ਾਬੂਸ਼ਾਹੀ ਦੀ ਖ਼ਬਰ ਦਾ ਅਸਰ : ਅਮਰਿੰਦਰ ਨੇ ਲਿਆ ਨੋਟਿਸ , ਹਰਮਨਪ੍ਰੀਤ ਨੂੰ ਕੀਤੀ ਸਰਕਾਰੀ ਸਰਵਿਸ ਦੇ ਪੇਸ਼ਕਸ਼
ਮੁੱਖ ਮੰਤਰੀ ਵੱਲੋਂ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਖੇਡ ਨੀਤੀ ਘੋਖਣ ਦਾ ਵਾਅਦਾ
ਹਰਮਨਪ੍ਰੀਤ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ
ਚੰਡੀਗੜ੍ਹ, 23 ਜੁਲਾਈ: ਭਾਰਤੀ ਵੁਮੈਨ ਕ੍ਰਿਕਟ ਟੀਮ ਦੀ ਨਮੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਮਾਮਲੇ ਵਿਚ ਬਾਬੂਸ਼ਾਹੀ ਡਾਟ ਕਾਮ ਵੱਲੋਂ 23 ਜੁਲਾਈ ਨੂੰ ਤੀਜੇ ਪਹਿਰ ਨਸ਼ਰ ਕੀਤੀ ਗਈ ਇੱਕ ਐਕਸਕਲੂਸਿਵ ਖ਼ਬਰ ਦਾ ਇਹ ਅਸਰ ਹੋਈ ਆਕੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਨੋਟਿਸ ਲੈਂਦਿਆਂ ਇਹ ਪੇਸ਼ਕਸ਼ ਕੀਤੀ ਕਿ ਜੇਕਰ ਹਰਮਨਪ੍ਰੀਤ ਚਾਹੇ ਤਾਂ ਪੰਜਾਬ ਸਰਕਾਰ ਉਸ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੇਣ ਲਈ ਤਿਆਰ ਹੈ . ਉਨ੍ਹਾਂ ਇੱਥੋਂ ਤੱਕ ਕਿਹਾ ਕਿ ਸਰਕਾਰ ਇਸ ਮੰਤਵ ਲਈ ਖੇਡ ਨੀਤੀ ਵਿਚ ਵੀ ਲੋੜੀਂਦੀ ਤਬਦੀਲੀ ਕਰਨ ਲਈ ਤਿਆਰ ਹੈ .
ਹਰਮਨਪ੍ਰੀਤ ਦੇ ਪਿਤਾ ਨਾਲ ਕੀਤੀ ਗੱਲਬਾਤ ਅਤੇ ਉਨ੍ਹਾਂ ਵੱਲੋਂ ਕੀਤੇ ਗਿਲੇ ਕਿ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਉਨ੍ਹਾਂ ਦੀ ਧੀ ਨੂੰ ਨੌਕਰੀ ਨਾ ਦਿੱਤੇ ਜਾਣ ਕਾਰਨ ਹੀ ਉਹ ਮੁੰਬਈ ਗਈ ਸੀ ,ਬਾਬੂਸ਼ਾਹੀ ਵੱਲੋਂ ਨਸ਼ਰ ਕੀਤੇ ਜਾਣ ਤੋਂ ਬਾਅਦ ਹਰਮਨ ਪ੍ਰੀਤ ਦੇ ਪਿਤਾ ਨਾਲ ਮੁੱਖ ਮੰਟੀ ਨੇ ਗੱਲ ਕੀਤੀ . ਜਿੱਥੇ ਉਨ੍ਹਾਂ ਵਧਾਈ ਦਿੱਤੀ ਉੱਥੇ ਸਰਕਾਰ ਵੱਲੋਂ ਉੱਪਰ ਜ਼ਿਕਰ ਕੀਤੀ ਪੇਸ਼ਕਸ਼ ਵੀ ਕੀਤੀ .
ਰਾਜ ਸਰਕਾਰ ਵੱਲੋਂ ਹਰਮਨਪ੍ਰੀਤ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਮੁੱਖ ਮੰਤਰੀ ਵੱਲੋਂ ਇੱਕ ਪ੍ਰੈੱਸ ਰੀਲੀਜ਼ ਦੇ ਰੂਪ ਵਿਚ ਕੀਤਾ ਗਿਆ ਸੀ ਪਰ ਹਰਮਨਪ੍ਰੀਤ ਦੇ ਪਿਤਾ ਨਾਲ ਗੱਲਬਾਤ ਕਰਨ ਤੋਂ ਬਾਅਦ ਸੋਧੀ ਹੋਈ ਪ੍ਰੈੱਸ ਰੀਲੀਜ਼ ਜਾਰੀ ਕੀਤੀ ਗਈ ਜਿਸ ਵਿਚ ਮੁੱਖ ਮੰਤਰੀ ਵੱਲੋਂ ਹਰਮਨਪ੍ਰੀਤ ਦੇ ਪਿਤਾ ਨੂੰ ਕੀਤੀ ਗਈ ਪੇਸ਼ਕਸ਼ ਦੀ ਹਵਾਲਾ ਵੀ ਦਿੱਤਾ ਗਿਆ .
ਪੰਜਾਬ ਲੋਕ ਸੰਪਰਕ ਮਹਿਕਮੇ ਵੱਲੋਂ ਜਾਰੀ ਕੀਤੀ ਸੋਧੀ ਹੋਈਏ ਪ੍ਰੈੱਸ ਰੀਲੀਜ਼ ਦਾ ਮੂਲ ਇਸ ਪ੍ਰਕਾਰ ਹੈ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੌਰ ਜਿਹੇ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸੂਬੇ ਦੀ ਖੇਡ ਨੀਤੀ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਹਰਮਨਪ੍ਰੀਤ ਕੌਰ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੂੰ ਫ਼ੋਨ ਕਰ ਕੇ ਉਨ੍ਹਾਂ ਦੀ ਧੀ ਦੀ ਬਿਹਤਰੀਨ ਖੇਡ ਲਈ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਉੱਭਰਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਲਈ ਖੇਡ ਨੀਤੀ ਵਿਚ ਬਦਲਾਅ ਕਰਨ ਲਈ ਕਦਮ ਚੁੱਕੇ ਜਾਣਗੇ ਕਿਉਂ ਜੋ ਪਿਛਲੀ ਬਾਦਲ ਸਰਕਾਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਖਿਡਾਰਨ ਅਤੇ ਕਪਤਾਨ ਨੂੰ ਨੌਕਰੀ ਦੇਣ ਤੋਂ ਵਾਂਝਾ ਰੱਖਿਆ ਸੀ।
ਹਰਮਨਪ੍ਰੀਤ ਵੱਲੋਂ ਆਪਣਾ ਖੇਡ ਕੈਰੀਅਰ ਸ਼ੁਰੂ ਕਰਨ ਮੌਕੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਪੁਲਿਸ ਦੀ ਨੌਕਰੀ ਦੇਣ ਦੀ ਅਪੀਲ ਨੂੰ ਅਕਾਲੀ ਸਰਕਾਰ ਵੱਲੋਂ ਮੁੱਢੋਂ ਨਕਾਰ ਦੇਣ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਹਰਮੰਦਰ ਸਿੰਘ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੀ ਧੀ ਅਜੇ ਵੀ ਸਰਕਾਰੀ ਨੌਕਰੀ ਦੀ ਇੱਛੁਕ ਹੈ ਤਾਂ ਉਸ ਨੂੰ ਨੌਕਰੀ ਦੇਣ ਲਈ ਉਹ ਖੇਡ ਨੀਤੀ ਵਿਚ ਤਬਦੀਲੀ ਨੂੰ ਵਿਚਾਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਕਟ ਖਿਡਾਰਨ ਦੇ ਪਿਤਾ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣੀ ਸਖ਼ਤ ਮਿਹਨਤ ਤੇ ਜਜ਼ਬੇ ਨਾਲ ਸੂਬੇ ਦਾ ਨਾਂ ਰੌਸ਼ਨ ਕਰਨ ਵਿਚ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ।
( ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਪਿਤਾ ਅਤੇ ਬਾਕੀ ਪਰਿਵਾਰ ਮੋਗੇ ਵਿੱਚ ਵੂਮੈੱਨ ਕ੍ਰਿਕਟ ਮੈਚ ਨੂੰ ਟੀ ਵੀ ਤੇ ਦੇਖਦੇ ਹੋਏ )
ਮੁੱਖ ਮੰਤਰੀ ਨੇ ਹਰਮਨਪ੍ਰੀਤ ਵੱਲੋਂ ਨਾਬਾਦ ਰਹਿੰਦਿਆਂ 115 ਗੇਂਦਾਂ ’ਤੇ 171 ਦੌੜਾਂ ਬਣਾਉਣ ਅਤੇ ਮਹਿਲਾ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਦੂਜੇ ਨੰਬਰ ਦੀ ਖਿਡਾਰਨ ਬਣਨ ਦੀ ਭਰਵੀਂ ਸ਼ਲਾਘਾ ਕੀਤੀ ਕਿਉਂ ਜੋ ਇਸ ਵਿਲੱਖਣ ਪ੍ਰਦਰਸ਼ਨ ਸਦਕਾ ਹੀ ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ।
ਇੰਗਲੈਂਡ ਤੇ ਭਾਰਤ ਦਰਮਿਆਨ ਫਾਈਨਲ ਮੈਚ ਲਈ ਹਰਮਨਪ੍ਰੀਤ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਉਹ ਆਪਣੀ ਸ਼ਾਨਦਾਰ ਖੇਡ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਮੁਲਕ ਦਾ ਨਾਂ ਦੁਨੀਆ ਭਰ ਵਿਚ ਹੋਰ ਚਮਕਾਏਗੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆਖਿਆ ਕਿ ਹਰਮਨਪ੍ਰੀਤ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਵਿਲੱਖਣਤਾ ਰਾਹੀਂ ਸਮੁੱਚੇ ਮੁਲਕ ਦਾ ਮਾਣ ਵਧਾਇਆ ਹੈ ਅਤੇ ਉਹ ਹਮੇਸ਼ਾ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਰਹੇਗੀ।
ਬਾਬੂਸ਼ਾਹੀ ਡਾਟ ਕਾਮ ਵੱਲੋਂ ਹਰਮਨਪ੍ਰੀਤ ਦੇ ਪਿਤਾ ਨਾਲ ਗੱਲਬਾਤ ਕਰਨ ਤੋਂ ਬਾਅਦ 23 ਜੁਲਾਈ 2017 ਨੂੰ ਸ਼ਾਮੀਂ 4.53 ਵਜੇ ਪੋਸਟ ਕੀਤੀ ਗਈ ਖ਼ਬਰ ਦਾ ਲਿੰਕ :
Approached the then Badal government several times but nothing happened
Ignored by home state, cricketer Harmanpreet Kaur got job in Mumbai, says father
She was finally employed by Mumbai Division of Western Railways
By : Raju William
First Published : Sunday, Jul 23, 2017 04:53 PM
Updated : Sunday, Jul 23, 2017 08:55 PM
http://www.abushahi.com/view-news.php?id=61789