ਜੇਤੂ ਤੈਰਾਕਾਂ ਨਾਲ ਜ਼ਿਲ•ਾ ਖੇਡ ਅਫ਼ਸਰ ਸੁਨੀਲ ਸ਼ਰਮਾ, ਅਸ਼ੋਕ ਬਹਿਲ, ਕੋਚ ਗਗਟ ਮਾਟਾ ਤੇ ਹੋਰ
ਫ਼ਿਰੋਜ਼ਪੁਰ 15 ਜੂਨ (ਗੁਰਿੰਦਰ ਸਿੰਘ) ਬੀਤੇ ਦਿਨੀ ਜਲੰਧਰ ਵਿਖੇ ਸੰਪੰਨ ਹੋਈ 43ਵੀਂ ਜੂਨੀਅਰ ਪੰਜਾਬ ਰਾਜ ਸਵੀਮਿੰਗ ਤੇ ਵਾਟਰਪੋਲੋ ਚੈਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ ਵੱਡੀਆਂ ਮੱਲਾਂ ਮਾਰਦਿਆਂ ਜਿੱਥੇ 7 ਗੋਲਡ, 11 ਸਿਲਵਰ ਤੇ 14 ਕਾਂਸੀ ਤਗਮਿਆਂ ਤੇ ਹੂੰਝਾ ਫੇਰਿਆ ਉੱਥੇ ਕੁੱਲ 32 ਤਗਮੇ ਜਿੱਤ ਕੇ ਹਾਸਲ ਕੀਤੇ 38 ਅੰਕਾਂ ਨਾਲ ਗਰੁੱਪ 2 ਦੀ ਰਨਰਜ਼ ਅੱਪ ਟਰਾਫੀ ਮੁੜ ਤੋਂ ਆਪਣੇ ਕਬਜ਼ੇ ਵਿੱਚ ਕਰ ਲਈ। ਫ਼ਿਰੋਜ਼ਪੁਰ ਦੇ ਹੋਣਹਾਰ ਤੈਰਾਕ ਅੰਸ਼ਵ ਜਿੰਦਲ ਨੇ 23 ਸਾਲਾ ਪੁਰਾਣੇ ਰਿਕਾਰਡ ਤੋੜਦਿਆਂ 200 ਮੀਟਰ ਬਟਰ ਫਲਾਈ ਅਤੇ 800 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਦੋ ਨਵੇਂ ਰਿਕਾਰਡ ਵੀ ਆਪਣੇ ਨਾਂ ਦਰਜ ਕੀਤੇ ਹਨ।
ਵੱਡੀਆਂ ਮੱਲਾਂ ਮਾਰਕੇ ਪਰਤੇ ਇਹਨਾਂ ਤੈਰਾਕਾਂ ਦਾ ਬੀਤੀ ਸ਼ਾਮ ਸਥਾਨਕ ਸਵੀਮਿੰਗ ਪੂਲ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਵਧਾਈ ਅਤੇ ਅਸ਼ੀਰਵਾਦ ਦੇਣ ਲਈ ਜ਼ਿਲ•ਾ ਖੇਡ ਅਫ਼ਸਰ ਸ਼੍ਰੀ ਸੁਨੀਲ ਸ਼ਰਮਾ ਅਤੇ ਸਕੱਤਰ ਰੈੱਡ ਕਰਾਸ ਸ਼੍ਰੀ ਅਸ਼ੋਕ ਬਹਿਲ ਵਿਸ਼ੇਸ਼ ਤੌਰ 'ਤੇ ਪਧਾਰੇ। ਸਵਮਿੰਗ ਕੋਚ ਗਗਨ ਮਾਟਾ ਨੇ ਦੱਸਿਆ ਕਿ ਸਮੁੱਚੀ ਚੈਪੀਅਨਸ਼ਿਪ ਦੌਰਾਨ ਗਰੁੱਪ 2 (ਲੜਕੇ) ਵਿੱਚ ਖੇਡਦਿਆਂ ਅੰਸ਼ਵ ਜਿੰਦਲ ਨੇ 200 ਮੀਟਰ ਬਟਰ ਫਲਾਈ ਦੇ ਮੁਕਾਬਲੇ ਵਿੱਚ 1995 ਦਾ ਸਥਾਪਤ 23 ਸਾਲ ਪੁਰਾਣਾ ਰਿਕਾਰਡ ਅਤੇ 800 ਮੀਟਰ ਫਰੀ ਸਟਾਈਲ ਵਿੱਚ 2017 ਦਾ ਸਥਾਪਤ ਰਿਕਾਰਡ ਤੋੜਦਿਆਂ 2 ਨਵੇਂ ਰਿਕਾਰਡ ਆਪਣੇ ਨਾਂ ਕੀਤੇ। ਇਸੇ ਤਰ•ਾਂ ਅੰਸ਼ਵ ਜਿੰਦਲ ਨੇ 50 ਮੀਟਰ ਬਟਰ ਫਲਾਈ ਤੇ 400 ਮੀਟਰ ਫਰੀ ਸਟਾਈਲ ਵਿੱਚ ਗੋਲਡ, 100 ਮੀਟਰ ਬਟਰ ਫਲਾਈ ਵਿੱਚ ਕਾਂਸੀ ਤਗਮੇ ਜਿੱਤੇ। ਇਸੇ ਗਰੁੱਪ ਦੇ ਮਨਮੀਤ ਸਿੰਘ ਨੇ 50, 100 ਅਤੇ 200 ਮੀਟਰ ਬੈਕ ਸਟਰੋਕ ਦੇ ਮੁਕਾਬਲਿਆਂ ਵਿੱਚੋਂ ਚਾਂਦੀ ਦੇ ਤਗਮੇ, ਪ੍ਰਥਮ ਨੇ 400 ਮੀਟਰ ਇੰਡਵੀਜ਼ੁਅਲ ਮੈਡਲੇ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ ਜਦ ਕਿ ਅੰਸ਼ਵ ਜਿੰਦਲ, ਮਨਮੀਤ ਸਿੰਘ, ਬ੍ਰਹਮਜੀਤ ਸਿੰਘ ਤੇ ਪ੍ਰਥਮ 'ਤੇ ਅਧਾਰਿਤ ਟੀਮ ਨੇ 4 x 200 ਮੀਟਰ ਫਰੀ ਸਟਾਈਲ ਰਿਲੇਅ ਵਿੱਚੋਂ ਕਾਂਸੀ ਅਤੇ ਅੰਸ਼ਵ ਜਿੰਦਲ, ਬ੍ਰਹਮਜੀਤ ਸਿੰਘ, ਮਨਮੀਤ ਸਿੰਘ ਤੇ ਪੁਸ਼ਕਿਨ ਦੇਵੜਾ 'ਤੇ ਅਧਾਰਿਤ ਟੀਮ ਨੇ 4 x 100 ਮੀਟਰ ਮੈਡਲੇ ਰਿਲੇਅ ਵਿੱਚੋਂ ਚਾਂਦੀ ਦੇ ਤਗਮੇ ਹਾਸਲ ਕੀਤੇ। ਇਸੇ ਗਰੁੱਪ ਦੇ ਲੜਕੀਆਂ ਦੇ ਵਰਗ ਵਿੱਚੋਂ ਅਨੁਰੀਤ ਕੌਰ ਨੇ 800 ਮੀਟਰ ਫਰੀ ਸਟਾਈਲ ਵਿੱਚੋਂ ਅਤੇ ਸਨਾਂ ਨੇ 1500 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚੋਂ ਕਾਂਸੀ ਦੇ ਤਗਮੇ ਹਾਸਲ ਕੀਤੇ।
ਕੋਚ ਗਗਟ ਮਾਟਾ ਨੇ ਦੱਸਿਆ ਕਿ ਗਰੁੱਪ 1 (ਲੜਕੇ) ਵਿੱਚੋਂ ਮੋਕਸ਼ ਗੁਪਤਾ ਨੇ 200 ਮੀਟਰ ਬਟਰ ਫਲਾਈ ਵਿੱਚੋਂ ਚਾਂਦੀ, ਰਾਮਾਨੁੰਜ ਜਿੰਦਲ ਨੇ 50 ਮੀਟਰ ਬੈਕ ਸਟਰੋਕ ਵਿੱਚੋਂ ਚਾਂਦੀ ਦੇ ਤਗਮੇ ਜਿੱਤੇ ਜਦ ਕਿ ਮੋਕਸ਼ ਗੁਪਤਾ, ਰਾਮਾਨੁੰਜ ਜਿੰਦਲ, ਅਭੀਕਰਨ ਭੁੱਲਰ ਤੇ ਗੁਰਸਿਮਰਨਜੀਤ ਸਿੰਘ 'ਤੇ ਅਧਾਰਤ ਟੀਮ ਨੇ 4 x 100 ਮੀਟਰ ਫਰੀ ਸਟਾਈਲ ਰਿਲੇਅ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ। ਇਸੇ ਗਰੁੱਪ ਦੇ ਲੜਕੀਆਂ ਦੇ ਵਰਗ ਵਿੱਚੋਂ ਸੁਦ੍ਰਿਸ਼ਟੀ ਨੇ 100 ਮੀਟਰ ਤੇ 200 ਮੀਟਰ ਬਟਰ ਫਲਾਈ ਵਿੱਚੋਂ ਗੋਲਡ, 50 ਮੀਟਰ ਬਟਰ ਫਲਾਈ ਵਿੱਚੋਂ ਸਿਲਵਰ ਅਤੇ 100 ਮੀਟਰ ਫਰੀ ਸਟਾਈਲ ਵਿੱਚੋਂ ਕਾਂਸੀ ਦੇ ਤਗਮੇ ਜਿੱਤੇ। ਇਸੇ ਵਰਗ ਦੀ ਨਵਰਾਜਦੀਪ ਕੌਰ ਨੇ 400 ਮੀਟਰ ਇੰਡਵੀਜ਼ੂਅਲ ਮੈਡਲੇ ਦੇ ਮੁਕਾਬਲੇ ਵਿੱਚੋਂ ਗੋਲਡ ਤੇ 1500 ਮੀਟਰ ਫਰੀ ਸਟਾਈਲ ਵਿੱਚੋਂ ਕਾਂਸੀ ਤਗਮੇ ਜਿੱਤੇ ਜਦ ਕਿ ਮਾਨਿਆ ਨੇ 400 ਮੀਟਰ ਇੰਡਵੀਜ਼ੂਅਲ ਮੈਡਲੇ ਵਿੱਚੋਂ ਚਾਂਦੀ ਦੇ ਤਗਮੇ ਆਪਣੀ ਝੋਲੀ ਪਵਾਏ। ਇਸ ਮੌਕੇ ਹਰਪ੍ਰੀਤ ਸਿੰਘ ਭੁੱਲਰ, ਜਰਨੈਲ ਸਿੰਘ, ਸੰਜੀਵ ਦੇਵੜਾ, ਤਰਲੋਕ ਜਿੰਦਲ, ਗੁਰਿੰਦਰ ਸਿੰਘ, ਮੈਡਮ ਜਸਵੀਰ ਕੌਰ, ਮੈਡਮ ਨੀਰਜ ਦੇਵੜਾ ਆਦਿ ਖਿਡਾਰੀਆਂ ਦੇ ਮਾਪੇ ਤੇ ਖੇਡ ਪ੍ਰੇਮੀ ਹਾਜ਼ਰ ਸਨ।
----------------------------
ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਨੇ ਆਪਣੇ ਤੈਰਾਕਾਂ ਨੂੰ ਵਿਸਾਰਿਆ
ਜੇਤੂ ਤੈਰਾਕਾਂ ਦੇ ਸਨਮਾਨ ਲਈ ਰੱਖੇ ਸਮਾਗਮ ਵਿੱਚੋਂ ਸਮੁੱਚੀ ਤੈਰਾਕੀ ਐਸੋਸੀਏਸ਼ਨ ਨਦਾਰਦ
ਬੀਤੀ 26 ਤੇ 27 ਮਈ ਨੂੰ ਫ਼ਿਰੋਜ਼ਪੁਰ ਵਿੱਚ ਸੰਪੰਨ ਹੋਈ 32ਵੀਂ ਸਬ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ ਦੀ ਮੇਜਬਾਨੀ ਕਰਦਿਆਂ ਰਾਜ ਭਰ ਤੋਂ ਆਏ ਖਿਡਾਰੀਆਂ ਤੇ ਕੋਚਾਂ ਲਈ ਹਰ 'ਸੁੱਖ ਸਹੂਲਤ ਤੇ ਸ਼ਾਹੀਭੋਜ' ਆਦਿ ਦਾ ਪ੍ਰਬੰਧ ਕਰਨ ਵਾਲੀ ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਦਾ ਖਜ਼ਾਨਾ ਆਪਣੇ ਤੈਰਾਕਾਂ ਲਈ ਹਮੇਸ਼ਾਂ ਦੀ ਤਰ•ਾਂ ਖਾਲੀ ਰਿਹਾ। ਇਥੇ ਹੀ ਬੱਸ ਨਹੀ ਜ਼ਿਲ•ਾ ਸਵੀਮਿੰਗ ਐਸਸੋਸੀਏਸ਼ਨ ਵੱਲੋਂ ਬੀਤੇ ਦਿਨੀ ਜਲੰਧਰ ਵਿੱਚ ਸੰਪੰਨ ਹੋਈ 43ਵੀਂ ਜੂਨੀਅਰ ਪੰਜਾਬ ਰਾਜ ਸਵੀਮਿੰਗ ਤੇ ਵਾਟਰਪੋਲੋ ਚੈਪੀਅਨਸ਼ਿਪ ਵਿੱਚ ਭਾਗੀਦਾਰੀ ਲਈ ਕਿਸੇ ਤੈਰਾਕ ਨੂੰ ਕਿਰਾਇਆ ਤੱਕ ਤਾਂ ਕੀ ਦੇਣਾ ਸੀ ਬਲਕਿ ਐਸੋਸੀਏਸ਼ਨ ਦਾ ਕੋਈ ਵੀ ਨੁੰਮਾਇੰਦਾ ਫ਼ਿਰੋਜ਼ਪੁਰ ਦੀ ਪ੍ਰਤੀਨਿੱਧਤਾ ਕਰਨ ਵਾਲੀ ਟੀਮ ਨੂੰ ਸ਼ੁਭ ਇਛਾਵਾਂ ਦੇਣ ਨਾ ਅੱਪੜਿਆ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇਸ ਚੈਪੀਅਨਸ਼ਿਪ ਵਿੱਚੋਂ 7 ਗੋਲਡ, 11 ਸਿਲਵਰ ਤੇ 14 ਕਾਂਸੀ ਤਗਮਿਆਂ ਤੇ ਹੂੰਝਾ ਫੇਰ ਕੁੱਲ 32 ਤਗਮੇ ਜਿੱਤ ਰਨਰਜ਼ ਅੱਪ ਟਰਾਫੀ ਆਪਣੇ ਕਬਜ਼ੇ ਵਿੱਚ ਕਰਨ ਤੋਂ ਇਲਾਵਾ 23 ਸਾਲਾ ਪੁਰਾਣੇ ਰਿਕਾਰਡ ਤੋੜਦਿਆਂ ਦੋ ਨਵੇਂ ਰਿਕਾਰਡ ਸਥਾਪਤ ਕਰਨ ਵਾਲੇ ਫ਼ਿਰੋਜ਼ਪੁਰ ਦੇ ਤੈਰਾਕਾਂ ਦੇ ਸਨਮਾਨ ਲਈ ਰੱਖੇ ਸਮਾਗਮ ਵਿੱਚੋਂ ਵੀ ਸਮੁੱਚੀ ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਨਦਾਰਦ ਰਹੀ। ਇਸ ਸਨਮਾਨ ਸਮਾਗਮ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਤੋਂ ਲੈ ਕੇ ਕਿਸੇ ਮੈਂਬਰ ਤੱਕ ਨੇ ਵੀ ਹਾਜ਼ਰ ਹੋਣਾ ਮੁਨਾਸਬ ਨਾ ਸਮਝਿਆ। ਕੁਝ ਦਿਨ ਪਹਿਲਾਂ ਸਬ ਜੂਨੀਅਰ ਚੈਪੀਅਨਸ਼ਿਪ ਦੀ ਮੇਜ਼ਬਾਨੀ ਦੌਰਾਨ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੀ ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਦਾ ਆਪਣੇ ਤੈਰਾਕਾਂ ਪ੍ਰਤੀ ਅਜਿਹੇ ਬੇਰੁਖੀ ਵਾਲੇ ਵਤੀਰਾ ਅਪਨਾਉਣ ਲਈ ਫ਼ਿਰੋਜ਼ਪੁਰ ਦੇ ਤੈਰਾਕਾਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੂਚ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਸੂਚਨਾ ਹੀ ਨਹੀ ਦਿੱਤੀ ਗਈ। ਉਨ•ਾਂ ਕਿਹਾ ਕਿ ਇਹ ਬੱਚੇ ਸਾਡਾ ਮਾਣ ਹਨ ਇਹਨਾ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ।