ਆਈਪੀਐਲ ਦੀ ਤਰਜ ਤੇ ਹੋਵੇਗਾ ਮਹਾਜਨ ਪ੍ਰੀਮੀਅਮ ਲੀਗ ਟੂਰਨਾਮੈਂਟ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2024 : ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਯੂਥ ਵਿੰਗ ਵੱਲੋਂ ਇੰਡੀਅਨ ਪ੍ਰੀਮੀਅਮ ਲੀਗ (ਆਈਪੀਐਲ) ਦੀ ਤਰਜ ਤੇ ਪਹਿਲਾ ਆਲ ਇੰਡੀਆ ਟੀ_20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਭਾਗ ਲੈਣਗੀਆਂ।
ਮਹਾਜਨ ਵੈਲਫੇਅਰ ਸੋਸਾਇਟੀ ਦੇ ਵਿਕਾਸ ਮਹਾਜਨ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਮਹਾਜਨ ਪ੍ਰੀਮੀਅਮ ਲੀਗ ਯਾਨੀ ਐਮਪੀਐਲ ਦੇ ਨਾਂ ਤੇ ਕਰਵਾਏ ਜਾ ਰਹੇ ਇਹਨਾਂ ਕ੍ਰਿਕਟ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ ਮਹਾਜਨ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ 14 ਅਪ੍ਰੈਲ ਐਤਵਾਰ ਨੂੰ ਟੈਸਟ ਹੋਣਗੇ। ਉਹਨਾਂ ਦੱਸਿਆ ਕਿ ਲਗਭਗ ਦੋ ਮਹੀਨੇ ਚੱਲਣ ਵਾਲੇ ਟੀ_20 ਮੈਚਾਂ ਵਿੱਚ ਪੂਰੇ ਭਾਰਤ ਵਿੱਚੋਂ ਵੱਖ ਵੱਖ ਸ਼ਹਿਰਾਂ ਦੀਆਂ ਟੀਮਾਂ ਭਾਗ ਲੈਣਗੀਆਂ। ਖਾਸੀਅਤ ਇਹ ਹੋਵੇਗੀ ਕਿ ਹਰ ਸ਼ਹਿਰ ਦੀ ਟੀਮ ਵਿੱਚ ਮਹਾਜਨ ਬਿਰਾਦਰੀ ਨਾਲ ਸੰਬੰਧਿਤ ਖਿਡਾਰੀ ਹੀ ਹੋਣਗੇ। ਉਹਨਾਂ ਦੱਸਿਆ ਕਿ ਫਾਈਨਲ ਮੈਚ ਧਰਮਸ਼ਾਲਾ ਵਿਖੇ ਹੋਵੇਗਾ ਅਤੇ ਫਾਈਨਲ ਮੈਚ ਵਿੱਚ ਜੇਤੂ ਰਹੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਦ ਕਿ ਵੱਖ-ਵੱਖ ਮੈਚਾਂ ਵਿੱਚ ਮੈਨ ਆਫ ਦਾ ਮੈਚ ਰਹੇ ਖਿਡਾਰੀਆਂ, ਬੈਸਟ ਬੈਟਸਮੈਨ , ਬੈਸਟ ਬਾਲਰ, ਬੈਸਟ ਫੀਲਡਰ ਅਤੇ ਹੋਰ ਵਧੀਆ ਪ੍ਰਦਰਸ਼ਨ ਵਾਲੇ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ।