ਬੰਗਾ, 13 ਜੁਲਾਈ, 2019: ਜ਼ਿਲ੍ਹੇ ਦੇ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਆਰੰਭੇ ‘ਜਲ ਸ਼ਕਤੀ ਅਭਿਆਨ’ ਤਹਿਤ ਕਲ੍ਹ ਤੋਂ ਜ਼ਿਲ੍ਹੇ ਦੇ ਦੌਰੇ ’ਤੇ ਆਈ ਹੋਈ ਉੱਚ ਪੱਧਰੀ ਕੇਂਦਰੀ ਟੀਮ ਨੇ ਅੱਜ ਦੂਜੇ ਦਿਨ ਬੀ.ਡੀ.ਪੀ.ਓ. ਦਫ਼ਤਰ ਬੰਗਾ ਵਿਖੇ ਪਿੰਡਾਂ ਦੇ ਸਰਪੰਚਾਂ/ਪੰਚਾਂ ਨਾਲ ਜਨਤਕ ਮੀਟਿੰਗ ਕੀਤੀ। ਟੀਮ ਦੇ ਮੁਖੀ ਸ੍ਰੀ ਰਾਮਕਰਨ ਨੇ ਇਸ ਮੌਕੇ ਪਾਣੀ ਦੀ ਵਰਤੋਂ ਵੀ ਪੈਸੇ ਦੀ ਤਰ੍ਹਾਂ ਸੰਜਮ ਅਤੇ ਲੋੜ ਅਨੁਸਾਰ ਕਰਨ ’ਤੇ ਜ਼ੋਰ ਦਿੱਤਾ।
ਸਲਾਹਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ੍ਰੀ ਰਾਮ ਕਰਨ ਦੀ ਅਗਵਾਈ ਵਾਲੀ ਕੇਂਦਰੀ ਟੀਮ, ਜਿਸ ਵਿੱਚ ਡਾਇਰੈਕਟਰ ਸੀ.ਈ.ਏ. ਖੇਤੀਬਾੜੀ ਸ੍ਰੀਮਤੀ ਸ਼ਿਫਾਲੀ ਢੀਂਗਰਾ ਅਤੇ ਸ੍ਰੀ ਬਿਸ਼ਟ ਟੈਕਨੀਕਲ ਆਫ਼ਸਰ ਸੀ.ਡਬਲਿਊ.ਸੀ. ਸ਼ਾਮਿਲ ਹਨ, ਵਲੋਂ ਸਰਪੰਚਾਂ ਅਤੇ ਪੰਚਾਂ ਨਾਲ ਪਾਣੀ ਦੇ ਘੱਟ ਰਹੇ ਪੱਧਰ ਅਤੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਰਾਮ ਕਰਨ ਨੇ ਕਿਹਾ ਕਿ ਇਹ ਅਭਿਆਨ ਦੇਸ਼ ਵਿੱਚ ਮਿਤੀ 1 ਜੁਲਾਈ ਤੋਂ ਸ਼ੁਰੂ ਹੋਇਆ ਹੈ, ਜਿਸ ਦਾ ਪਹਿਲਾ ਫੇਜ 1 ਜੁਲਾਈ ਤੋਂ 15 ਸਤੰਬਰ ਤੱਕ ਚੱਲੇਗਾ। ਇਸ ਪੜਾਅ ਵਿੱਚ ਕਰਵਾਏ ਗਏ ਕੰਮਾਂ ਦੀ ਪ੍ਰਗਤੀ ਰਿਪੋਰਟ ਅਗਸਤ ਮਹੀਨੇ ਵਿੱਚ ਲਈ ਜਾਵੇਗੀ। ਸ੍ਰੀ ਰਾਮ ਕਰਨ ਨੇ ਕਿਹਾ ਕਿ ਸਾਨੂੰ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਕੇ ਇਸ ਨੂੰ ਅਗਲੀ ਪੀੜ੍ਹੀਆਂ ਤੱਕ ਬਚਾ ਕੇ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਫ਼ਸਲੀ ਚੱਕਰ ਨੂੰ ਛੱਡ ਕੇ ਆਧੁਨਿਕ ਤਰੀਕਿਆਂ ਨਾਲ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀਬਾੜੀ ਕਰਨੀ ਚਾਹੀਦੀ ਹੈ, ਤਾਂ ਜੋ ਪਾਣੀ ਬਚਾਇਆ ਜਾ ਸਕੇ।
ਉਨ੍ਹਾਂ ਪੰਜਾਬ ਸਰਕਾਰ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸਬੰਧੀ ਹਰੇਕ ਪਿੰਡ ਵਿੱਚ 550 ਪੌਦੇ ਲਗਾਏ ਜਾਣ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਜਿੱਥੇ ਸੰਭਵ ਹੋ ਸਕੇ, ਇਨ੍ਹਾਂ ਪੌਦਿਆਂ ਦੀ ਗਿਣਤੀ ਵਧਾ ਦਿੱਤੀ ਜਾਵੇ ਅਤੇ ਇਨ੍ਹਾਂ ਪੌਦਿਆਂ ਨੂੰ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਅਗਲੇ 5 ਸਾਲਾਂ ਤੱਕ ਦੇਖ-ਰੇਖ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਪੌਦਿਆਂ ਨੂੰ ਵਧੇਰੇ ਲਗਾਉਣਾ ਚਾਹੀਦਾ ਹੈ ਜੋ ਘੱਟ ਮਾਤਰਾ ਵਿੱਚ ਪਾਣੀ ਸੋਖਦੇ ਹੋਣ ਅਤੇ ਵਾਤਾਵਰਨ ਨੂੰ ਤੰਦਰੁਸਤ ਕਰਨ ਵੀ ਮੱਦਦ ਕਰਨ।
ਇਸ ਮੌਕੇ ਡਾਇਰੈਕਟਰ ਸੀ.ਈ.ਏ. ਖੇਤੀਬਾੜੀ ਸ੍ਰੀਮਤੀ ਸ਼ਿਫਾਲੀ ਢੀਂਗਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲ ਸ਼ਕਤੀ ਅਭਿਆਨ ਵਿੱਚ ਸਮੂਹ ਸਕੂਲਾਂ/ਕਾਲਜਾਂ ਨੂੰ ਹਿੱਸਾ ਬਣਾਇਆ ਜਾਵੇ, ਜਿਸ ਵਿੱਚ ਉਨ੍ਹਾਂ ਦੇ ਲੇਖ, ਪ੍ਰਸ਼ਨ-ਉਤਰ, ਚਿੱਤਰਕਾਰੀ, ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਸ਼੍ਰੀ ਬਿਸ਼ਟ ਟੈਕਨੀਕਲ ਆਫ਼ਿਸਰ ਸੀ.ਡਬਲਿਊ.ਸੀ. ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਬਚਾਉਣ ਲਈ ਪੰਜ ਮੁੱਖ ਯਤਨਾਂ ਜਿਨ੍ਹਾਂ ਵਿੱਚ ਪਾਣੀ ਬਚਾਉਣ ਦੇ ਤਰੀਕਿਆਂ ਵਿੱਚ ਬਦਲਾਅ , ਬਰਸਾਤੀ ਪਾਣੀ ਨੂੰ ਰੀਚਾਰਜ ਕਰਕੇ ਜ਼ਮੀਨ ਹੇਠ ਭੇਜਣ, ਪਾਣੀ ਇਕੱਤਰ ਕਰਨ ਦੇ ਪੁਰਾਤਨ ਸਾਧਨਾਂ ਅਤੇ ਟੈਂਕਾਂ ਦਾ ਪੁਨਰ ਨਿਰਮਾਣ, ਵਾਟਰ ਸ਼ੈਡ ਡਿਵੈਲਪਮੈਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਪਿੰਡ ਦੀ ਪੰਚਾਇਤ ਨੂੰ ਪੂਰੇ ਉਤਸ਼ਾਹ ਨਾਲ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਭਾਗੀਦਾਰ ਬਣਨਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਪਾਣੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਉਪਰੰਤ ਬੀ.ਡੀ.ਪੀ.ਓ ਬੰਗਾ ਨੀਰਜ ਸਿਧਾਨ ਨੇ ਹਰੇਕ ਪਿੰਡ ਦੀ ਪੰਚਾਇਤ ਨੂੰ ਆਪੋ-ਆਪਣੇ ਸਕੂਲ ਵਿੱਚ ਸੋਕ ਪਿੱਟ ਤਿਆਰ ਕਰਕੇ ਰਿਪੋਰਟ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਬੰਗਾ ਡਾ. ਲਛਮਣ ਦਾਸ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾਂ ’ਤੇ