ਡਾਕਟਰ ਸਿਮਰਤ ਕੌਰ ਮਲੇਰਕੋਟਲਾ ਦੇ ਹੋਣਗੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ
- ਹਾਂਅ ਦੇ ਨਾਅਰੇ ਦੀ ਧਰਤੀ ਤੇ ਪਹਿਲੀ ਵਾਰ ਜਿਲਾ ਪੁਲਿਸ ਮੁਖੀ ਬਣ ਕੇ ਸੁਵਾਵਾਂ ਦੇਣਗੇ ਡਾਕਟਰ ਸਿਮਰਨ ਕੌਰ
ਇਸਮਾਈਲ ਏਸ਼ੀਆ
ਮਲੇਰਕੋਟਲਾ 22 ਮਾਰਚ 2024 - ਡਾਕਟਰ ਸਿਮਰਤ ਕੌਰ ਆਈ.ਪੀ.ਐਸ.ਬਤੌਰ ਐਸ.ਐਸ.ਪੀ ਮਾਲੇਰਕੋਟਲਾ ਦੇ ਨਵੇਂ ਜਿਲ੍ਹਾ ਪੁਲਿਸ ਮੁਖੀ ਹੋਣਗੇ ਭਲਕੇ ਮਲੇਰਕੋਟਲਾ ਪੁਲਿਸ ਲਾਈਨ ਵਿਖੇ ਆਪਣਾ ਭਲਕੇ ਅਹਦਾ ਸੰਭਾਲਣਗੇ । ਇਸ ਤੋਂ ਪਹਿਲਾਂ ਏ.ਆਈ.ਜੀ ਇੰਟੈਲੀਜੈਂਸੀ ਵਿੱਚ ਬਾਖੂਬੀ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਸਿਮਰਨ ਹਾਅ ਦੇ ਨਾਅਰੇ ਦੀ ਧਰਤੀ ਦੇ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਪਹਿਲੀ ਵਾਰ ਜ਼ਿਲ੍ਹਾ ਪੁਲਿਸ ਮੁਖੀ ਦੀ ਕਮਾਨ ਸੰਭਾਲਣਗੇ।
ਗੱਲਬਾਤ ਦੌਰਾਨ ਉਹਨਾਂ ਉਮੀਦ ਜਾਹਿਰ ਕੀਤੀ ਕਿ ਉਹਨਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਉਹਨਾਂ ਦੇ ਇਥੋਂ ਬਦਲ ਕੇ ਗਏ ਜ਼ਿਲਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਗਲਤ ਅਨਸਰਾਂ ਖਿਲਾਫ ਸ਼ੁਰੂ ਕੀਤੀਆਂ ਕਾਰਵਾਈਆਂ ਬਾ ਦਸਤੂਰ ਜਾਰੀ ਰਹਿਣਗੀਆਂ ਜਿਸ ਲਈ ਉਹਨਾਂ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਇਲਾਕਾ ਨਿਵਾਸੀਆਂ ਨੂੰ ਇੱਕ ਚੰਗਾ ਅਤੇ ਬੇਹਤਰ ਮਾਹੌਲ ਦੇਣ ਦੀ ਹਰ ਸੰਭਵ ਕੋਸ਼ਿਸ਼ ਰਹੇਗੀ। ਜ਼ਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਡਾਕਟਰ ਸਿਮਰਤ ਕੌਰ ਨੇ ਕਿਹਾ ਕਿ ਉਹਨਾਂ ਲਈ ਖੁਸ਼ੀ ਹੋਵੇਗੀ ਕਿਉਂ ਉਹ ਹਾਂਅ ਦੇ ਨਾਅਰੇ ਦੀ ਧਰਤੀ ਤੋਂ ਆਪਣਾ ਬਤੌਰ ਐਸ.ਐਸ.ਪੀ ਸਫਰ ਸ਼ੁਰੂ ਕਰਨਗੇ।