ਹਿਮੋਫੀਲੀਆ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ: ਸਿਵਲ ਸਰਜਨ ਡਾ. ਕਿਰਪਾਲ ਸਿੰਘ
ਦਲਜੀਤ ਕੌਰ
ਸੰਗਰੂਰ, 07 ਮਈ, 2024: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਅੰਦਰ ਹੀਮੋਫੀਲੀਆ ਦੇ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 08 ਮਈ ਤੋਂ 17 ਮਈ ਤੱਕ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਹਿਮੋਫਲੀਆ ਇੱਕ ਖੂਨ ਨਾਲ ਸੰਬੰਧਿਤ ਬਿਮਾਰੀ ਹੈ। ਓਹਨਾਂ ਦੱਸਿਆ ਕਿਹਾ ਕਿ ਆਮ ਸੱਟ ਅਤੇ ਗਹਿਰੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ ,ਨੱਕ ਤੋਂ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ ,ਸਰੀਰ ਦੇ ਵੱਖ-ਵੱਖ ਜੋੜਾਂ ਵਿੱਚ ਦਰਦ ਅਤੇ ਸੋਜ ਹੋਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਚਾਨਕ ਸੋਜ ਹੋਣਾ, ਪਿਸ਼ਾਬ ਵਿੱਚ ਖੂਨ ਆਉਣਾ ਆਦਿ ਹੀਮੋਫੀਲੀਆ ਦੇ ਮੁੱਖ ਲੱਛਣ ਹਨ।
ਇਸ ਤੋਂ ਇਲਾਵਾ ਥੈਲੀਸੀਮੀਆ ਇੱਕ ਜੈਨੇਟਿਕ ਰੋਗ ਹੈ, ਥੈਲਾਸੀਮੀਆ ਮਾਇਨਰ ਮਾਤਾ ਪਿਤਾ ਦਾ ਬੱਚਾ, ਥੈਲੀਸੀਮੀਆ ਮੇਜਰ ਹੋ ਸਕਦਾ ਹੈ। ਹਰ ਗਰਭਵਤੀ ਮਹਿਲਾ ਆਪਣੇ ਪਹਿਲੇ ਗਰਭ ਦੇ ਤਿੰਨ ਮਹੀਨਿਆਂ ਦੌਰਾਨ ਐਚ.ਪੀ. ਐਲ.ਸੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਥੈਲਾਸੀਮੀਆ ਦੇ ਮਰੀਜ਼ਾਂ ਦਾ ਟੈਸਟ ਤੇ ਇਲਾਜ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਜਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਇਸ ਬਿਮਾਰੀ ਦੇ ਇਲਾਜ ਸਬੰਧੀ ਜਾਗਰੂਕ ਹੋ ਕੇ ਇਸ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਅਤੇ ਪੀੜਤਾਂ ਨੂੰ ਇਸ ਦੇ ਇਲਾਜ ਤੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਜਿਲੇ ਦੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਸ ਹਫਤੇ ਦੌਰਾਨ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਲੋੜਵੰਦ ਮਰੀਜ਼ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਣ। ਉਹਨਾ ਕਿਹਾ ਕਿ ਇਸ ਹਫ਼ਤੇ ਦੌਰਾਨ ਆਮ ਲੋਕਾਂ ਨੂੰ ਖੂਨ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।