ਰੂਪਨਗਰ, 9 ਅਕਤੂਬਰ, 2017 : ਸਥਾਨਕ ਕਲਗੀਧਰ ਕੰਨਿਆ ਪਾਠਸ਼ਾਲਾ ਵਿੱਖੇ 63ਵੀਆਂ ਪੰਜਾਬ ਪੱਧਰੀ ਸਕੂਲ ਖੇਡਾਂ 'ਸਕੇਮਾਰਸ਼ਲ ਆਰਟ' ਲੜਕੇ ਅਤੇ ਲੜਕੀਆਂ (ਅੰਡਰ 14 ਵਰਗ) ਦਾ ਉਦਘਾਟਨ ਸ਼ੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਅਤੇ ਸ.ਦਲਜੀਤ ਸਿੰਘ ਵੱਲੋ ਸਾਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਉਨਹਾ ਰਸਮੀ ਤੌਰ ਤੇ 'ਸਕੇਮਾਰਸ਼ਲ ਆਰਟ' ਦੇ ਮੈਚਾਂ ਦਾ ਅਰੰਭ ਕੀਤਾ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਰਾਜ ਪੱਧਰੀ ਖੇਡਾਂ ਕਰਵਾਉਣ ਦਾ ਮੌਕਾ ਦਿੱਤਾ। ਉਹ ਇਸ ਨੂੰ ਸਫਲ ਕਰਨ ਇਚ ਕੋਈ ਕਸਰ ਨਹੀਂ ਛਡਣਗੇ।ਇਸ ਮੌਕੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਜਤਿੰਦਰ ਕੌਰ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਖੇਡਾਂ ਵਿਚ ਪਾਰਦਰਸ਼ਤਾ ਹੋਣ ਦਾ ਦਾਵਾ ਵੀ ਕੀਤਾ ਅਤੇ ਕਿਹਾ ਕਿ ਆਏ ਹੋਏ ਸਾਰੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਉਣ ਦਾ ਭਰੋਸਾ ਜਤਾਇਆ।ਇਸ ਮੌਕੇ ਵੇਟ ਕਮੇਟੀ ਦੇ ਇੰਚਾਰਜ ਮੁੱਖ ਅਧਿਆਪਕ ਪਰਮਜੀਤ ਸਿੰਘ ਸਤਿਕਾਰ ਸਿੰਘ, ਗੁਰਮੀਤ ਕੌਰ,ਸੁਮਨ ਕੌਸ਼ਲ ਵੱਲੋ ਖਿਡਾਰੀਆਂ ਦਾ ਭਾਰ ਤੋਲਿਆ।ਉਪਰੰਤ ਜਗਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ ਵੱਲੋ ਖਿਡਾਰੀਆਂ ਦਾ ਰਿਕਾਰਡ ਵੇਖਕੇ ਖੇਡਾਂ ਨੂੰ ਹਰੀ ਝਡੀ ਦਿੱਤੀ। ਟੈਕਨੀਕਲ ਅਤੇ ਕੰਡਕਟ ਕਨਵੀਨਰ ਪਿੰ.ਜਗਤਾਰ ਸਿੰਘ, ਮੁੱਖ ਅਧਿਆਪਕ ਭੀਮ ਰਾਓ ਅਤੇ ਲੈਕ. ਸ਼ਤਨਾਮ ਸਿੰਘ ਨੇ ਦੱਸਿਆ ਕਿ ਅੱਜ ਦੇ ਸਕੇਮਾਰਸ਼ਲ ਆਰਟ ਦੇ ਮੈਚਾਂ ਦੇ ਵਿੱਚ ਲੜਕੀਆਂ ਅੰਡਰ 14 ਦੇ ਮੁਕਾਬਲਿਆਂ 'ਚ 43 ਕਿਲੋ ਗ੍ਰਾਮ ਤੋਂ ਘੱਟ ਭਾਰ ਵਿਚ ਗੁਰਦਾਸਪੁਰ ਦੀ ਜਾਨਹੁ ਨੇ ਪਹਿਲਾ ਸਥਾਨ, ਸ਼੍ਰੀ ਮੁਕਤਸਰ ਸਾਹਿਬ ਦੀ ਅਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਆਂਚਲ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜੱਦ ਕਿ 43 ਕਿਲੋ ਗ੍ਰਾਮ ਤੋਂ ਵੱਧ ਭਾਰ ਵਿਚ ਗੁਰਦਾਸਪੁਰ ਦੀ ਸੁਪ੍ਰੀਤ ਕੌਰ ਨੇ ਪਹਿਲਾ ਸਥਾਨ, ਲੁਧਿਆਣਾ ਦੀ ਅਰਸ਼ਲੀਨ ਕੌਰ ਨੇ ਦੂਜਾ ਸਥਾਨ ਅਤੇ ਫ਼ਾਜ਼ਿਲਕਾ ਦੀ ਮਹਿਕਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।39 ਕਿਲੋ ਗ੍ਰਾਮ ਤੋਂ ਘੱਟ ਭਾਰ ਵਿਚ ਰੂਪਨਗਰ ਦੀ ਅਕਾਸ਼ਦੀਪ ਕੌਰ ਨੇ ਪਹਿਲਾ ਸਥਾਨ, ਲੁਧਿਆਣਾ ਦੀ ਪੂਨਮ ਮਿਸ਼ਰਾ ਨੇ ਦੂਜਾ ਸਥਾਨ ਅਤੇ ਸ਼੍ਰੀ ਮੁਕਤਸਰਰ ਸਾਹਿਬ ਦੀ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 35 ਕਿਲੋ ਗ੍ਰਾਮ ਵਿਚ ਲੁਧਿਆਣਾ ਦੀ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ, ਰੂਪਨਗਰ ਦੀ ਸਿਮਰਨਜੀਤ ਕੌਰ ਨੇ ਦੂਜਾ ਸਥਾਨ ਅਤੇ ਫ਼ਰੀਦਕੋਟ ਦੀ ਨਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 31 ਕਿਲੋ ਗ੍ਰਾਮ ਵਰਗ ਵਿਚ ਲੁਧਿਆਣਾ ਦੀ ਯੁਕਤਾ ਅਗਰਵਾਲ ਨੇ ਪਹਿਲਾ ਸਥਾਨ, ਰੂਪਨਗਰ ਦੀ ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਮੋਹਾਲੀ ਦੀ ਮਹਿਤਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 27 ਕਿਲੋ ਗ੍ਰਾਮ ਵਰਗ ਵਿਚ ਰੂਪਨਗਰ ਦੀ ਮਨਦੀਪ ਕੌਰ ਨੇ ਪਹਿਲਾ ਸਥਾਨ, ਫਰੀਦਕੋਟ ਦੀ ਸੁੱਖਨੂਰ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਸੰਜਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕੋ-1 ਵਿਚ ਸਹਿਦ ਭਗਤ ਸਿੰਘ ਨਗਰ ਦੀ ਸਲੋਨੀ ਨੇ ਪਹਿਲਾ ਸਥਾਨ, ਰੂਪਨਗਰ ਦੀ ਤਰਨਜੋਤ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਭਾਵਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਐਰੋ ਸਕੇਅ ਵਿਚ ਸਹਿਦ ਭਗਤ ਸਿੰਘ ਨਗਰ ਦੀ ਨੇਹਾ ਨੇ ਪਹਿਲਾ ਸਥਾਨ, ਰੂਪਨਗਰ ਦੀ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਸਿਵਲ ਹਸਪਤਾਲ ਦੀ ਡਾਕਟਰ ਰਿਮਪਲ ਗਰਗ,ਮੁੱਖ ਅਧਿਆਪਕ ਹਰਜੀਤ ਸਿੰਘ ਬੇਦੀ, ਲੈਕ ਬਲਜਿੰਦਰ ਸਿੰਘ, ਮਨਜਿੰਦਰ ਸਿੰਘ ਚੱਕਲ, ਸੁਖਵਿੰਦਰਪਾਲ ਸਿੰਘ ਸੁੱਖੀ, ਬਲਵੀਰ ਸਿੰਘ, ਹਰਪ੍ਰੀਤ ਸਿੰਘ ਲੌਗੀਆ, ਅਵਤਾਰ ਸਿੰਘ,ਸੁਖਪ੍ਰੀਤ ਕੌਰ, ਰੂਲਦੂ ਰਾਮ,ਸੰਦੀਪ ਕੌਸ਼ਲ ਕੌਚ, ਦਵਿੰਦਰ ਸਿੰਘ ਕੌਚ,ਗੁਰਪ੍ਰੀਤ ਸਿੰਘ ਕੌਚ,ਸਤਨਾਮ ਸਿੰਘ ਕੌਚ,ਕੁਮਾਰੀ ਰਜੀਆ,ਕੁਮਾਰੀ ਤਮੰਨਾ ਆਦਿ ਹਾਜ਼ਰ ਸਨ।