ਬੈਡਮਿੰਟਨ ਖਿਡਾਰਨ ਸਵਰੀਤ ਕੌਰ ਦੀ ਫਾਈਲ ਫੋਟੋ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 1 ਨਵੰਬਰ, 2017 : ਫ਼ਿਰੋਜ਼ਪੁਰ ਦੀ ਬੈਡਮਿੰਟਨ ਖਿਡਾਰਨ ਸਵਰੀਤ ਕੌਰ ਆਪਣੇ ਸਾਰੇ ਸਾਲ ਦੀ ਰੈਕਿੰਗ ਅਤੇ ਸਟੇਟ ਚੈਂਪੀਅਨਸ਼ਿਪ ਵਿਚ 4 ਮੈਡਲ ਹਾਸਲ ਕਰ ਕੇ ਪੰਜਾਬ ਵਿਚ ਟਾਪ 'ਤੇ ਰਹੀ ਅਤੇ 2 ਤੋਂ 6 ਦਸੰਬਰ 2017 ਤੱਕ ਆਂਧਰਾ ਪ੍ਰਦੇਸ਼ ਵਿਚ ਹੋਣ ਵਾਲੀ ਨੈਸ਼ਨਲ ਸਬ ਜੂਨੀਅਰ ਬੈਡਮਿੰਟਨ ਚੈਪੀਅਨਸ਼ਿਪ ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰੇਗੀ । ਇੱਥੇ ਦੱਸਣਯੋਗ ਹੈ ਕਿ ਖਿਡਾਰਨ ਸਵਰੀਤ ਜੋ ਫ਼ਿਰੋਜ਼ਪੁਰ ਦੀ ਪਹਿਲੀ ਖਿਡਾਰਨ ਹੈ ਜੋ ਅੰਡਰ-15 ਵਿਚ ਨੈਸ਼ਨਲ ਵਿਚ ਆਪਣੇ ਜੌਹਰ ਵਿਖਾਉਣ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰ.ਬਲਵੰਤ ਸਿੰਘ ਅਤੇ ਡੀ.ਬੀ.ਏ ਪ੍ਰਧਾਨ ਮਨੋਜ ਗੁਪਤਾ ਮੁਨੀਸ਼ ਪੁੰਜ, ਸੰਜੇ ਕਟਾਰੀਆਂ ਨੇ ਸਵਰੀਤ ਦੀ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੰਦਿਆਂ ਕੌਮੀ ਚੈਪੀਅਨਸ਼ਿਪ ਲਈ ਸਵਰੀਤ ਨੂੰ ਸ਼ੁਭ ਇਛਾਵਾਂ ਵੀ ਦਿੱਤੀਆਂ।
ਇਸ ਮੌਕੇ ਖਿਡਾਰਨ ਸਵਰੀਤ ਕੋਰ ਨੇ ਦੱਸਿਆ ਕਿ ਇਸ ਦਾ ਸਿਹਰਾ ਡੀ.ਐਸ.ਓ ਸ੍ਰ.ਬਲਵੰਤ ਸਿੰਘ ਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਸਵਰੀਤ ਨੇ ਕਿਹਾ ਕਿ ਉਸ ਨੂੰ ਸਟੇਡੀਅਮ ਵਿਚ ਪ੍ਰੈਕਟਿਸ ਲਈ ਘੱਟ ਸਮਾਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਭਾਰਤ ਦੀ ਨੁਮਾਇੰਦਗੀ ਵੀ ਕਰੇਗੀ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਵੀ ਕਰੇਗੀ।