ਚੰਡੀਗੜ੍ਹ, 13 ਜੂਨ 2017 : ਪੰਜਾਬ ਸਰਕਾਰ ਵੱਲੋਂ ਅੱਜ ਡੀ.ਐਸ.ਪੀ. ਰੈਂਕ ਦੇ 31 ਅਫਸਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਸਿੰਘ ਨੂੰ ਡੀ ਐਸ ਪੀ 5ਵੀਂ ਆਈ ਆਰ ਬੀ ਅੰਮ੍ਰਿਤਸਰ, ਤੇਜਬੀਰ ਸਿੰਘ ਨੂੰ ਏ ਸੀ ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਸਰਬਜੀਤ ਸਿੰਘ ਨੂੰ ਏ ਸੀ ਪੀ ਟਰੈਫਿਕ ਅੰਮ੍ਰਿਤਸਰ, ਮੋਹਿੰਦਰ ਸਿੰਘ ਨੂੰ ਏ ਸੀ ਪੀ ਸਪੈਸ਼ਲ ਬਰਾਂਚ ਅੰਮ੍ਰਿਤਸਰ, ਵਰਿੰਦਰਪ੍ਰੀਤ ਸਿੰਘ ਨੂੰ ਏ ਸੀ ਪੀ ਕੰਟਰੋਲ ਰੂਮ ਅੰਮ੍ਰਿਤਸਰ, ਸੰਦੀਪ ਸਿੰਘ ਨੂੰ ਡੀ ਐਸ ਪੀ ਸਪੈਸ਼ਲ ਬਰਾਂਚ ਕਪੂਰਥਲਾ, ਗੁਰਜੀਤ ਸਿੰਘ ਨੂੰ ਡੀ ਐਸ ਪੀ ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ, ਲਖਬੀਰ ਸਿੰਘ ਨੂੰ ਡੀ ਐਸ ਪੀ ਗੁਰੂ ਹਰਸਹਾਇ, ਪਿਆਰਾ ਸਿੰਘ ਨੂੰ ਡੀ ਐਸ ਪੀ/ਐਸ ਡੀ/ਤਰਨਤਾਰਨ, ਸੁਬੇਗ ਸਿੰਘ ਨੂੰ ਡੀ ਐਸ ਪੀ ਨਿਹਾਲ ਸਿੰਘ ਵਾਲਾ, ਦਲਜਿੰਦਰ ਸਿੰਘ ਨੂੰ ਡੀ ਐਸ ਪੀ 80ਵੀਂ ਬਟਾਲੀਅਨ ਪੀ ਏ ਪੀ ਜਲੰਧਰ ਕੈਂਟ, ਗੁਰਪ੍ਰੀਤ ਸਿੰਘ ਨੂੰ ਏ ਸੀ ਪੀ ਸਕਿਉਰਿਟੀ ਜਲੰਧਰ, ਰਵੀ ਕੁਮਾਰ ਨੂੰ ਡੀ ਐਸ ਪੀ ਚੌਥੀ ਕਮਾਂਡੋ ਬਟਾਲੀਅਨ ਐਸ ਏ ਐਸ ਨਗਰ, ਹਰਜਿੰਦਰ ਸਿੰਘ ਨੂੰ ਡੀ ਐਸ ਪੀ ਏਅਰਪੋਰਟ ਐਸ ਏ ਐਸ ਨਗਰ, ਸਾਧੂ ਸਿੰਘ ਨੂੰ ਡੀ ਐਸ ਪੀ ਕੰਟਰੋਲ ਰੂਮ ਫਿਰੋਜ਼ਪੁਰ, ਮੱਖਣ ਸਿੰਘ ਨੂੰ ਡੀ ਐਸ ਪੀ/ਬੀਬੀਐਮਬੀ ਨੰਗਲ, ਰਛਪਾਲ ਸਿੰਘ ਨੂੰ ਡੀ ਐਸ ਪੀ 75ਵੀਂ ਬਟਾਲੀਅਨ ਪੀ ਏ ਪੀ ਜਲੰਧਰ, ਮਲਕੀਅਤ ਸਿੰਘ ਨੂੰ ਡੀ ਐਸ ਪੀ, ਪੀ ਆਰ ਟੀ ਸੀ, ਜਹਾਨਖੇਲ੍ਹਾਂ, ਪਰਮਿੰਦਰ ਸਿੰਘ ਨੂੰ ਡੀ ਐਸ ਪੀ ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਪਟਿਆਲਾ, ਜਗਦੇਵ ਸਿੰਘ ਨੂੰ ਡੀ ਐਸ ਪੀ/ਜੀ ਆਰ ਪੀ, ਰਾਕੇਸ਼ ਕੁਮਾਰ ਯਾਦਵ ਨੂੰ ਡੀ ਐਸ ਪੀ/ਇੰਟੈਲੀਜੈਂਸ, ਦੇਵ ਸਿੰਘ ਨੂੰ ਡੀ ਐਸ ਪੀ/ਐਸ ਟੀ ਐਫ, ਦਵਿੰਦਰ ਸਿੰਘ ਨੂੰ ਡੀ ਐਸ ਪੀ/ਸਿਟੀ ਬਠਿੰਡਾ, ਸੁਰਿੰਦਰ ਕੁਮਾਰ ਨੂੰ ਡੀ ਐਸ ਪੀ/ਹੈਡਕੁਆਰਟਰ ਬਠਿੰਡਾ, ਸੁਖਜਿੰਦਰਪਾਲ ਨੂੰ ਡੀ ਐਸ ਪੀ/ਸਿਟੀ, ਪਠਾਨਕੋਟ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਨਿਰਲੇਪ ਸਿੰਘ ਨੂੰ ਡੀ ਐਸ ਪੀ/ਜੀ ਆਰ ਪੀ, ਰਾਜ ਕਪੂਰ ਨੂੰ ਡੀ ਐਸ ਪੀ/ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਜਸਵਿੰਦਰ ਸਿੰਘ ਤੇ ਮਨਜੀਤ ਸਿੰਘ ਨੂੰ ਡੀ ਐਸ ਪੀ/ਲਾਅ ਐਂਡ ਆਰਡਰ ਤੈਨਾਤ ਕੀਤਾ ਗਿਆ ਹੈ।