ਸੰਦੀਪ ਚੌਧਰੀ ਟਵਿੱਟਰ
ਜਕਾਰਤਾ, 8 ਅਕਤੂਬਰ 2018 - ਜਕਾਰਤਾ 'ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ 'ਚ ਭਾਰਤ ਦੇ ਸੰਦੀਪ ਚੌਧਰੀ ਨੇ ਜੈਵਲਿਨ ਥਰੋ 'ਚ ਸੋਨ ਤਗਮਾ ਜਿੱਤਿਆ ਹੈ।
ਸਿਲਵਰ ਮੈਡਲ ਸ੍ਰੀਲੰਕਾ ਦੇ ਚਮਿੰਡਾ ਸੰਪਤ ਹੈਤੀ ਨੂੰ ਮਿਲਿਆ, ਜਿਸ ਨੇ 59.32 ਮੀਟਰ ਦੀ ਆਪਣੀ ਬਿਹਤਰੀਨ ਕੋਸ਼ਿਸ਼ ਕੀਤੀ, ਜਦਕਿ ਇਰਾਨ ਦੇ ਓਮੀਦੀ ਅਲੀ ਨੇ 58.97 ਮੀਟਰ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਚੌਧਰੀ ਦੀ ਅਪਾਹਜਤਾ F42-44 / 61-64 ਸ਼੍ਰੇਣੀ ਵਿੱਚ ਪੈਂਦੀ ਹੈ, ਜੋ ਅੰਗਾਂ ਦੀ ਘਾਟ, ਲੱਤ ਦੀ ਲੰਬਾਈ ਦਾ ਫਰਕ, ਕਮਜ਼ੋਰੀ ਮਾਸਪੇਸ਼ੀ ਸ਼੍ਰੇਣੀ ਨਾਲ ਸਬੰਧਤ ਹੈ। ਐਤਵਾਰ ਨੂੰ ਭਾਰਤ ਨੇ ਦੋ ਚਾਂਦੀ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤੇ ਸਨ।