ਤਰਨ ਤਾਰਨ, 30 ਅਕਤੂਬਰ, 2017 : ਬੀਤੇ ਦਿਨੀ ਜਿਲ੍ਹਾ ਪੱਧਰ ਦੇ ਫੁੱਟਬਾਲ ਅੰਡਰ 17 ਦੇ ਮੁਕਾਬਲੇ ਜੋ ਕਿ ਪਿੰਡ ਪੰਡੋਰੀ ਗੋਲਾ ਕਰਵਾਏ ਗਏ, ਵਿੱਚ ਅਕਾਲ ਅਕਾਦਮੀ ਤੇਜਾ ਸਿੰਘ ਵਾਲਾ ਦੀ ਲੜਕੀਆਂ ਦੀ ਟੀਮ ਨੇ ਭਾਗ ਲਿਆ ਅਤੇ ਦੂਸਰੀ ਪੁਜ਼ੀਸ਼ਨ ਪ੍ਰਾਪਤ ਕਰਕੇ ਆਪਣੀ ਅਤੇ ਆਪਣੇ ਕੋਚ ਅਧਿਆਪਕ ਪਰਮਜੀਤ ਕੌਰ ਦੀ ਮਿਹਨਤ ਨੂੰ ਸਾਰਥਕ ਬਣਾਇਆ। ਬੇਟੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਸਮਾਜ ਦੀ ਉਸ ਪਿੱਛੜੀ ਸੋਚ ਨੂੰ ਇਹ ਜਵਾਬ ਦਿੱਤਾ ਜੋ ਲੜਕੀਆਂ ਨੂੰ ਪੜ੍ਹਨ ਦੀ ਇਜ਼ਾਜਤ ਤਾ ਦੇ ਦਿੰਦੇ ਹਨ ਪਰ ਖੇਡਾ ਵਿੱਚ ਅੱਗੇ ਵੱਧਣ ਤੋ ਰੋਕਦੇ ਹਨ।
ਇਸੇ ਤਰ੍ਹਾ 23/10/17 ਅਤੇ 25/10/17 ਹੋਏ ਅੰਡਰ 17 ਫੈਨਸਿੰਗ ਦੇ ਸਟੇਟ ਪੱਧਰ ਦੇ ਮੁਕਾਬਲੇ ਜੋ ਕਿ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਅੰਮ੍ਰਿਤਸਰ ਵਿੱਚ ਕਰਵਾਏ ਗਏ ਜਿਸ ਵਿੱਚ ਅਕਾਲ ਅਕਾਦਮੀ ਤੇਜਾ ਸਿੰਘ ਵਾਲਾ ਦੇ ਬੱਚਿਆ ਨੇ ਭਾਗ ਲਿਆ ਅਤੇ ਮਨਬੀਰ ਸਿੰਘ ਜਮਾਤ ਨੌਵੀ ਦੇ ਵਿਦਿਆਰਥੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਮਾਪਿਆ ਅਤੇ ਅਕਾਦਮੀ ਦਾ ਨਾਮ ਰੌਸ਼ਨ ਕੀਤਾ।
ਮਿਤੀ 25/10/17 ਨੂੰ ਫੈਨਸਿੰਗ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਗਵਾਲੀਅਰ ਵਿੱਚ ਕਰਵਾਏ ਗਏ ਜਿਸ ਵਿੱਚ ਨੈਸ਼ਨਲ ਪੱਧਰ ਦੀ ਪਹਿਲਾ ਦੋ ਵਾਰ ਜੇਤੂ ਖਿਡਾਰਨ ਗੋਵਿੰਦਨੂਰ ਕੌਰ ਨੇ ਆਪਣੇ ਬੇਤਰੀਨ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ।
ਅਤੇ ਹਮੇਸ਼ਾ ਦੀ ਤਰ੍ਹਾ ਆਪਣੇ ਮਾਪਿਆਂ, ਅਕਾਦਮੀ, ਕੋਚ ਅਧਿਆਪਕ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਦੀ ਮਿਹਨਤ ਨੂੰ ਸਫਲ ਕੀਤਾ।
ਇਹਨਾ ਸਾਰੀਆ ਪ੍ਰਾਪਤੀਆ ਦੇ ਸਬੰਧ ਵਿੱਚ ਬੋਲਦਿਆਂ ਪ੍ਰਿੰਸੀਪਲ ਸਾਹਿਬਾਂ ਸ੍ਰੀ ਮਤੀ ਸੰਦੀਪ ਕੌਰ ਨੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ ਅਤੇ ਬੱਚਿਆ, ਕੋਚ ਅਧਿਆਪਕ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਬੱਚਿਆ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਕੋਚ ਅਧਿਆਪਕ ਪਰਮਜੀਤ ਕੌਰ , ਐਡਮਿਨ ਸ਼ੁਮਨੇਸ਼ ਸ਼ਰਮਾ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।