ਡਾ.ਪ੍ਰਦੀਪ ਕੁਮਾਰ ਨੇ ਮਲੇਰਕੋਟਲਾ ਦੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 19 ਮਾਰਚ 2024,: ਡਾ. ਪ੍ਰਦੀਪ ਕੁਮਾਰ ਨੱਕ, ਕੰਨ ਅਤੇ ਗਲੇ ਦੇ ਮਾਹਰ ਵਲੋਂ ਬਤੌਰ ਸਿਵਲ ਸਰਜਨ ਮਲੇਰਕੋਟਲਾ ਵਿਖੇ ਜੁਆਇਨ ਕੀਤਾ ਗਿਆ, ਡਾ. ਪ੍ਰਦੀਪ ਕੁਮਾਰ ਪਹਿਲਾਂ ਵੀ 2003 ਤੋਂ 2007 ਤੱਕ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਹਫਤੇ ਦੇ ਦੋ ਦਿਨ ਬਤੌਰ ਸਪੈਸ਼ਲਿਸਟ ਈ. ਐਨ.ਟੀ.ਵਜੋਂ ਸੇਵਾਵਾਂ ਦੇ ਚੁੱਕੇ ਹਨ ਅਤੇ ਬਤੌਰ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਰਾਏਕੋਟ,ਜ਼ਿਲਾ ਲੁਧਿਆਣਾ ਵਿਖੇ ਸੇਵਾਵਾਂ ਦੇ ਰਹੇ ਸੀ, ਪੱਦ ਉੱਨਤੀ ਉਪਰੰਤ ਡਾ. ਪ੍ਰਦੀਪ ਕੁਮਾਰ ਵਲੋਂ ਸਿਵਲ ਸਰਜਨ ਮਲੇਰਕੋਟਲਾ ਵਿਖੇ ਚਾਰਜ ਸੰਭਾਲ ਲਿਆ ਹੈ।
ਡਾ.ਪ੍ਰਦੀਪ ਕੁਮਾਰ ਸਿਵਲ ਸਰਜਨ ਵਲੋਂ ਕਿਹਾ ਗਿਆ ਕਿ ਜ਼ਿਲ੍ਹਾ ਮਲੇਰਕੋਟਲਾ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਯਤਨਸ਼ੀਲ ਰਹਿਣਗੇ ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਮਲੇਰਕੋਟਲਾ ਡਾ. ਜਗਜੀਤ ਸਿੰਘ ਵਲੋਂ ਮਾਨਯੋਗ ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਜੋਤੀ ਕਪੂਰ, ਮੈਡੀਕਲ ਅਫਸਰ ਸਾਹਿਬਾਨ ਅਤੇ ਦਫਤਰ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।