ਚੰਡੀਗੜ੍ਹ, 14, ਅਗਸਤ, 2017: ਚੰਡੀਗੜ• ਸਥਿਤ ਕੰਪਨੀ ਪੰਪਕਾਰਟ ਨੇ ਸੋਮਵਾਰ ਨੂੰ ਭਾਰਤੀ ਕ੍ਰਿਕੇਟਰ ਹਰਮਨਪ੍ਰੀਤ ਕੌਰ ਨੂੰ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।
28 ਸਾਲਾ ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਆਈਸੀਸੀ ਮਹਿਲਾ ਵਰਲਡ ਕੱਪ ਦੇ ਸੇਮੀਫਾਇਨਲ ਮੁਕਾਬਲੇ ਵਿੱਚ ਅਸਟ੍ਰੇਲੀਆ ਦੇ ਖਿਲਾਫ 115 ਗੇਂਦਾਂ ਵਿੱਚ ਧੁੰਆਂਧਾਰ 171 ਦੌੜਾਂ ਦੀ ਪਾਰੀ ਖੇਡੀ ਸੀ।
ਪੰਪਕਾਰਟ ਡੌਟ ਕਾਮ ਦੇ ਸੰਸਥਾਪਕ ਅਤੇ ਸੀਈਓ ਕੇ.ਐਸ. ਭਾਈਆ ਨੇ ਇਸ ਮੌਕੇ ਉਤੇ ਕਿਹਾ ਕਿ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਲਈ ਉਨ•ਾਂ ਨੂੰ ਇਹ ਸਨਮਾਨ ਰਾਸ਼ੀ ਭੇਂਟ ਕੀਤੀ ਜਾ ਰਹੀ ਹੈ। ਭਾਟੀਆ ਨੇ ਕਿਹਾ ਕਿ ਅਸਟ੍ਰੇਲੀਆ ਦੇ ਖਿਲਾਫ ਹਰਮਨਪ੍ਰੀਤ ਕੌਰ ਨੇ 115 ਗੇਂਦਾਂ ਵਿੱਚ 171 ਦੌੜਾਂ ਬਣੇ ਕੇ ਮਹਿਲਾ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ•ਾਂ ਨੇ ਇਹ ਵੀ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੁਣ ਉਨ•ਾਂ ਦਾ ਨਾਮ ਵੱਡਾ ਸਕੋਰ ਖੜਾ ਕਰਨ ਵਾਲੀਆਂ ਭਾਰਤੀ ਮਹਿਲਾ ਕ੍ਰਿਕੇਟਰਾਂ ਵਿੱਚ ਸ਼ਾਮਿਲ ਹੋ ਚੁੱਕਾ ਹੈ।
ਕੇ.ਐਸ. ਭਾਟੀਆ ਨੇ ਕਿਹਾ, ਕਿ ''ਸਾਡੇ ਕੋਲ ਅਜਿਹੇ ਮਹਾਨ ਖਿਡਾਰੀ ਦਾ ਹੋਣ ਬੇਹੱਦ ਮਾਣ ਦੀ ਗੱਲ ਹੈ। ਮੈਂ ਵਪਾਰੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਅਜਿਹੀਆਂ ਨੌਜਵਾਨ ਪ੍ਰਤੀਭਾਵਾਂ ਨੂੰ ਉਤਸ਼ਾਹਿਤ ਕਰਨ ਜੋ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਹਨ।''
ਭਾਟੀਆ ਨੇ ਕਿਹਾ ਕਿ ਪੰਪਕਾਰਟ ਵੱਖ-ਵੱਖ ਖੇਤਰਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੀ ਔਰਤਾਂ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ। ਇਸ ਲਈ ਹਰਮਨਪ੍ਰੀਤ ਕੌਰ ਵਰਗੀ ਖਿਡਾਰਣ ਨੂੰ ਸਨਮਾਨਿਤ ਕਰਨਾ ਵਧੀਆ ਖੇਡ ਦੇ ਪ੍ਰਤੀ ਸਨਮਾਨ ਤਾਂ ਹੈ ਹੀ। ਨਾਲ ਹੀ ਇਸ ਤਰ•ਾਂ ਦੇ ਸਨਮਾਨ ਨਾਲ ਨਾਰੀ ਜਾਤੀ ਦੇ ਪ੍ਰਤੀ ਸਨਮਾਨ ਵਿੱਚ ਵੀ ਵਾਧਾ ਹੁੰਦਾ ਹੈ। ਉਨ•ਾਂ ਨੇ ਇਹ ਵੀ ਕਿਹਾ ਕਿ ਪੰਪਕਾਰਟ ਭਵਿੱਖ ਵਿੱਚ ਵੀ ਉਨ•ਾਂ ਔਰਤ ਉਦਮੀਆਂ, ਖਿਡਾਰਣਾਂ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਕਰੇਗਾ ਜੋ ਆਪਣੀ ਮਿਹਨਤ ਦੇ ਦਮ ਉਤੇ ਦੇਸ਼ ਦੇ ਲਈ ਮੈਡਲ ਲਿਆਉਂਦੀਆ ਹਨ।
ਭਾਟੀਆ ਨੇ ਕਿਹਾ ਕਿ ਉਨ•ਾਂ ਦੇ ਬੇਟੀ ਨੇ ਰੇਡਿਓ ਉਤੇ ਹਰਮਨਪ੍ਰੀਤ ਕੌਰ ਦੇ ਬਾਰੇ ਵਿੱਚ ਸੁਣਿਆ ਸੀ ਅਤੇ ਉਸ ਟਾਇਮ ਉਨ•ਾਂ ਦੇ ਮਨ ਵਿੱਚ ਖਿਆਲ ਆਇਆ ਸੀ ਕਿ ਦੇਸ਼ ਦੀਆਂ ਅਜਿਹੀਆਂ ਹੋਣਹਾਰ ਬੇਟੀਆਂ ਨੂੰ ਉਤਸ਼ਾਹਿਤ ਜਰੂਰ ਕੀਤਾ ਜਾਣਾ ਚਾਹੀਦਾ ਹੈ। ਉਥੇ ਇਸ ਦੌਰਾਨ ਹਰਮਨਪ੍ਰੀਤ ਕੌਰ ਨੇ ਸਨਮਾਨ ਦੇਣ ਦੇ ਲਈ ਪੰਪਕਾਰਟ ਦਾ ਧੰਨਵਾਦ ਕੀਤਾ।
ਪੰਪਕਾਰਟ ਨੂੰ ਆਨਲਾਇਨ ਪੰਪ ਵਿਕਰੀ ਦੇ ਆਪਣੇ ਮਾਡਲ ਦੇ ਲਈ ਗੂਗਲ ਦੇ ਸੀਈਓ ਸੁੰਦਰ ਪਿਚਾਈ ਦੁਆਰਾ ਤਾਰੀਫ ਪੱਤਰ ਵੀ ਮਿਲ ਚੁੱਕਾ ਹੈ।