← Go Back
ਜਲੰਧਰ, 20 ਮਈ 2018: ਪੰਜਾਬ ਕੁਸ਼ਤੀ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਇਕ ਵਿਸ਼ੇਸ਼ ਬੈਠਕ ਪੀ.ਏ.ਪੀ. ਗੋਲਫ ਕਲੱਬ ਜਲੰਧਰ ਕੈਂਟ ਵਿਖੇ ਹੋਈ | ਇਸ ਬੈਠਕ 'ਚ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਪਦਮਸ੍ਰੀ ਕਰਤਾਰ ਸਿੰਘ ਸਾਬਕਾ ਆਈ.ਪੀ.ਐਸ. ਨੂੰ ਪੰਜਾਬ ਕੁਸ਼ਤੀ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਕੌਮਾਂਤਾਰੀ ਕੁਸ਼ਤੀ ਕੋਚ ਪੀ.ਆਰ. ਸੌਾਧੀ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਚੋਣ ਮੌਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਵਲੋਂ ਬਤੌਰ ਅਬਜ਼ਰਬਰ ਜਨਰਲ ਸਕੱਤਰ ਸੀ.ਪੀ. ਸਿੰਘ ਤੇ ਪੰਜਾਬ ਉਲਪਿੰਕ ਐਸੋਸੀਏਸ਼ਨ ਵਲੋਂ ਬਤੌਰ ਅਬਜ਼ਰਬਰ ਰਜਿੰਦਰ ਕਲਸੀ ਹਾਜ਼ਰ ਹੋਏ | ਗੁਰਮੀਤ ਸਿੰਘ ਦਿਓਲ ਨੂੰ ਐਸੋਸੀਏਸ਼ਨ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ |
Total Responses : 928