ਦੇਵਾ ਨੰਦ ਸ਼ਰਮਾ
ਫਰੀਦਕੋਟ, 14 ਜੁਲਾਈ - ਸਿਹਤ ਵਿਭਾਗ ਫਰੀਦਕੋਟ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜ਼ਿਲੇ• ਦੇ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਜਿੱਥੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਉੱਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦਵਾਈਆਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਮਿਆਰੀ ਦਵਾਈਆਂ ਤੇ ਖਾਧ ਪਦਾਰਥ ਹੀ ਸਪਲਾਈ ਹੋਣ ਤੇ ਉਨ੍ਹਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾਂ ਹੋ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਮਹੀਨਾ ਜਨਵਰੀ 2019 ਤੋਂ ਮਹੀਨਾ ਜੂਨ 2019 ਤੱਕ ਚੈਕਿੰਗ ਉਪਰੰਤ 09 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਸਸਪੈਂਡ ਕੀਤੇ ਗਏ ਹਨ। ਇਸ ਦੌਰਾਨ ਸ਼ੱਕੀ ਦਵਾਈਆਂ ਦੇ 38 ਨਮੂਨੇ ਵੀ ਭਰੇ ਗਏ ਅਤੇ 8 ਕੋਰਟ ਕੇਸ ਵੀ ਤਿਆਰ ਕੀਤੇ ਗਏ। ਇਸ ਮਿਸ਼ਨ ਦੌਰਾਨ ਫਰੀਦਕੋਟ ਜ਼ਿਲ੍ਹੇ ਵਿਚ ਕੁੱਲ 112 ਫ਼ਰਮਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਫ਼ਰਮਾਂ ਵਿਚੋਂ ਕੁੱਝ 'ਚ ਤਰੁੱਟੀਆਂ ਅਤੇ ਉਲੰਘਣਾ ਆਦਿ ਪਾਈਆਂ ਗਈਆਂ। ਜਿਸ ਲਈ ਅਗਲੇਰੀ ਕਾਰਵਾਈ ਆਰੰਭੀ ਗਈ ਹੈ। ਉਨ•ਾਂ ਦੱਸਿਆ ਕਿ 1,90,813/- ਰੁਪਏ ਦੀਆਂ ਗੈਰ ਮਿਆਰੀ ਦਵਾਈਆਂ ਵੀ ਫੜੀਆਂ ਗਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਤੋਂ ਚੈਕਿੰਗ ਦੌਰਾਨ 38 ਨਮੂਨੇ ਲਏ ਗਏ ਜਿਨ੍ਹਾਂ ਨੂੰ ਗੌਰਮਿੰਟ ਐਨਾਲਿਸਟ ਦੀ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਅਮਰੀਕ ਸਿੰਘ ਵੱਲੋਂ ਜ਼ਿਲ੍ਹੇ ਵਿਚ ਦਵਾਈਆਂ ਦੇ ਕਾਰੋਬਾਰ ਨਾਲ ਸਬੰਧਿਤ ਕਾਰੋਬਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਜਿਸ ਵਿਚ ਚੇਅਰਮੈਨ ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ ਦੀਆਂ ਹਦਾਇਤਾਂ ਮੁਤਾਬਿਕ ਦੁਰਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਦੀ ਵਰਤੋਂ ਨਾ ਕਰਨ ਅਤੇ ਦਵਾਈਆਂ ਦਾ ਸਹੀ ਰਿਕਾਰਡ ਅੱਪਡੇਟ ਕਰਨ ਦੀ ਹਿਦਾਇਤ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਤਿਆਰ ਖਾਦ ਪਦਾਰਥਾਂ ਆਦਿ ਮਿਲਾਵਟ ਰੋਕਣ ਲਈ ਵੀ ਛਾਪੇਮਾਰੀ ਕੀਤੀ ਗਈ। ਉਨ•ਾਂ ਦੱਿਸਆ ਕਿ 139 ਵੱਖ-ਵੱਖ ਤਰ•ਾਂ ਦੇ ਸੈਂਪਲ ਲਏ ਗਏ। ਜਿੰਨ•ਾਂ ਵਿਚੋਂ 19 ਸੈਂਪਲ ਕੁਆਲਿਟੀ ਕੰਟਰੋਲ ਅਧੀਨ ਲਏ ਗਏ ਜਿਸ ਵਿਚ ਸਰਕਾਰੀ ਅਦਾਰੇ ਆਉਂਦੇ ਹਨ। ਇਸ ਮੌਕੇ ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਫੋਸਟੈੱਕ ਟਰੇਨਿੰਗ ਪ੍ਰੋਗਰਾਮ ਅਧੀਨ ਫੂਡ ਹਾਈਜਿਨ ਦੀ ਟਰੇਨਿੰਗ 570 ਫੂਡ ਬਿਜਨਸ਼ ਅਪ੍ਰੇਰਟਰਾਂ ਨੂੰ ਟਰੇਨਿੰਗ ਦਿੱਤੀ ਗਈ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਅਤੇ ਉਨ•ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਮੰਡੀਆਂ ਵਿਚ 1 ਕਵਿੰਟਲ ਤੋਂ ਵੱਧ ਦੀ ਖ਼ਰਾਬ ਹੋਣ ਵਾਲੀ ਸਬਜ਼ੀ ਨਸ਼ਟ ਕਰਵਾਈ ਗਈ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਮੁਕਲ ਗਿੱਲ ਤੇ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਵੀ ਹਾਜ਼ਰ ਸਨ।