ਫਰੀਦਕੋਟ, 10 ਮਾਰਚ 2018:
ਅੱਜ ਬਾਬਾ ਫਰੀਦ ਕੁਸ਼ਤੀ ਅਖਾੜੇ ਵਿਚ ਹਰਪ੍ਰੀਤ ਸਿੰਘ ਦਾ ਹਾਲ 'ਚ ਕਿਰਗੀਸਤਾਨ ਵਿਖੇ ਸੰਪੰਨ ਹੋਈਆ ਏਸ਼ੀਆ ਖੇਡਾਂ 'ਚ ਕੁਸ਼ਤੀ ਮੁਕਾਬਲੇ ਵਿਚ ਤਾਂਬੇ ਦਾ ਮੈਡਲ ਪ੍ਰਾਪਤ ਕਰਨ ਤੇ ਜ਼ਿਲ•ਾ ਖੇਡ ਅਫਸਰ ਅਤੇ ਸਮੂਹ ਕੋਚਿੰਜ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਜ਼ਿਲ•ਾ ਖੇਡ ਅਫਸਰ ਸ਼੍ਰੀ ਸੁਨੀਲ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਹਰਪ੍ਰੀਤ ਸਿੰਘ ਨੇ ਫਰੀਦਕੋਟ, ਪੰਜਾਬ ਦਾ ਨਾਂ ਹੀ ਰੋਸ਼ਨ ਨਹੀਂ ਕੀਤਾ ਸਗੋਂ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਜਿਸ ਨਾਲ ਉਹ ਆਉਣ ਵਾਲੇ ਪਹਿਲਵਾਨਾਂ ਲਈ ਪ੍ਰੇਰਣਾ ਸਰੋਤ ਹੋਣਗੇ। ਉਨ•ਾਂ ਦੱਸਿਆ ਕਿ ਏਸੀਅਨ ਖੇਡਾਂ ਵਿਚ ਲਗਾਤਾਰ ਤਿੰਨ ਵਾਰ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ। ਇਸ ਤੋਂ ਇਲਾਵਾ ਸੀਨੀਅਰ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ 2016 ਥਾਈਲੈਂਡ ਅਤੇ 2017 ਇੰਡੀਆ ਵਿਚ ਕਾਂਸੇ ਦਾ ਮੈਡਲ, ਕਾਮਨਵੈਂਲਥ ਚੈਂਪੀਅਨਸ਼ਿਪ 2016 ਸਿੰਗਾਪੁਰ ਅਤੇ ਸਾਊਥ ਅਫਰੀਕਾ 2017 ਵਿਚ ਗੋਲਡ ਮੈਡਲ, ਅਤੇ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸਿਪ 2014 ਤੋਂ 2018 ਤੱਕ ਗੋਲਡ ਮੈਡਲ ਪ੍ਰਾਪਤ ਕੀਤੇ ਹਨ।
ਇਸ ਮੋਕੇ ਸੁਭਾਸ ਚੰਦ, ਹਾਕੀ ਕੋਚ ਬਲਜਿੰਦਰ ਸਿੰਘ, ਹੈਂਡਬਾਲ ਕੋਚ ਦਰਸਨ ਪਾਲ, ਵਾਲੀਬਾਲ ਕੋਚ ਸ੍ਰੀ ਪਰਮਿੰਦਰ ਸਿੰਘ, ਕੁਸ਼ਤੀ ਕੋਚ ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਖੁਸ਼ਵਿੰਦਰ ਸਿੰਘ ਅਥਲੈਟਿਕਸ ਕੋਚ ਗੁਰਸਿਮਰਨ ਸਿੰਘ, ਹੈਂਡਬਾਲ ਕੋਚ ਚਰਨਜੀਵ ਸਿੰਘ, ਸੂਟਿੰਗ ਕੋਚ ਸੁਖਰਾਜ ਕੋਰ, ਤੈਰਾਕੀ ਕੋਚ ਹਰਮਨਜੀਤ ਸਿੰਘ, ਬਾਸਕਿਟਬਾਲ ਕੋਚ ਕ੍ਰਿਸਨ ਪੁਰੀ ਹਾਜਰ ਸਨ।