ਲਾਲੜੂ, 1 ਨਵੰਬਰ, 2017 : ਹਰ ਮੁਕਾਬਲੇ ਤੋਂ ਇਨਸਾਨ ਕੁਝ ਨਾ ਕੁਝ ਸਿੱਖਦਾ ਹੈ।ਮੁਕਾਬਲਾ ਇਨਸਾਨ ਦੇ ਅੱਗੇ ਵੱਧਣ ਦੇ ਹੁਨਰ ਨੂੰ ਹੋਰ ਜ਼ਿਆਦਾ ਨਿਖਾਰਦਾ ਹੈ।ਵਿੱਦਿਅਕ ਸੰਸਥਾਵਾਂ ਵਿੱਚ ਤਾਂ ਮੁਕਾਬਲੇ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਵਿੱਦਿਅਕ ਸੰਸਥਾਵਾਂ ਹੀ ਵਿਦਿਆਰਥੀ ਨੂੰ ਚੰਗੇ ਮੁਕਾਬਲੇਬਾਜ਼ ਬਨਣ ਲਈ ਪ੍ਰੇਰੀਤ ਕਰਦੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ.ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਦੱਸਣਯੋਗ ਹੈ ਕਿ ਡਾ.ਗੁਰਪ੍ਰੀਤ ਸਿੰਘ ਯੂਨੀਵਰਸਲ ਗਰੁੱਪ ਵੱਲੋਂ ਕਰਵਾਏ ਇੰਟਰ ਸਕੂਲੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰੀਤ ਕਰ ਰਹੇ ਸਨ।
ਅੱਗੇ ਹੋਰ ਬੋਲਦੇ ਹੋਏ ਡਾ.ਗੁਰਪ੍ਰੀਤ ਸਿੰਘ ਨੇ ਕਿਹਾ ਕਿਸੇ ਵੀ ਵਿੱਦਿਅਕ ਸੰਸਥਾ ਦੀ ਨੀਂਹ ਉਸਦੇ ਫੈਕਲਟੀ ਮੈਂਬਰ ਅਤੇ ਉਸ ਵਿੱਦਿਅਕ ਸੰਸਥਾ ਨਾਲ ਸੰਬੰਧਿਤ ਸਟਾਫ਼ ਹੁੰਦਾ ਹੈ।ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਸ ਵਿੱਦਿਅਕ ਸੰਸਥਾ ਵਿਚ ਪੜ ਰਹੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆ ਵਿਚ ਭਾਗ ਲੈ ਕੇ ਅਪਣੀ ਕਲਾ ਨੂੰ ਸਾਬਿਤ ਕਰਦੇ ਹਨ।ਦੱਸਣਯੋਗ ਹੈ ਯੂਨੀਵਰਸਲ ਗਰੁੱਪ ਵੱਲੋਂ ਟੂਰਨਾਮੈਂਟ ਦਾ ਆਯੋਜਨ 25 ਤੋਂ 27 ਅਕਤੂਬਰ ਤੱਕ ਕੀਤਾ ਗਿਆ।
ਜਿਸ ਵਿੱਚ ਡੀ.ਏ.ਵੀ. ਸਕੂਲ ਡੇਰਾਬਸੀ, ਪੀ.ਕੇ.ਆਰ. ਜੈਨ ਵਾਟੀਕਾ ਅੰਬਾਲਾ, ਗੁਰੂ ਨਾਨਕ ਸਕੂਲ ਸਾਰਸਨਾ,ਸੀਨੀਅਰ ਸੈਕੰਡਰੀ ਸਕੂਲ ਜਾੜੌਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ,ਜੀ. ਆਰ. ਐੱਸ. ਡੀ. ਸਕੂਲ ਅੰਬਾਲਾ,ਅਟਰੀ ਸਕੂਲ ਲਾਲੜੂ,ਐਸ.ਏ. ਜੈਨ ਮਾਡਲ ਸਕੂਲ ਅੰਬਾਲਾ,ਗੁਰੂ ਨਾਨਕ ਸਕੂਲ ਡੇਰਬਸੀ ਅਤੇ ਏ. ਆਰ. ਜੈਨ ਸਕੂਲ ਡੇਰਬਸੀ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ ਸਾਰੀਆਂ ਟੀਮਾਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਾਲੜੂ ਅਤੇ ਅਟਰੀ ਸਕੂਲ, ਲਾਲੜੂ ਦੀਆਂ ਟੀਮਾ ਸੈਮੀਫਾਇਨਲ ਤੱਕ ਪਹੁੰਚੀਆਂ। ਇਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੀ ਟੀਮ ਵਿਜੇਤਾ ਰਹੀ।ਜਦੋਂ ਕਿ ਪੀ.ਕੇ.ਆਰ. ਜੈਨ ਵਾਟੀਕਾ ਅੰਬਾਲਾ ਨੇ ਦੂਜਾ ਸੰਥਾਨ ਪ੍ਰਾਪਤ ਕੀਤਾ।