ਨਵਾਂਸ਼ਹਿਰ 15 ਜੁਲਾਈ 2019: ਸਿੱੀਖਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਆਰੰਭ ਕੀਤੀ ਗਈ ਸਿੱਖਿਆ ਸੁਧਾਰ ਮੁਹਿੰਮ ਤਹਿਤ ਨਵੀਆਂ ਸਿੱਖਣ ਸਿਖਾਉਣ ਵਿਧੀਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਖੇਡ ਮਹਿਲ ਵਿੱਚ ਵਿਦਿਆਰਥੀਆਂ ਨੁੰ ਸਰਲ ਅਤੇ ਰੌਚਕ ਢੰਗ ਨਾਲ ਪੜ੍ਹਾਈ ਕਰਵਾ ਕੇ ਉਹਨਾਂ ਦੀ ਸਿੱਖਣ ਸਮੱਰਥਾ ਵਿੱਚ ਵਾਧਾ ਕੀਤਾ ਜਾ ਸਕੇ। ਇਸ ਪ੍ਰੋਜੈਕਟ ਨੂੰ ਜਮੀਨੀ ਪੱਧਰ ਤੇ ਸਫਲਤਾ ਨਾਲ ਅਮਲੀ ਜਾਮਾ ਪਹਿਨਾਣ ਲਈ ਬਲਾਕ ਪੱਧਰ ਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਪ੍ਰੋਗਰਾਮ ਤਹਿਤ ਬਲਾਕ ਨਵਾਂਸ਼ਹਿਰ-੧ ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਇੰਚਾਰਜ ਅਧਿਆਪਕਾਂ ਦਾ ਤਿੰਨ ਰੌਜਾ ਸਿਖਲਾਈ ਵਰਕਸ਼ਾਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਆਯੋਜਿਤ ਕੀਤੀ ਗਈ।ਇਸ ਵਿੱਚ ਪੜ੍ਹੋ ਪੰਜਾਬ-ਪੜਾਓ ਪੰਜਾਬ ਦੇ ਬਲਾਕ ਮਾਸਟਰ ਟ੍ਰੇਨਰ ਸੁਨੀਲ ਦੱਤ, ਸੀ.ਐੱਮ.ਟੀ ਬਲਕਾਰ ਚੰਦ ਤੇ ਤਜਿੰਦਰ ਕੌਰ ਰਾਹੀਂ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਖੇਡ ਵਿਧੀ ਤੇ ਵੱਖ-ਵੱਖ ਕਿਰਿਆਵਾਂ ਰਾਹੀਂ ਰੌਚਕ ਢੰਗਾਂ ਨਾਲ ਸਕੂਲਾਂ ਵਿੱਚ ਪੜਾਉਣ ਸੰਬੰਧੀ ਟਰੇਨਿੰਗ ਦਿੱਤੀ ਗਈ।ਇਸ ਵਿੱਚ ਅਧਿਆਪਕਾਂ ਬੱਚਿਆ ਦਾ ਸਕੁਲ ਵਿੱਚ ਸੁਆਗਤ, ਚਾਰ ਕਾਰਨਰ, ਦੋ ਗੱਲਾਂ ਕਰੀਏ, ਰਲ ਕੇ ਸਿੱਖੀਏ, ਬਾਤਾਂ ਪਾਵਾਂ ਗੀਤ ਗਾਵਾਂ, ਖੇਡ-ਖੇਡ ਵਿੱਚ, ਰਚੀਏ-ਰਚਾਈਏ ਅਤੇ ਨੱਚੀਏ ਗਾਈਏ ਵਿਸ਼ਿਆ ਸੰਬੰਧੀ ਵੱਖ-ਵੱਖ ਕਿਰਿਆਵਾਂ ਰਾਹੀਂ ਸਿਖਲਾਈ ਦਿੱਤੀ ਗਈ। ਇਸ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦੌਰਾਨ ਡਿਪਟੀ ਡਾਇਰੈਕਟਰ ਕਮ ਨੋਡਲ ਅਫ਼ਸਰ ਡਿੰਪੀ ਧੀਰ, ਡੀ.ਈ.ਓ (ਐਲੀਮੈਂਟਰੀ) ਕੋਮਲ ਚੋਪੜਾ , ਡਿਪਟੀ ਡੀ.ਈ.ਓ ਛੋਟੂ ਰਾਮ ਅਤੇ ਬੀਪੀਈਓ ਨਵਾਂਸ਼ਹਿਰ ਅਮਰਜੀਤ ਕੌਰ ਨੇ ਦਿੱਤੀ ਜਾ ਰਹੀ ਸਿਖਲਾਈ ਦਾ ਨਿਰੀਖਣ ਕੀਤਾ ਅਤੇ ਉਹਨਾਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਵਰਕਸ਼ਾਪ ਦੌਰਾਨ ਪੜਾਉਣ ਦੀਆਂ ਨਵੀਆਂ ਅਤੇ ਰੌਚਕ ਵਿਧੀਆਂ ਦੀ ਹਾਸਲ ਕੀਤੀ ਗਈ ਸਿਖਲਾਈ ਨੂੰ ਜਮਾਤਾਂ ਵਿੱਚ ਪੂਰੀ ਲਗਨ ਅਤੇ ਮਿਹਨਤ ਨਾਲ ਅਮਲੀ ਜਾਮਾ ਪਹਿਨਾ ਕੇ ਸਿੱਖਿਆ ਸੁਧਾਰ ਮੁਹਿੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇਣ।ਇਸ ਦੇ ਨਾਲ ਹੀ ਪੜ੍ਹੋ ਪੰਜਾਬ-ਪੜਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ, ਸਹਾਇਕ ਜਿਲਾ ਕੋਆਰਡੀਨੇਟਰ ਨੀਲ ਕਮਲ, ਡੀ.ਐੱਮ ਜਤਿੰਦਰ ਕੁਮਾਰ ਤੇ ਬੀ.ਐੱਮ ਜਸਵਿੰਦਰ ਸਿੰਘ ਸੰਧੂ ਤੇ ਗੁਰਨਾਮ ਸਿੰਘ ਨੇ ਵੀ ਅਧਿਆਪਕਾਂ ਦੀ ਦਿੱਤੀ ਜਾ ਰਹੀ ਸਿਖਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਗੁਰਦੀਪ ਕੁਮਾਰ, ਸਰਬਜੀਤ ਸਿੰਘ, ਰਮੇਸ਼ ਚੰਦ, ਅਜੇ ਕੁਮਾਰ, ਦਲਜੀਤ ਸਿੰਘ, ਵਰਿੰਦਰ ਕੁਮਾਰ, ਆਸ਼ੂ ਕਾਲੀਆ, ਪਰਮਜੀਤ ਕੌਰ, ਅਨੁਰਾਧਾ, ਕੁਲਦੀਪ ਕੁਮਾਰੀ ,ਸੁਖਵਿੰਦਰ ਕੌਰ,ਕੁਲਵਿੰਦਰ ਮਹੇ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਪਿੰਕੀ ਦੇਵੀ, ਕਮਲੇਸ਼ ਰਾਣੀ ਅਤੇ ਰਾਜਵੀਰ ਕੌਰ ਆਦਿ ਸ਼ਾਮਿਲ ਸਨ।