ਚੰਡੀਗੜ, 21 ਦਸੰਬਰ 2017: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਆਈ.ਪੀ.ਐੱਸ., ਸੁਪਰਡੰਟ/ ਸੈਂਟਰਲ ਜੇਲ•, ਕਪੂਰਥਲਾ ਨੂੰ ਬਦਲ ਕੇ ਕਮਾਂਡੈਂਟ, 1 ਆਈ.ਆਰ.ਬੀ., ਪਟਿਆਲਾ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਪੋਸਟ ਦਾ ਵਾਧੂ ਚਾਰਜ ਜੋ ਕਿ ਪਹਿਲਾਂ ਸ੍ਰੀ ਗੁਰਿੰਦਰ ਸਿੰਘ ਪੀ.ਪੀ.ਐੱਸ. 317/ਪੀ.ਆਰ., ਜੋਨਲ ਐੱਸ.ਪੀ/ਐੱਸ.ਬੀ., ਸੀ.ਆਈ.ਡੀ., ਪਟਿਆਲਾ ਨੂੰ ਦਿੱਤਾ ਹੋਇਆ ਸੀ ਵੀ ਤੁਰੰਤ ਵਾਪਸ ਲੈ ਲਿਆ ਗਿਆ ਹੈ ।