← Go Back
ਮੁੰਬਈ 19 ਮਾਰਚ 2018: ਭਾਰਤ ਦੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦਰਾਵੜ ਨਾਲ 4 ਕਰੋੜ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਰਾਹੁਲ ਦਰਾਵੜ ਨੇ ਦੋ ਦਿਨ ਪਹਿਲਾਂ ਬਿਕਰਮ ਇੰਨਵੈਸਟਮੈਂਟ ਨਾਮੀ ਕੰਪਨੀ ਖਿਲਾਫ਼ 4 ਕਰੋੜ ਦੀ ਧੋਖਾਧੜੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿਚ ਉਨ•ਾਂ ਨੇ 2014 ਵਿੱਚ ਇਸ ਕੰਪਨੀ ਵਿੱਚ 20 ਕਰੋੜ ਰੁਪਏ ਇਨਵੈਸ ਕਰਵਾਏ ਸਨ। ਜਿਸਦੇ ਬਦਲੇ ਉਨ•ਾਂ ਨੂੰ ਵੱਧ ਪੈਸੇ ਦੇਣ ਦੀ ਗੱਲ ਹੋਈ ਸੀ। ਪ੍ਰੰਤੂ ਰਾਹੁਲ ਦਰਾਵੜ ਵਲੋਂ ਕਰਵਾਈ ਗਈ ਮੂਲਧਨ ਰਾਸ਼ੀ ਤੋਂ ਵੀ ਘੱਟ 4 ਕਰੋੜ ਰੁਪਏ ਕੰਪਨੀ ਨੇ ਦਿੱਤੇ। ਪੁਲਿਸ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਸਬੰਧੀ 5 ਲੋਕਾਂ ਨੂੰ ਗ੍ਰਿ੍ਰਫਤਾਰ ਕੀਤੇ ਜਾਣ ਦਾ ਵੀ ਸਮਾਚਾਰ ਹੈ।
Total Responses : 934