ਰੂਪਨਗਰ 17 ਅਗਸਤ, 2017 : ਸੱਚਖੰਡ ਵਾਸੀ ਬ੍ਰਹਮ ਗਿ: ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਵਿਚ ਉਨ੍ਹਾਂ ਦੇ ਨਾਨਕੇ ਪਿੰਡ ਨੰਗਲ ਸਰਸਾ ਦੇ ਸਟੇਡੀਅਮ ਵਿਚ ਸਥਾਨਕ ਛਿੰਝ ਕਮੇਟੀ ਵੱਲੋਂ ਸਥਾਨਕ ਪੰਚਾਇਤ ਅਤੇ ਮੰਗੂਵਾਲ ਦੀਵਾੜੀ ਅਤੇ ਹੋਰ ਪਿੰਡਾਂ ਦੇ ਸਹਿਯੋਗ ਨਾਲ ਕਰਵਾਇਆ ਤੀਜਾ ਛਿੰਝ ਮੇਲਾ ਰਾਤ ਸਮਾਪਤ ਹੋ ਗਿਆ।
ਇਸ ਛਿੰਝ ਮੇਲੇ ਦੌਰਾਨ ਰਾਣਾ ਕੰਵਰਪਾਲ ਸਿੰਘ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਇਸ ਇਲਾਕੇ ਦੇ ਵਸਨੀਕਾਂ ਦਾ ਅਜਿਹਾ ਮੇਲਾ ਕਰਾਉਣਾ ਚੰਗਾ ਉਪਰਾਲਾ ਹੈ । ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਦੀਆਂ ਹਨ ਅਤੇ ਇਹਨਾਂ ਨਾਲ ਨੌਜਵਾਨ ਚੁਸਤ ਅਤੇ ਦਰੁਸਤ ਰਹਿੰਦੇ ਹਨ।ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਹਲਕੇ ਦਾ ਚਹੁੰਮੁਖੀ ਵਿਕਾਸ ਕਰਾਉਣ ਲਈ ਉਹ ਵਚਨਬੱਧ ਹਨ ਉਨ੍ਹਾਂ ਇਸ ਮੌਕੇ ਖਰੋਟੇ ਵਾਲੇ ਫਾਟਕ ਦੀ ਸਮੱਸਿਆ ਦਾ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ।ਉਨ੍ਹਾਂ ਇਸ ਮੌਕੇ ਸਥਾਨਕ ਨੌਜਵਾਨਾਂ, ਮੋਹਤਬਰਾਂ ਤੇ ਵਸਨੀਕਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਸਟੇਡੀਅਮ ਦੇ ਨਿਰਮਾਣ ਲਈ 2 ਲੱਖ ਅਤੇ ਪਿੰਡ ਦੇ ਹੋਰਨਾਂ ਕੰਮਾਂ ਲਈ 4 ਲੱਖ ਰੁ: ਦੇਣ ਦਾ ਐਲਾਨ ਕੀਤਾ।
ਇਸ ਛਿੰਝ ਮੇਲੇ ਦੀ ਸ਼ੁਰੂਆਤ ਸਬੰਧਿਤ ਨੁਮਾਇੰਦਿਆਂ ਵੱਲੋਂ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੇ ਹੱਥੋਂ ਬੱਚਿਆਂ ਦੇ ਘੋਲ ਨਾਲ ਕਰਵਾਈ ਅਤੇ ਜੇਤੂ ਬੱਚਿਆਂ ਨੂੰ ਇਨਾਮੀ ਰਾਸ਼ੀ ਸੌਂਪੀ ਗਈ। ਇਸ ਮੇਲੇ ਦੌਰਾਨ ਪੰਜਾਬ, ਹਰਿਅਣਾ, ਦਿੱਲੀ ਆਦਿ ਸੂਬਿਆਂ ਦੇ ਨਾਮਵਰ ਪਹਿਲਵਾਨਾਂ ਨੇ ਆਪੋ-ਆਪਣੀ ਤਾਕਤ ਦਾ ਪ੍ਰਗਟਾਵਾ ਕਰਕੇ ਪ੍ਰਬੰਧਕਾਂ ਕੋਲੋਂ ਇਨਾਮੀ ਰਾਸ਼ੀ ਹਾਸਲ ਕੀਤੀ। ਸਮੂਹ ਪ੍ਰਬੰਧਕਾਂ ਨੇ ਜੌਰਜੀਅਨ, ਬ੍ਰਿਜੂ ਦਿੱਲੀ, ਵਿਨੀਆ ਜੰਮੂ, ਜਤਿੰਦਰ ਸ਼ਾਂਤਪੁਰ, ਮੰਨਾ ਬਾਹੜੋਵਾਲ ਆਦਿ ਪਹਿਲਵਾਨਾਂ ਦੇ 4 ਛੋਟੇ ਪਟਕੇ ਦੇ ਘੋਲ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਦੀਪ ਇੰਦਰ ਸਿੰਘ ਵਿਰਕ, ਉੱਘੇ ਸਾਹਿਤਕਾਰ ਪ੍ਰੋ: ਮਿੰਦਰ ਸਿੰਘ ਬਾਗੀ ਦੇ ਹੱਥੋਂ ਅਰੰਭ ਕਰਵਾਏ ਗਏ ਤੇ ਜੇਤੂ, ਉਪ-ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਭੇਂਟ ਕੀਤੀ। ਇਸੇ ਦੌਰਾਨ ਮੇਜਰ ਹਿੰਦੁਸਤਾਨੀ ਅਤੇ ਮੈਡਮ ਜੋਤੀ ਵਲੋਂ ਮੋਟਰਸਾਈਕਲ 'ਤੇ ਵਿਖਾਏ ਕਰਤੱਵ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।
ਅੰਤ ਵਿੱਚ 1 ਲੱਖ 31 ਹਜ਼ਾਰ ਰੁ: ਦੇ ਇਨਾਮ ਲਈ ਪਟਕੇ ਦੀ ਘੋਲ ਦੀ ਸ਼ੁਰੂਆਤ ਜੱਸਾ ਪੱਟੀ ਅਤੇ ਬ੍ਰਿਜੂ ਦਿੱਲੀ ਦਰਮਿਆਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਹੱਥੋਂ ਕਰਵਾਈ ਇਸ ਦੌਰਾਨ ਜੱਸਾ ਪੱਟੀ ਜੇਤੂ ਐਲਾਨਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੋਹਣ ਸਿੰਘ, ਸ਼੍ਰੀ ਸਿਮਰਨਜੀਤ ਸਿੰਘ, ਸ਼੍ਰੀ ਗੁਰਨਾਮ ਸਿੰਘ ਬਿੱਲਾ, ਸ਼੍ਰੀ ਪ੍ਰੇਮ ਸਿੰਘ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਸਾਬਕਾ ਸਰਪੰਚ ਸ਼੍ਰੀ ਸੁੱਚਾ ਸਿੰਘ, ਸ਼੍ਰੀ ਲਖਵੀਰ ਸਿੰਘ ਖ਼ਾਲਸਾ, ਚੇਅਰਮੈਨ ਸ਼੍ਰੀ ਤੇਜਾ ਸਿੰਘ, ਸ਼੍ਰੀ ਤਰਸੇਮ ਸਿੰਘ ਮੰਗੂਵਾਲ ਦੀਵਾੜੀ, ਸ਼੍ਰੀ ਬਲਦੇਵ ਸਿੰਘ, ਸ਼੍ਰੀ ਰਣਜੀਤ ਸਿੰਘ ਭੱਟੀ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਦਰਸ਼ਨ ਸਿੰਘ ਵੱਲੋਂ ਜੇਤੂ ਅਤੇ ਉਪ ਜੇਤੂ ਪਹਿਲਵਾਨ ਨੂੰ ਇਨਾਮੀ ਰਾਸ਼ੀ ਭੇਂਟ ਕੀਤੀ ਗਈ। ਇਸ ਸਰਪੰਚ ਮੈਡਮ ਬਲਜਿੰਦਰ ਕੌਰ, ਸਰਪੰਚ ਸ਼੍ਰੀ ਭੁਪਿੰਦਰ ਸਿੰਘ, ਬਾਬਾ ਸ਼੍ਰੀ ਤਰਲੋਚਨ ਸਿੰਘ ਬੜਾ ਪਿੰਡ, ਸ਼੍ਰੀ ਹਾਕਮ ਸਿੰਘ, ਸ਼੍ਰੀ ਫਕੀਰ ਚੰਦ, ਕਾਲਾ ਮਾਜਰੀ, ਨਰਿੰਦਰ ਪੁਰੀ, ਸਰਪੰਚ ਧੰਨਾ ਸਿੰਘ ਬਾਠ, ਸਰਪੰਚ ਭੁਪਿੰਦਰ ਸਿੰਘ, ਮਨਮੋਹਣ ਸਿੰਘ, ਸੁਰਿੰਦਰ ਸਿੰਘ ਬਿੱਕੋਂ, ਯੋਗੇਸ਼ ਪੁਰੀ, ਸ਼੍ਰੀ ਗੁਰਨਾਮ ਸਿੰਘ ਝੱਜ, ਸ਼੍ਰੀ ਪਰਮਜੀਤ ਸਿੰਘ ਬੇਲੀ, ਹਰਭਜਨ ਸਿੰਘ, ਤਰਲੋਚਨ ਸਿੰਘ ਕੋਟਬਾਲਾ, ਚੌਧਰੀ ਸੁੱਚਾ ਸਿੰਘ, ਬੰਤ ਸਿੰਘ, ਜਥੇ: ਜਰਨੈਲ ਸਿੰਘ ਸਹੋਤਾ, ਸਰਪੰਚ ਸ਼੍ਰੀਸੁਖਦੇਵ ਸਿੰਘ ਵੀ ਸ਼ਾਮਿਲ ਸਨ।