ਚੰਡੀਗੜ੍ਹ, 29 ਸਤੰਬਰ, 2017 : ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈ.ਏ.ਐਸ. ਅਤੇ ਤਿੰਨ ਐਚ.ਸੀ.ਐਸ. ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋ ਇਲਾਵਾ, ਨੌ ਲੇਖਾ ਅਧਿਕਾਰੀਆਂ ਦੇ ਨਿਯੁਕਤੀ ਅਤੇ ਤਬਾਦਲੇ ਆਦੇਸ਼ ਜਾਰੀ ਕੀਤੇ ਹਨ।
ਪ੍ਰਸ਼ਾਂਤ ਪਵਾਰ, ਉੱਪ ਮੰਡਲ ਅਧਿਕਾਰੀ (ਨਾਗਰਿਕ), ਬਲੱਭਗੜ੍ਹ ਨੂੰ ਇਕ ਖਾਲੀ ਅਹੁਦੇ 'ਤੇ ਉੱਪਮੰਡਲ ਅਧਿਕਾਰੀ (ਨਾਗਰਿਕ), ਤਾਵੜੂ ਅਤੇ ਰਾਹੁਲ ਹੁੱਡਾ ਉੱਪ ਮੰਡਲਅਧਿਕਾਰੀ (ਨਾਗਰਿਕ), ਭਿਵਾਨੀ ਨੂੰ ਉੱਪ ਮੰਡਲ ਅਧਿਕਾਰੀ (ਨਾਗਰਿਕ), ਬਾਡੜਾ ਨਿਯੁਕਤ ਕੀਤਾ ਗਿਆ ਹੈ।
ਇਸ ਤਰ੍ਹਾਂ, ਐਚ.ਸੀ.ਐਸ. ਅਧਿਕਾਰੀ ਸਤਪਾਲ ਸ਼ਰਮਾ, ਮੁੱਖ ਪ੍ਰਸਾਸ਼ਕ, ਰਿਹਾਇਸ਼ ਬੋਰਡ ਹਰਿਆਣਾ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਅਪਰ ਨਿਦੇਸ਼ਕ (ਪ੍ਰਸਾਸ਼ਨ), ਪ੍ਰੋਹਣਾਚਾਰੀ, ਹਰਿਆਣਾ ਦਾ ਅਤੇ ਅਮਰਦੀਪ ਜੈਨ, ਸੰਯੁਕਤ ਕਮਿਸ਼ਨਰ, ਐਮ.ਸੀ.ਐਫ਼. ਬਲੱਭਗੜ੍ਹ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਉਪ ਮੰਡਲ ਅਧਿਕਾਰੀ (ਨਾਗਰਿਕ)-ਕਮ-ਵਧੀਕ ਕਲੈਕਟਰ ਬੱਲਭਗੜ੍ਹ ਦਾ ਕਾਰਜਭਾਰ ਵੀ ਸੌਂਪਿਆ ਹੈ। ਵਰਿੰਦਰ ਸਿੰਘ ਸਹਿਰਾਵਤ, ਉੱਪ ਮੰਡਲ ਅਧਿਕਾਰੀ (ਨਾਗਰਿਕ)-ਕਮ-ਵਧੀਕ ਕਲੈਕਟਰ ਬਾਡੜਾ ਨੂੰ ਉੱਪ ਮੰਡਲ ਅਧਿਕਾਰੀ (ਨਾਗਰਿਕ) ਕਮ-ਵਧੀਕ ਕਲੈਕਟਰ ਜੀਂਦ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਐਚ.ਸੀ.ਐਸ. ਅਧਿਕਾਰੀ ਸ਼ਿਵ ਪ੍ਰਸਾਦ, ਰਾਮ ਕੁਮਾਰ ਸਿੰਘ, ਸੱਜਨ ਸਿੰਘ ਅਤੇ ਸੁਸ਼ੀਲ ਕੁਮਾਰ-99ਦੇ ਪਹਿਲਾਂ ਜਾਰੀ ਕੀਤੇ ਗਈ ਤਬਾਦਲੇ ਆਦੇਸ਼ ਤੁਰੰਤ ਪ੍ਰਭਾਵ ਨਾਲ ਖਾਰਿਜ ਕਰ ਦਿੱਤੇ ਗਏ ਹਨ। ਸ਼ਿਵ ਪ੍ਰਸਾਦ ਕਮਿਸ਼ਨਰ ਨਗਰ ਨਿਗਮ ਪਾਣੀਪਤ ਅਤੇ ਰਾਮ ਕੁਮਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ., ਡੀ.ਆਰ.ਡੀ.ਏ., ਅੰਬਾਲਾ, ਵਿਸ਼ੇਸ਼ ਅਧਿਕਾਰੀ ਏ.ਪੀ.ਜੈਡ. ਅੰਬਾਲਾ ਅਤੇ ਸਕੱਤਰ ਆਰ.ਟੀ.ਏ. ਦੇ ਆਪਣੇ ਮੌਜੂਦਾ ਅਹੁਦੇ 'ਤੇ ਹੀ ਕੰਮ ਕਰਦੇ ਰਹਿਣਗੇ, ਜਦੋਂ ਕਿ ਸੱਜਨ ਸਿੰਘ ਅਤੇ ਸੁਸ਼ੀਲ ਕੁਮਾਰ-99ਦੇ ਤਬਾਦਲੇ ਆਦੇਸ਼ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ।
ਨਿਦੇਸ਼ਕ, ਖੁਰਾਕ ਅਤੇ ਸਪਲਾਈ ਵਿਭਾਗ, ਹਰਿਆਣਾ ਚੰਡੀਗੜ੍ਹ ਦੇ ਦਫ਼ਤਰ ਵਿਚ ਨਿਯੁਕਤ ਲੇਖਾ ਅਧਿਕਾਰੀ ਹਰਵਿੰਦਰ ਸਿੰਘ ਵਾਲੀਆ ਨੂੰ ਵਿੱਤ ਵਿਭਾਗ (ਵੇਤਨ ਸੋਧ ਸ਼ਾਖਾ) ਵਿਚ, ਨਿਦੇਸ਼ਕ, ਉਦਯੋਗ ਅਤੇ ਵਪਾਰ ਹਰਿਆਣਾ, ਚੰਡੀਗੜ੍ਹ ਦੀ ਲੇਖਾ ਅਧਿਕਾਰੀ ਗੀਤਾ ਗਰਗ ਨੂੰ ਨਿਦੇਸ਼ਕ, ਖੁਰਾਕ ਅਤੇ ਸਪਲਾਈ ਵਿਭਾਗ, ਹਰਿਆਣਾ ਚੰਡੀਗੜ੍ਹ ਦੇ ਦਫ਼ਤਰ ਵਿਚ ਅਤੇ ਵਿੱਤ ਵਿਭਾਗ (ਵੇਤਨ ਸੋਧ ਸ਼ਾਖਾ) ਦੇ ਲੇਖਾ ਅਧਿਕਾਰੀ ਸੱਤ ਪ੍ਰਕਾਸ਼ ਵਰਮਾ ਨੂੰ ਨਿਦੇਸ਼ਕ, ਉਦਯੋਗ ਅਤੇ ਵਪਾਰ ਹਰਿਆਣਾ, ਚੰਡੀਗੜ੍ਹ ਦੇ ਦਫ਼ਤਰ ਵਿਚ ਤਬਾਦਲਾ ਕੀਤਾ ਹੈ।
ਮੁੱਖ ਪ੍ਰਸਾਸ਼ਕ, ਹੁੱਡਾ ਪੰਚਕੂਲਾ ਦੇ ਦਫ਼ਤਰ ਵਿਚ ਨਿਯੁਕਤ ਲੇਖਾ ਅਧਿਕਾਰੀ ਅਰਵਿੰਦਰ ਕੁਮਾਰ ਅਤੇ ਪੁਲਿਸ ਮਹਾਨਿਦੇਸ਼ਕ, ਹਰਿਆਣਾ ਪੰਚਕੂਲਾ ਦੇ ਲੇਖਾ ਅਧਿਕਾਰੀ ਸ਼ਿਵ ਕੁਮਾਰ ਮਿੱਤਲ ਇੱਕ-ਦੂਜੇ ਥਾਂ ਗ੍ਰਹਿਣ ਕਰਨਗੇ। ਇਸ ਤਰ੍ਹਾਂ, ਨਿਦੇਸ਼ਕ ਆਰਥਿਕ ਅਤੇ ਆਂਕੜਾ ਵਿਸ਼ਲੇਸ਼ਣ ਹਰਿਆਣਾ, ਪੰਚਕੂਲਾ ਦੇ ਲੇਖਾ ਅਧਿਕਾਰੀ ਅਰੁਣ ਕੁਮਾਰ ਅਤੇ ਨਿਦੇਸ਼ਕ ਤਕਨੀਕੀ ਸਿਖਿਆ ਬੋਰਡ, ਪੰਚਕੂਲਾ ਦੇ ਮੋਹਨ ਸਿੰਘ ਇੱਕ-ਦੂਜੇ ਦਾ ਸਥਾਨ ਗ੍ਰਹਿਣ ਕਰਨਗੇ। ਇਸ ਤੋਂ ਇਲਾਵਾ, ਪ੍ਰਬੰਧ ਨਿਦੇਸ਼ਕ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟਡ ਪੰਚਕੂਲਾ ਦੀ ਲੇਖਾ ਅਧਿਕਾਰੀ ਊਸ਼ਾ ਰਾਣੀ ਅਤੇ ਮਿਸ਼ਨ ਨਿਦੇਸ਼ਕ, ਕੌਮੀ ਸਿਹਤ ਮਿਸ਼ਨ, ਪੰਚਕੂਲਾ ਦੇ ਸੰਜੀਵ ਜੈਨ ਇੱਕ-ਦੂਜੇ ਦਾ ਸਥਾਨ ਗ੍ਰਹਿਣ ਕਰਨਗੇ।