ਪਟਿਆਲਾ, 24 ਮਾਰਚ, 2017 : ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਨੇ ਪਟਿਆਲਾ ਵਿਚ 'ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ' ਵਿਸ਼ੇ 'ਤੇ ਕਾਂਟੀਨਯੂਸ ਮੈਡੀਕਲ ਐਜੂਕੇਸ਼ਨ (ਸੀ.ਐਮ.ਈ.) ਦਾ ਆਯੋਜਨ ਕੀਤਾ। ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪ੍ਰੋ. ਡਾ. ਮੁਕੁਟ ਮਿੰਜ ਜੋ ਕਿ ਫੋਰਟਿਸ ਹਸਪਤਾਲ ਮੋਹਾਲੀ ਦੇ ਟਰਾਂਸਪਲਾਂਟ ਸਰਜ਼ਰੀ ਵਿਭਾਗ ਦੇ ਡਾਇਰੈਕਟਰ ਵੀ ਹਨ, ਉਨ੍ਹਾਂ ਦੀ ਪ੍ਰਧਾਨਗੀ ਵਿਚ ਮਾਹਿਰਾਂ ਦੇ ਇਕ ਪੈਨਲ ਨੇ ਸਮਾਰੋਹ ਵਿਚ ਹਿੱਸਾ ਲਿਆ ਅਤੇ ਦੱਸਿਆ ਕਿ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਕੀ ਹੁੰਦਾ ਹੈ। ਮੋਹਾਲੀ ਸਥਿੱਤ ਹਸਪਤਾਲ ਵਿਚ ਇਸ ਤਰ੍ਹਾਂ ਦੇ ਟਰਾਂਸਪਲਾਂਟ ਬੇਹਦ ਹੀ ਆਧੁਨਿਕ ਤਕਨੀਕ ਦੇ ਇਸਤੇਮਾਲ ਨਾਲ ਕੀਤੇ ਜਾਂਦੇ ਹਨ। ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਦੇ ਨੇਫਰੋਲੋਜੀ ਸਲਾਹਕਾਰ ਡਾ. ਅਮਿਤ ਸ਼ਰਮਾ ਅਤੇ ਰੀਨਲ ਟਰਾਂਸਪਲਾਂਟ ਦੇ ਸਹਿ-ਸਲਾਹਕਾਰ ਡਾ. ਸੁਨੀਲ ਕੁਮਾਰ ਵੀ ਇਸ ਵਿਸ਼ੇ 'ਤੇ ਚਰਚਾ ਵਿਚ ਸ਼ਾਮਲ ਹੋਏ।
ਇਸ ਸਮਾਰੋਹ ਦੇ ਦੌਰਾਨ ਦੱਸਿਆ ਕਿ ਹੁਣ ਉਹ ਦਿਨ ਬੀਤ ਗਏ, ਜਦੋਂ ਦੋ ਬਲੱਡ ਗਰੁੱਪ ਦੇ ਵਿਅਕਤੀਆਂ ਦੇ ਵਿਚ ਅੰਗ ਬਦਲਣਾ ਮੁਸ਼ਕਲ ਸੀ। ਜਦੋਂਕਿ ਉਦੋਂ ਅਜਿਹੇ ਮਾਮਲੇ ਵਿਚ ਮਰੀਜ਼ ਦੇ ਸ਼ਰੀਰ ਵਿਚ ਮੌਜੂਦ ਰੋਗ ਪ੍ਰਤਿਰੋਧਕ ਦੂਜੇ ਬਲੱਡ ਗਰੁੱਪ ਦੇ ਅੰਗ ਦੇ ਲਈ ਕੰਮ ਨਹੀਂ ਕਰ ਪਾਉਂਦੇ ਸੀ ਅਤੇ ਮਰੀਜ਼ ਦੇ ਸ਼ਰੀਰ ਦੇ ਅੰਗ ਬਦਲਾਉਣ ਤੋਂ ਬਾਅਦ ਉਹ ਅੰਗ ਕੰਮ ਨਹੀਂ ਕਰ ਪਾਉਂਦਾ ਸੀ। ਲੇਕਿਨ ਹੁਣ ਆਧੂਨਿਕ ਤਕਨੀਕ ਦੇ ਸਹਾਰੇ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਸੰਭਵ ਹੋ ਗਿਆ ਹੈ। ਮਰੀਜ਼ ਨੂੰ ਕਿਡਨੀ ਟਰਾਂਸਪਲਾਂਟ ਤੋਂ ਪਹਿਲਾਂ ਅਤੇ ਫਿਰ ਟਰਾਂਸਪਲਾਂਟ ਤੋਂ ਬਾਅਦ ਐਂਟੀਡਾਬੀਜ ਯਾਨੀ ਰੋਗ ਪ੍ਰਤਿਰੋਧਕ ਸਬੰਧੀ ਚਿਕਿਤਸਾ ਪ੍ਰਕ੍ਰਿਆ ਤੋਂ ਗੁਜਰਨਾ ਪੈਂਦਾ ਹੈ। ਇਸ ਪ੍ਰਕਿਰਿਆ ਤੋਂ ਮਰੀਜ਼ ਦੇ ਸ਼ਰੀਰ ਵਿਚ ਮੌਜੂਦ ਖੁੂਨ ਵਿਚ ਰੋਗ ਪ੍ਰਤਿਰੋਧਕ ਦਾ ਪੱਧਰ ਕਾਫ਼ੀ ਘੱਟ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਤਿੰਨ ਚਰਣਾਂ ਵਿਚ ਵੰਡਿਆ ਜਾ ਸਕਦਾ ਹੈ।
- ਪਲਾਸਮਾਫੇਰੇਸਿਸ - ਮਰੀਜ਼ ਦੇ ਸ਼ਰੀਰ ਵਿਚ ਮੌਜੂਦ ਖੂਨ ਦੇ ਰੋਗ ਪ੍ਰਤਿਰੋਧਕ ਹਟਾ ਦਿੱਤੇ ਜਾਂਦੇ ਹਨ।
- ਇੰਟਰਾਵੀਨਸ ਇਮਯੂਲੋਗਲਬੂਲਿਨ -- ਸੰਕਰਮਣ ਤੋਂ ਬਚਾਉਣ ਦੇ ਲਈ ਮਰੀਜ਼ ਦੇ ਸ਼ਰੀਰ ਵਿਚ ਰੋਗ ਪ੍ਰਤਿਰੋਧਕ ਪਹੁੰਚਣਾ।
- ਨਵੀਂ ਕਿਡਨੀ ਨੂੰ ਰੋਗ ਪ੍ਰਤਿਰੋਧਕ ਤੋਂ ਬਚਾਉਣ ਦੇ ਲਈ ਦਵਾਇਆਂ ਦੇਣਾ
ਪ੍ਰੋਫੈਸਰ ਡਾ ਮਿੰਜ ਜਿਨ੍ਹਾਂ ਨੂੰ ਹਾਲ ਹੀ ਵਿਚ ਮੈਡੀਕਲ ਜਗਤ ਵਿਚ ਕੀਮਤੀ ਯੋਗਦਾਨ ਦੇ ਲਈ ਪਦਮਸ਼੍ਰੀ ਸਨਮਾਨ ਨਾਲ ਨਵਾਜ਼ਿਆ ਗਿਆ ਹੈ, ਉਨ੍ਹਾਂ ਕਿਹਾ ਕਿ ਏ.ਬੀ.ਓ.- ਇਨਕਾਮਪੈਟਿਬਲ ਟਰਾਂਸਪਲਾਂਟ ਫੋਰਟਿਸ ਹਸਤਪਤਾਲ ਵਿਚ ਤਿਨ ਸਾਲਾਂ ਤੋਂ ਕੀਤੇ ਜਾ ਰਹੇ ਹਨ। ਸਾਡੇ ਮਰੀਜ਼ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਕਾਫ਼ੀ ਚੰਗਾ ਮਹਿਸੂਸ ਕਰ ਰਹੇ ਹਨ।
ਡਾ. ਮਿੰਜ ਨੂੰ ਟਰਾਂਸਪਲਾਂਟ ਸਰਜ਼ਰੀ ਦੇ ਖੇਤਰ ਵਿਚ 30 ਸਾਲਾਂ ਤੋਂ ਅਨੁਭਵ ਹੈ। ਉਨ੍ਹਾਂ ਹਾਲ ਹੀ ਵਿਚ ਨਵੀਂ ਦਿੱਲੀ ਸਥਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਜਿੰਸ (ਏ.ਆਈ.ਆਈ.ਐਮ.ਐਸ) ਵਿਚ ਡਾਕਟਰਾਂ ਦੀ ਉਸ ਟੀਮ ਦੀ ਨੁਮਾਇੰਦਗੀ ਕੀਤੀ, ਜਿਸਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕਿਡਨੀ ਟਰਾਂਸਪਲਾਂਟ ਕੀਤੀ ਸੀ।
ਡਾ. ਮਿੰਜ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦਾ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਹੋਣਾ ਹੁੰਦਾ ਹੈ, ਉਸਨੂੰ ਨੈਫਰੋਲੋਜੀ ਅਤੇ ਟਰਾਂਸਪਲਾਂਟ ਸਰਜ਼ਨ ਦੋਵਾਂ ਤੋਂ ਪੂਰੀ ਜਾਂਚ ਦੀ ਜਰੂਰਤ ਪੈਂਦੀ ਹੈ। ਇਨ੍ਹਾਂ ਮਰੀਜ਼ਾਂ ਨੂੰ ਸੰਕਰਮਣ ਦਾ ਜਿਆਦਾ ਖਤਰਾ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਟਰਾਂਸਪਲਾਂਟ ਤੋਂ ਪਹਿਲਾਂ ਅਤੇ ਟਰਾਂਸਪਲਾਂਟ ਤੋਂ ਬਾਅਦ ਦੋਵੇਂ ਸਥਿੱਤਿਆਂ ਵਿਚ ਜਿਆਦਾ ਦੇਖਭਾਲ ਦੀ ਜਰੂਰਤ ਪੈਂਦੀ ਹੈ। ਸਾਡੇ ਨੈਫਰੋਲੋਜੀ ਡਾ. ਐਚ.ਜੇ.ਐਸ ਗਿਲ ਅਤੇ ਡਾ. ਅਮਿਤ ਸ਼ਰਮਾ ਦੋਵੇਂ ਹੀ ਆਪਣੇ ਕੰਮ ਵਿਚ ਕਾਫ਼ੀ ਮਾਹਿਰ ਹਨ।
ਡਾ. ਅਮਿਤ ਸ਼ਰਮਾ ਨੇ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਦੀ ਜਟਿਲਤਾਵਾਂ ਦੇ ਬਾਰੇ ਵਿਚ ਦੱਸਿਆ ਅਤੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਪਲਾਸਮਾਫੇਰੇਸਿਸ ਦੀ ਤਰ੍ਹਾਂ ਮਰੀਜ਼ ਦੇ ਸ਼ਰੀਰ ਦੇ ਖੂਨ ਵਿਚ ਮੌਜੂਦ ਰੋਗ ਪ੍ਰਤਿਰੋਧਕ ਕੱਢ ਦਿੱਤਾ ਜਾਂਦਾ ਹੈ। ਫੋਰਟਿਸ ਹਸਪਤਾਲ ਮੋਹਾਲੀ ਵਿਚ ਤਾਂ ਕੁੱਝ ਮਰੀਜ਼ਾਂ ਦਾ ਬਿਨ੍ਹਾਂ ਪਲਾਸਮਾਫੇਰੇਸਿਸ ਦੇ ਹੀ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਕਾਫ਼ੀ ਸਫ਼ਲ ਰਹੀ ਹੈ।
ਡਾ. ਸ਼ਰਮਾ ਨੇ ਕਿਹਾ ਕਿ ਪਲਾਸਮਾਫੇਰੇਸਿਸ ਦੀ ਪ੍ਰਕਿਰਿਆ ਵਿਚ ਬਲੱਡ ਕਲਾਟਿੰਗ ਨਹੀਂ ਹੁੰਦੀ, ਬਲਕਿ ਅਜਿਹੇ ਮਰੀਜ਼ਾਂ ਵਿਚ ਸਰਜ਼ਰੀ ਦੇ ਦੌਰਾਨ ਅਤੇ ਬਾਅਦ ਵਿਚ ਖੂਨ ਦਾ ਬਹਾਅ ਜਿਆਦਾ ਹੁੰਦਾ ਹੈ। ਲਿਹਾਜ਼ਾ ਬੇਹਦ ਸਾਵਧਾਨੀ ਨਾਲ ਦੋਸ਼ਰਹਿਤ ਸਰਜੀਕਲ ਤਕਨੀਕ ਦਾ ਇਸਤੇਮਾਲ ਕਰਨਾ ਪੈਂਦਾ ਹੈ ਅਤੇ ਇਸ ਵਿਚ ਪ੍ਰੋਫੈਸਰ ਮਿੰਜ ਅਤੇ ਡਾ. ਸੁਨੀਲ ਕੁਮਾਰ ਦਾ ਅਨੁਭਵ ਅਹਿਮ ਹੈ।
ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਇਸ ਖੇਤਰ ਵਿਚ ਮੋਹਾਲੀ ਸਥਿੱਤ ਫੋਰਟਿਸ ਹਸਪਤਾਲ ਅਜਿਹੀ ਜਗ੍ਹਾਂ ਹੈ, ਜਿੱਥੇ ਏ.ਬੀ.ਓ.- ਇਨਕਾਮਪੈਟਿਬਲ ਕਿਡਨੀ ਟਰਾਂਸਪਲਾਂਟ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੀ ਵਜ੍ਹਾਂ ਨਾਲ ਮਰੀਜ਼ਾਂ ਨੂੰ ਸਮੇਂ ਰਹਿੰਦੇ ਇਲਾਜ ਮਿਲ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਹੋਣ ਵਾਲੇ ਕਿਡਨੀ ਟਰਾਂਸਪਲਾਂਟ ਤੋਂ ਕਈ ਜਿੰਦਗਿਆਂ ਬਚਾਈ ਜਾ ਰਹੀਆਂ ਹਨ।