ਫਾਈਲ ਫੋਟੋ
ਜਗਦੀਸ਼ ਥਿੰਦ
ਫਾਜ਼ਿਲਕਾ 15 ਮਈ
ਸਿਵਲ ਸਰਜਨ ਡਾ. ਸੁਰਿੰਦਰਕੁਮਾਰ ਨੇ ਦੱਸਿਆ ਕਿ ਵਿਸ਼ਵ ਡੇਂਗੂ ਦਿਵਸ ਮੌਕੇ ਜ਼ਿਲ੍ਹੇ ਅੰਦਰ 16 ਮਈ ਨੂੰ ਸਾਇਕਲ ਰੈਲੀ ਦਾ ਆਯੋਜਨਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਸਾਇਕਲ ਰੈਲੀ ਨੂੰ ਹਰੀਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆਕਿ ਇਹ ਸਾਈਕਲ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂਸ਼ੁਰੂ ਹੋ ਕੇ ਸੰਜੀਵ ਸਿਨੇਮਾ ਚੌਂਕ, ਘੰਟਾ-ਘਰ ਚੌਂਕ ਤੋਂਇਲਾਵਾ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸਿਵਲਹਸਪਤਾਲ ਵਿਖੇ ਪੁੱਜੇਗੀ। ਉਨ੍ਹਾਂ ਕਿਹਾ ਕਿ ਇਸ ਸਾਇਕਲ ਰੈਲੀ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵਆਮ ਲੋਕਾਂ ਨੂੰ ਡੇਂਗੂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂਬਚਣ ਲਈ ਜਾਗਰੂਕ ਕਰਨਾ ਹੈ।
ਸਿਵਲ ਸਰਜਨ ਡਾ. ਸੁਰਿੰਦਰਕੁਮਾਰ ਨੇ ਦੱਸਿਆ ਕਿ ਇਸ ਦਿਵਸ ਮੌਕੇ ਕਰਵਾਏਜਾਣ ਵਾਲੇ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂਦੇ ਕੁਇੰਜ਼ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏਜਾਣਗੇ। ਜੇਤੂ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ'ਤੇ ਸਨਮਾਨਿਤ ਵੀ ਕੀਤਾ ਜਾਵੇਗਾ।