← Go Back
ਜਗਦੀਸ਼ ਥਿੰਦ ਗੁਰੂਹਰਸਹਾਏ / ਫ਼ਿਰੋਜ਼ਪੁਰ 16ਮਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਜ਼ੀਰਾ ਵਿਖੇ 290 ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਜਨਰਲ ਸਕੱਤਰ ਸੰਦੀਪ ਖੁੱਲਰ ਅਨੁਸਾਰ 20 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਮਨਸੂਰਵਾਲ ਕਲਾ ਜ਼ੀਰਾ ਵਿਖੇ ਲੱਗ ਰਹੇ ਕੈਂਪ ਮੌਕੇ ਚੰਡੀਗੜ੍ਹ ਆਈ ਹਸਪਤਾਲ ਫਰੀਦਕੋਟ ਦੇ ਡਾਕਟਰ ਸੰਜੀਵ ਗੋਇਲ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਜਾਂਚ ਕਰੇਗੀ । ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਣਗੀਆਂ । ਜਿਹੜੇ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਹੋਣੇ ਪਾਏ ਗਏ , ਉਨ੍ਹਾਂ ਨੂੰ ਫ਼ਰੀਦਕੋਟ ਵਿਖੇ ਸਥਿਤ ਚੰਡੀਗੜ੍ਹ ਅੱਖਾਂ ਦੇ ਹਸਪਤਾਲ ਵਿਖੇ ਲੈਂਜ਼ ਪਾਉਣ ਅਤੇ ਹੋਰ ਸਰਜਰੀ ਦੇ ਆਪਰੇਸ਼ਨ ਕੀਤੇ ਜਾਣਗੇ । ਇਸ ਸਾਰੇ ਕੈਂਪ ਉੱਪਰ ਖਰਚ ਡਾ ਐੱਸ ਪੀ ਸਿੰਘ ਉਬਰਾਏ ਦੀ ਅਗਵਾਈ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਣਾ ਹੈ । ਇਸ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਸਰਦਾਰ ਸ਼ਾਮ ਸਿੰਘ ਸੰਧੂ ਕੈਨੇਡੀਅਨ ਦੇ ਸਮੂਹ ਪਰਿਵਾਰ ਵੱਲੋਂ ਪਾਇਆ ਜਾ ਰਿਹਾ ਹੈ । ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰੂ ਹਰਸਹਾਏ ਵਿਖੇ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਦੇ ਵਿੱਚ ਆਏ ਸਮੂਹ ਮਰੀਜ਼ਾਂ ਦੀਆਂ ਅੱਖਾਂ ਦਾ ਇਲਾਜ ਵੀ ਇਸ ਸੰਸਥਾ ਵੱਲੋਂ ਕੀਤਾ ਗਿਆ ਸੀ । ਇਹ ਟਰੱਸਟ ਸਰਹੱਦੀ ਖੇਤਰ ਦੇ ਦੂਰ ਦੁਰਾਡੇ ਸਥਿਤ ਸਰਕਾਰੀ ਸਕੂਲਾਂ ਵਿੱਚ ਆਰ ਓ ਲਗਾ ਕੇ ਦੇਣ ਤੋਂ ਇਲਾਵਾ ਕਿਡਨੀ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਮੈਰਿਜ ਕਰਵਾਉਣ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਦੇ ਕੰਮਾਂ ਉੱਪਰ ਖ਼ਰਚ ਕਰਦੀ ਆ ਰਹੀ ਹੈ ।
Total Responses : 936