ਰੂਪਨਗਰ, 6 ਜਨਵਰੀ, 2017 : ਜਦੋਂ ਵੀ ਵਿਸ਼ਵ ਪ੍ਰਸਿੱਧ ਕ੍ਰਿਕਟ ਖੇਡ ਦਾ ਜਿਕਰ ਹੁੰਦਾ ਹੈ ਤਾਂ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਰੋਪੜ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਇਹ ਪ੍ਰਗਟਾਵਾ ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇੱਥੇ ਸਰਕਾਰੀ ਕਾਲਜ ਦੇ ਗਰਾਂਊਂਡ ਵਿੱਚ 14 ਸਾਲ ਤੋਂ ਘਟ ਉਮਰ ਦੇ ਖਿਡਾਰੀਆਂ ਦੇ ਪ੍ਰੈਕਟਿਸ ਮੈਚ ਦੌਰਾਨ ਖਿਡਾਰੀਆਂ ਨਾਲ ਜਾਣ-ਪਛਾਣ ਉਪਰੰਤ ਕੀਤਾ। ਉਨਾਂ ਕਿਹਾ ਕਿ ਇਹ ਐਸੋਸੀਏਸ਼ਨ ਜਿਲ੍ਹੇ ਦੇ ਬਚਿੱਆਂ ਨੂੰ ਕ੍ਰਿਕਟ ਨਾਲ ਜੋੜਨ ਲਈ ਇੱਕ ਵਧੀਆ ਉਪਰਾਲਾ ਕਰ ਰਹੀ ਹੈ।
ਇਸ ਮੋਕੇ ਸ਼੍ਰੀ ਸੰਦੀਪ ਬੁੱਧੀਰਾਜਾ ਸਕੱਤਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨੇ ਦਸਿਆ ਕਿ ਪੰਜਾਬ ਦੇ 14 ਸਾਲ ਤੌਂ ਘੱਟ ਉਮਰ ਦੇ ਖਿਡਾਰੀਆਂ ਦਾ ਇਥੇ 10 ਰੋਜ਼ਾ ਕੈਂਪ ਲਗਾਇਆ ਗਿਆ ਹੈ ਜਿਸ ਵਿਚ 28 ਖਿਡਾਰੀ ਪ੍ਰੈਕਟਿਸ ਕਰਨਗੇ। ਇਹ ਖਿਡਾਰੀ ਪਹਿਲੇ ਤਿੰਨ ਦਿਨ ਫਿਟਨੈਸ ਲਈ ਐਕਸਰਸਾਈਜ਼ ਕਰਨਗੇ ਅਤੇ ਇਸ ਉਪਰੰਤ ਇਨਾਂ ਦੇ ਤਿੰਨ ਮੈਚ ਵੀ ਕਰਵਾਏ ਜਾਣਗੇ।ਇਨਾਂ ਖਿਡਾਰੀਆਂ ਨੂੰ ਸ਼੍ਰੀ ਅਰੁਨ ਬੇਦੀ ਜੋ ਕਿ ਪੰਜਾਬ ਰਣਜੀ ਟਰਾਫੀ ਦੇ ਸਾਬਕਾ ਖਿਡਾਰੀ ਹਨ ਅਤੇ ਸ਼੍ਰੀ ਸੰਦੀਪ ਅਰੋੜਾ ਪ੍ਰੈਕਟਿਸ ਕਰਵਾਉਣਗੇ ।
ਇਸ ਮੌਕੇ ਹੋਰਨਾ ਤੌਂ ਇਲਾਵਾ ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਜਿਲਾ ਰੈਡ ਕਰਾਸ, ਡਾਕਟਰ ਭਾਨੂ ਪ੍ਰਤਾਪ ਪਰਮਾਰ, ਸ਼੍ਰੀ ਭੁਪਿੰਦਰ ਸਿੰਘ ਗੁਗੂ,ਸ਼੍ਰੀ ਮਲਕੀਤ ਸਿੰਘ,ਸ਼੍ਰੀ ਕੁਲਵਿੰਦਰ ਸੋਨੀ,ਮੈਡਮ ਸਰਬਜੀਤ ਕੌਰ ਤੇ ਖਿਡਾਰੀ ਹਜਰ ਸਨ ਵੀ ਹਾਜਰ ਸਨ।