀ ਤੇ ਸਦਰ ਦਾ ਅਡੀਸ਼ਨਲ ਐਸ.ਅੇਚ.ੳ ਲਗਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਪਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਇਹ ਮਹਿਲਾ ਅਫਸਰ ਆਪਣੀਆਂ ਸੇਵਾਵਾਂ ਪੁਰੀ ਤਨਦੇਹੀ ਨਾਲ ਨਿਭਾਅ ਰਹੀਆਂ ਹਨ ਅਤੇ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੀਆਂ। ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਦੇ ਸ਼ਕਤੀਕਰਨ ਨੂੰ ਯਕੀਨੀ ਬਣਾਉਣ ਸਦਕਾ ਮਹਿਲਾਵਾਂ ਨੂੰ ਅੱਗੇ ਲਿਆਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਅਮਨ ਤੇ ਕਾਨੂੰਨ ਬਣਾਈ ਰੱਖਣਾ ਬਹੁਤ ਹੀ ਮੁਸ਼ਕਿਲ ਟਾਸਕ ਹੁੰਦਾ ਹੈ, ਪਰ ਇੰਨ੍ਹਾਂ ਮਹਿਲਾ ਪੁਲਿਸ ਅਫਸਰਾਂ ਵੱਲੋਂ ਬਾਖੂਬੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਪੰਜਾਬ ਪੁਲਿਸ 'ਚ ਔਰਤਾਂ ਲਈ ਹੋਰ ਪ੍ਰਭਾਵਸ਼ਾਲੀ ਸਾਬਿਤ ਹੋਣਗੀਆਂ।