ਸੰਗਰੂਰ, 20 ਜੁਲਾਈ 2018: ‘ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਕਰਵਾਇਆ ਜਾ ਰਿਹਾ ਪੰਜ ਰੋਜ਼ਾ ਸਰਦਾਰ ਗੁਰਸ਼ਰਨ ਸਿੰਘ ਮੈਮੋਰੀਅਲ ਰੈਕਿੰਗ ਬੈਡਮਿੰਟਨ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ ਹੈ. ਸਮਾਪਤੀ ਮੌਕੇ ਵਧੀਕ ਕਮਿਸ਼ਨਰ ਆਮਦਨ ਕਰ, ਚੰਡੀਗੜਹ੍ ਸ਼ਰ੍ੀਮਤੀ ਗਰਿਮਾ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਆਮਦਨ ਕਰ ਡਾ. ਗਗਨ ਕੁੰਦਰਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ. ਇਸ ਮੌਕੇ ਜੇਤੂ ਖਿਡਾਰੀਆਂ ਨੂੰ ਪੁਰਸਕਾਰਾਂ ਦੀ ਵੰਡ ਕਰਦਿਆਂ ਸ਼ਰ੍ੀਮਤੀ ਗਰਿਮਾ ਸਿੰਘ ਨੇ ਕਿਹਾ ਕਿ ਿਲਹ੍ਾ ਓਲੰਪਿਕ ਐਸੋਸੀਏਸ਼ਨ ਦੀ ਤਰਫੋਂ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਵੱਖ ਵੱਖ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ. ਉਨਹ੍ਾਂ ਕਿਹਾ ਕਿ ਬੈਡਮਿੰਟਨ ਦੀ ਖੇਡ ਨੂੰ ਵਿਆਪਕ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਅਜਿਹੇ ਟੂਰਨਾਮੈਂਟ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਯਕੀਨੀ ਤੌਰ 'ਤੇ ਇਹ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਪਰ੍ਾਪਤੀਆਂ ਦਰਜ ਕਰਕੇ ਸੂਬੇ ਦਾ ਨਾਮ ਰੌਸ਼ਨ ਕਰਨਗੇ.
ਇਸ ਮੌਕੇ ਡਾ. ਗਗਨ ਕੁੰਦਰਾ ਨੇ ਕਿਹਾ ਕਿ ਖੇਡ ਪਰ੍ਤਿਭਾ ਵਿੱਚ ਹੋਰ ਨਿਖਾਰ ਲਿਆਉਣ ਲਈ ਲਗਾਤਾਰ ਅਭਿਆਸ ਦੀ ਲੋੜ ਹੁੰਦੀ ਹੈ ਅਤੇ ਜਿਹੜੇ ਖਿਡਾਰੀ ਲਗਾਤਾਰ ਮਿਹਨਤ ਕਰਨ ਵਿੱਚ ਜੁਟੇ ਰਹਿੰਦੇ ਹਨ ਉਹ ਨਾਮਣਾ ਜ਼ਰੂਰ ਖੱਟਦੇ ਹਨ. ਇਸ ਟੂਰਨਾਮੈਂਟ ਵਿੱਚ ਜਲੰਧਰ ਦੇ ਖਿਡਾਰੀਆਂ ਨੇ ਓਵਰਆਲ ਵਧੀਆ ਪਰ੍ਦਰਸ਼ਨ ਕੀਤਾ ਅਤੇ ਜਿੱਤਾਂ ਹਾਸਲ ਕਰਕੇ ਆਪਣੇ ਿਲਹ੍ੇ ਦਾ ਨਾਮ ਰੌਸ਼ਨ ਕੀਤਾ. ਉਨਹ੍ਾਂ ਕਿਹਾ ਕਿ ਖਿਡਾਰੀਆਂ ਲਈ ਨਵੇਂ ਸਿੰਥੈਟਿਕ ਕੋਰਟ ਬਣਨ ਨਾਲ ਭਵਿੱਖ ਵਿੱਚ ਖਿਡਾਰੀਆਂ ਦੀ ਖੇਡ ਪਰ੍ਤਿਭਾ ਵਿੱਚ ਯਕੀਨੀ ਤੌਰ 'ਤੇ ਸੁਧਾਰ ਆਵੇਗਾ. ਿਕਰਯੋਗ ਹੈ ਕਿ ਇਸ ਖੇਡ ਟੂਰਨਾਮੈਂਟ ਵਿੱਚ ਸੰਗਰੂਰ ਤੋਂ ਇਲਾਵਾ ਪਟਿਆਲਾ, ਬਰਨਾਲਾ, ਮਾਨਸਾ, ਮੁਹਾਲੀ, ਕਪੂਰਥਲਾ, ਲੁਧਿਆਣਾ ਸਮੇਤ 12 ਿਲਹ੍ਿਆਂ ਦੇ ਲਗਭਗ 250 ਖਿਡਾਰੀਆਂ ਨੇ ਹਿੱਸਾ ਲਿਆ. ਸਮਾਗਮ ਦੌਰਾਨ ਿਲਹ੍ਾ ਖੇਡ ਅਫਸਰ ਸ਼ਰ੍ੀ ਯੋਗਰਾਜ, ਗੁਰਦੀਪ ਬਾਵਾ, ਰਾਜਵੀਰ ਸਿੰਘ, ਸੰਜੀਵ ਸ਼ਰਮਾ ਆਦਿ ਵੀ ਹਾਜ਼ਰ ਸਨ.