← Go Back
ਨਵੀਂ ਦਿੱਲੀ, 21 ਮਾਰਚ, 2017 : ਰਾਂਚੀ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ ਟੈਸਟ ਮੈਚ ਭਾਵੇਂ ਡਰਾਅ ਰਿਹਾ ਪਰ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਇਸ ਮੈਚ ‘ਚ 9 ਵਿਕਟ ਹਾਸਿਲ ਕਰਨ ਦਾ ਤੋਹਫਾ ਮਿਲ ਗਿਆ ਹੈ। ਜਡੇਜਾ ਅਸ਼ਵਿਨ ਨੂੰ ਪਛਾੜ ਦੇ ਆਈ ਸੀ ਸੀ ਟੈਸਟ ਰੈਂਕਿੰਗ ‘ਚ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ। ਇਸ ਮੈਚ ‘ਚ ਜਡੇਜਾ ਨੇ ਅਸ਼ਵਿਨ ਤੋਂ ਬੇਹਤਰ ਪ੍ਰਦਰਸ਼ਨ ਕੀਤਾ ਸੀ ਤੇ ਮੈਚ ਦੀ ਪਹਿਲੀ ਪਾਰੀ ‘ਚ 5 ਅਤੇ ਦੂਜੀ ਪਾਰੀ ‘ਚ 4 ਕੰਗਾਰੂ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਸੀ। ਆਈ ਸੀ ਸੀ ਰੈਂਕਿੰਗ ‘ਚ ਦੂਜੇ ਨੰਬਰ ‘ਤੇ ਅਸ਼ਵਿਨ ਤੇ ਤੀਜੇ ਨੰਬਰ ‘ਤੇ ਸ਼੍ਰੀਲੰਕਾ ਦੇ ਰੰਗਣਾ ਹੈਰਾਥ ਹਨ। ਇਸ ਤੋਂ ਬਿਨ੍ਹਾਂ ਇਸੇ ਸਥਾਨ ‘ਤੇ ਆਸਟ੍ਰੇਲੀਆ ਦੇ ਗੇਂਦਬਾਜ਼ ਹੇਜ਼ਲਵੁੱਡ ਤੇ ਇੰਗਲੈਂਡ ਦੇ ਜੇਮਸ ਐਂਡਰਸਨ ਹਨ। ਇਸ ਸਾਰੇ ਫਿਲਹਾਲ ਟੈਸਟ ਮੈਚ ਖੇਡ ਰਹੇ ਹਨ ਜਿਸ ਤੋਂ ਆਉਣ ਵਾਲੇ ਦਿਨਾਂ ‘ਚ ਟੈਸਟ ਰੈਂਕਿੰਗ ‘ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
Total Responses : 930