ਹੈਦਰਾਬਾਦ, 13 ਫਰਵਰੀ, 2017 : ਇਕਮਾਤਰ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਮੈਚ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ 208 ਦੌੜਾਂ ਨਾਲ ਬੰਗਲਾਦੇਸ਼ ‘ਤੇ ਵੱਡੀ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਖਿਲਾਫ ਹੁਣ ਤੱਕ ਖੇਡੇ ਗਏ 9 ਟੈਸਟਾਂ ਵਿੱਚ ਭਾਰਤ ਦੀ ਇਹ 7ਵੀਂ ਜਿੱਤ ਹੈ, ਜਦੋਂ ਕਿ ਦੋ ਮੈਚ ਡਰਾਅ ਰਹ। ਦੋਨਾਂ ਦੇ ਵਿੱਚ ਭਾਰਤ ਵਿੱਚ ਇਹ ਪਹਿਲਾ ਟੈਸਟ ਮੈਚ ਖੇਡਿਆ ਗਿਆ। ਭਾਰਤ ਦੀ ਜਾਤ ਵਿੱਚ ਦੋਨਾਂ ਸਪਿਨਰਸ ਦਾ ਅਹਿਮ ਯੋਗਦਾਨ ਰਿਹਾ। ਆਰ . ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ 4–4 ਵਿਕਟਾਂ ਲਈਆ ਨੇ, ਜਦੋਂਕਿ ਇਸ਼ਾਂਤ ਸ਼ਰਮਾ ਨੂੰ ਦੋ ਵਿਕਟਾਂ ਮਿਲੀਆਂ ਹਨ। ਬੰਗਲਾਦੇਸ਼ ਦੀ ਦੂਜੀ ਪਾਰੀ 250 ਦੌੜਾਂ ਉੱਤੇ ਢੇਰ ਹੋ ਗਈ।
ਲੰਚ ਤੋਂ ਬਾਅਦ ਇਸ਼ਾਂਤ ਸ਼ਰਮਾ ਨੇ ਸੱਬੀਰ ਰਹਿਮਾਨ (22 ਦੌੜਾਂ) ਨੂੰ ਐਲਬੀਡਬਲਿਊ ਕਰ ਬੰਗਲਾ ਟੀਮ ਨੂੰ ਛੇਵਾਂ ਝੱਟਕਾ ਦਿੱਤਾ ਅਤੇ ਇਸਦੇ ਬਾਅਦ ਹੀ ਉਨ੍ਹਾਂ ਨੇ ਮਹਮੂਦੁੱਲਾਹ (64 ਦੌੜਾਂ) ਨੂੰ ਕੈਚ ਕਰਾ ਸੱਤਵਾਂ ਝੱਟਕਾ ਦਿੱਤਾ। ਜਡੇਜਾ ਨੇ ਮੇਹਦੀ ਹਸਨ ਦਾ ਵਿਕਟ ਲੈ ਕੇ ਮਹਿਮਾਨ ਟੀਮ ਨੂੰ 8ਵਾਂ ਝੱਟਕਾ ਦਿੱਤਾ। ਜਡੇਜਾ ਨੇ ਤੈਜੁਲ ਇਸਲਾਮ (6 ਦੌੜਾਂ) ਨੂੰ ਆਉਟ ਕਰ ਨੌਵਾਂ ਝੱਟਕਾ ਦਿੱਤਾ। ਇਸ ਤੋਂ ਪਹਿਲਾਂ ਕਪਤਾਨ ਮੁਸ਼ਫਿਕੁਰ ਰਹੀਮ (23 ਦੌੜਾਂ) ਨੂੰ ਅਸ਼ਵਿਨ ਨੇ ਜਡੇਜਾ ਦੇ ਹੱਥਾਂ ਕੈਚ ਕਰਾਇਆ ਸੀ। ਜਦੋਂ ਕਿ ਆਖਰੀ ਵਿਕਟ ਦੇ ਰੂਪ ਵਿੱਚ ਅਸ਼ਵਿਨ ਨੇ ਤਸਕਿਨ ਅਹਿਮਦ ਨੂੰ ਐਲਬੀਡਬਲਿਊ ਕੀਤਾ। ਪੰਜਵੇਂ ਦਿਨ ਦੀ ਸ਼ੁਰੂਆਤ ਵਿੱਚ ਹੀ ਭਾਰਤ ਨੇ ਸਫਲਤਾ ਹਾਸਲ ਕੀਤੀ। ਰਵਿੰਦਰ ਜਡੇਜਾ ਨੇ ਸ਼ਾਕਿਬ ਅਲ ਹਸਨ (22 ਦੌੜਾਂ) ਦਾ ਵਿਕਟ ਲੈ ਲਿਆ। ਜਡੇਜਾ ਨੇ ਸ਼ਾਕਿਬ ਦਾ ਕੈਚ ਫੜਿਆ। ਮਹਮੂਦੁੱਲਾਹ ਨੇ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣਾ 13ਵਾਂ ਅਰਸੈਂਕੜਾ ਪੂਰਾ ਕੀਤਾ। ਬੰਗਲਾਦੇਸ਼ ਨੇ ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ ਤਿੰਨ ਵਿਕਟ ਗਵਾ ਕੇ 103 ਦੌੜਾਂ ਬਣਾਈਆਂ ਸਨ।