← Go Back
ਪੰਜਾਬ ਸਟੇਟ ਹਾਕੀ ਚੈਪੀਅਨਸ਼ਿਪ ਜਲੰਧਰ ਵਿਖੇ 25-28 ਅਪ੍ਰੈਲ ਨੂੰ ਲੁਧਿਆਣਾ 19 ਅਪ੍ਰੈਲ 2024 : ਹਾਕੀ ਪੰਜਾਬ ਵੱਲੋਂ ਪੰਜਾਬ ਸਟੇਟ ਹਾਕੀ ਚੈਪੀਅਨਸ਼ਿਪ (ਜੂਨੀਅਰ ਲੜਕੇ ਅਤੇ ਲੜਕੀਆਂ) ਅਤੇ ਪੰਜਾਬ ਸਟੇਟ ਚੈਪੀਅਨਸ਼ਿਪ (ਸੀਨੀਅਰ ਲੜਕੇ ਅਤੇ ਲੜਕੀਆਂ) ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਚੈਪੀਅਨਸ਼ਿਪ 25-28 ਅਪ੍ਰੈਲ 2024 ਦੌਰਾਨ ਕਰਵਾਈ ਜਾਵੇਗੀ। ਇਸ ਚੈਪੀਅਨਸ਼ਿਪ ਵਿਚ ਸੂਬੇ ਭਰ ਦੀਆਂ ਟੀਮਾਂ ਭਾਗ ਲੈ ਸਕਣਗੀਆਂ। ਇਸ ਸੰਬੰਧੀ ਜਾਣਕਾਰੀ ਵਧਾਉਦਿਆਂ ਹਾਕੀ ਪੰਜਾਬ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸੰਬੰਧੀ ਐਂਟਰੀ ਬੇਨਤੀ ਫਾਰਮ ਸਹਿਤ 20 ਅਪ੍ਰੈਲ ਤੱਕ ਹਾਕੀ ਪੰਜਾਬ ਦੇ ਵਟਸਐੱਪ ਪੇਜ ਤੇ ਭੇਜੀ ਜਾਵੇ। ਉਹਨਾਂ ਦੱਸਿਆ ਕਿ ਜੂਨੀਅਰ ਲੜਕੇ ਅਤੇ ਲੜਕੀਆਂ (ਅੰਡਰ 19) ਦੇ ਖਿਡਾਰੀਆਂ ਅਤੇ ਖਿਡਾਰਣਾਂ ਦੀ ਜਨਮ ਤਰੀਕ 1 ਜਨਵਰੀ 2005 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ (ਅੰਡਰ 25) ਦੇ ਖਿਡਾਰੀਆਂ ਦੀ ਜਨਮ ਤਰੀਕ 1 ਜਨਵਰੀ 1999 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਜੇਕਰ ਦੂਜੇ ਰਾਜਾਂ ਦੇ ਖਿਡਾਰੀ ਇਸ ਚੈਪੀਅਨਸ਼ਿਪ ਵਿਚ ਭਾਗ ਲੈਣਾ ਚਾਹੁੰਦੇ ਹੋਣ ਤਾਂ ਉਹ ਕਿਸੇ ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀ ਹੋਣੇ ਚਾਹੀਦੇ ਹਨ।
Total Responses : 976