ਰਾਜ ਪੱਧਰੀ ਬਾਸਕਿਟਬਾਲ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਜ਼ਿਲ•ਾ ਪਿਲਸ ਮੁੱਖੀ ਭੁਪਿੰਦਰ ਸਿੰਘ ਸਿੱਧੂ, ਨਾਲ ਐਸ.ਸੀ ਸਾਂਵਲਕਾ ਅਤੇ ਹੋਰ।
ਫਿਰੋਜ਼ਪੁਰ 19 ਜਨਵਰੀ 2018 (ਗੁਰਿੰਦਰ ਸਿੰਘ)
ਸਥਾਨਕ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਵਿਖੇ ਚੱਲ ਰਹੇ ਰਾਜ ਪੱਧਰੀ ਸ਼ਕੁੰਤਲਾ ਦੇਵੀ ਸਾਂਵਲਕਾ ਮੈਮੋਰੀਅਲ ਬਾਸਕਿਟਬਾਲ ਟੂਰਨਾਮੈਂਟ 'ਤੇ ਪੰਜਵੇਂ ਸਾਲ ਵੀ ਮੇਜ਼ਬਾਨ ਸਕੂਲ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਅੱਜ ਦੇਰਸ਼ਾਮ ਹੋਏ ਫਾਈਨਲ ਮੈਚ ਵਿੱਚ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਦੀ ਟੀਮ ਨੇ ਡੀ.ਏ.ਵੀ ਸਕੂਲ ਅਬੋਹਰ ਦੀ ਟੀਮ ਨੂੰ 72-੪੪ ਅੰਕਾਂ ਨਾਲ ਪਛਾੜਦਿਆਂ ਟੀਮ ਟਰਾਫੀ ਆਪਣੇ ਨਾਮ ਕੀਤੀ। ਤਿੰਨ ਰੋਜ਼ਾ ਇਸ ਦਿਨ-ਰਾਤ ਦੇ ਰਾਜ ਪੱਧਰੀ ਟੂਰਨਾਮੈਂਟ ਵਿੱਚ 14 ਲੜਕੇ ਅਤੇ 6 ਲੜਕੀਆਂ ਸਮੇਤ 20 ਟੀਮਾਂ ਨੇ ਸ਼ਮੂਲੀਅਤ ਕੀਤੀ।
ਇਸ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਰਾਮਵੀਰ ਨੇ ਕੀਤਾ ਜਦ ਕਿ ਆਖਰੀ ਦਿਨ ਜੇਤੂਆਂ ਨੂੰ ਇਨਾਮ ਵੰਡਣ ਜ਼ਿਲ•ਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਧਾਰੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਉਨ•ਾਂ ਨੌਜਵਾਨ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜੇ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਇੱਕ ਤੰਦਰੁਸਤ ਮਨ ਹੀ ਚੰਗੇ ਸਮਾਜ ਦੀ ਸਿਰਜਨਾ ਕਰ ਸਕਦਾ ਹੈ ਅਤੇ ਤੰਦਰੁਸਤ ਰਹਿਣ ਲਈ ਖੇਡਾਂ ਹੀ ਇੱਕ ਉੱੱਤਮ ਸਾਧਨ ਹਨ।
ਵਿਦਿਅਕ ਸੰਸਥਾ ਦੇ ਡਾਇਰੈਕਟਰ ਐਸ.ਪੀ. ਆਨੰਦ ਅਤੇ ਪਿੰ੍ਰਸੀਪਲ ਮੈਡਮ ਪ੍ਰਵੀਨ ਔਲ ਨੇ ਆਏ ਮਹਿਮਾਨਾਂ ਅਤੇ ਸਮੁੱਚੇ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾਈ ਰੱਖਣ 'ਤੇ ਸਮੂਹ ਖਿਡਾਰੀਆਂ ਦਾ ਧੰਨਵਾਦ ਵੀ ਕੀਤਾ। ਟੂਰਨਾਮੈਂਟ ਦੇ ਇੰਚਾਰਜ ਡੀ.ਪੀ.ਈ ਅਮਰੀਕ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਇਸ ਰਾਜ ਪੱਧਰੀ ਟੂਰਨਮੈਂਟ ਵਿੱਚ ਲੜਕਿਆਂ ਵਿੱਚੋਂ ਆਰ.ਐਸ.ਡੀ ਪਬਲਿਕ ਸਕੂਲ ਫ਼ਿਰੋਜ਼ਪੁਰ ਪਹਿਲੇ, ਡੀ.ਏ.ਵੀ ਸਕੂਲ ਅਬੋਹਰ ਦੂਸਰੇ ਅਤੇ ਡੀ.ਏ.ਵੀ ਪਬਲਿਕ ਸਕੂਲ ਗੁਰੂਹਰਸਹਾਏ ਤੀਸਰੇ ਸਥਾਨ 'ਤੇ ਰਹੇ ਜਦ ਕਿ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ ਪਹਿਲੇ, ਸਰਕਾਰੀ ਹਾਈ ਸਕੂਲ ਕੋਟ ਕਪੂਰਾ ਦੂਸਰੇ ਅਤੇ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਜੇਤੂ ਟੀਮਾਂ ਨੂੰ ਟੀਮ ਟਰਾਫੀ ਅਤੇ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨਲ ਵਾਈ.ਪੀ ਰਾਮਪਾਲ, ਸਥਾਈ ਲੋਕ ਅਦਾਲਤ ਦੇ ਚੇਅਰਮੈਨ ਜੀ.ਐਸ ਢਿੱਲੋਂ, ਸਬ ਇੰਸਪੈਕਟਰ ਇਕਬਾਲ ਖਾਂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐਸ.ਸੀ ਸਾਂਵਲਕਾ, ਸਕੱਤਰ ਬੀ.ਬੀ ਸਾਂਵਲਕਾ, ਮੈਂਬਰ ਪੰਡਿਤ ਸਤੀਸ਼ ਸ਼ਰਮਾ ਅਤੇ ਸ਼ੀ੍ਰਮਤੀ ਪ੍ਰਵੀਨਜੀਤ ਕੌਰ, ਆਰ.ਐਸ.ਡੀ ਕਾਲਜ ਦੇ ਪਿੰ੍ਰਸੀਪਲ ਡਾ: ਦਿਨੇਸ਼ ਸ਼ਰਮਾ, ਬੀ.ਡੀ ਨਥਾਨੀ ਅਤੇ ਰਜਿੰਦਰ ਨਥਾਨੀ, ਅਭਿਸ਼ੇਕ ਅਰੋੜਾ, ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ।