ਚੰਡੀਗੜ, 27 ਸਤੰਬਰ, 2107 : ਪੰਜਾਬ ਸਰਕਾਰ ਨੇ ਡਾ. ਰਾਜੀਵ ਭੱਲਾ ਨੂੰ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਦੇ ਵਾਧੂ ਚਾਰਜ ਤੋਂ ਰਾਹਤ ਦਿੱਤੀ ਹੈ ਅਤੇ ਡਾ. ਜੈ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ।
ਡਾ. ਜੈ ਸਿੰਘ ਇਸ ਸਮੇਂ ਸਿਵਲ ਸਰਜਨ, ਫਰੀਦਕੋਟ ਵਿਚ ਡਿਪਟੀ ਡਾਇਰੈਕਟਰ ਤਾਇਨਾਤ ਹਨ।
ਇਹ ਹੁਕਮ ਜਾਰੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਇਹ ਨਿਯੁਕਤੀ ਅਦਾਲਤ ਵਿੱਚ ਪੈਂਡਿੰਗ ਮਾਮਲਿਆਂ ਦੇ ਫੈਸਲਿਆਂ ਦੇ ਅਧੀਨ ਹੈ ।