ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨਾਲ ਮੁਲਾਕਾਤ ਕਰਨ ਮੌਕੇ ਨਾਲ ਹਨ ਸਾਬਕਾ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋਂ।
ਖਮਾਣੋਂ, 24 ਅਪ੍ਰੈਲ (ਦੀਦਾਰ ਗੁਰਨਾ )-ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਦੱਸਿਆਂ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਸਮੇਤ ਹੋਰਨਾਂ ਹਲਕਿਆਂ ਤੋਂ ਅਕਾਲੀ ਦਲ ਦੇ ਵੱਖ-ਵੱਖ ਉਮੀਦਵਾਰਾਂ ਦੀ ਮਦਦ ਕਰਨ ਦੇ ਫ਼ੈਸਲੇ ਨਾਲ ਜਿੱਥੇ ਫ਼ਤਹਿਗੜ੍ਹ ਸਾਹਿਬ ਹਲਕੇ 'ਚ ਉਨ੍ਹਾਂ ਨੂੰ ਮਜ਼ਬੂਤੀ ਮਿਲੀ ਹੈ।ਉੱਥੇ ਹੀ ਸਮੁੱਚੀਆਂ ਸੀਟਾਂ 'ਤੇ ਵੀ ਮਦਦ ਕਰਨ ਦੇ ਫੈਸਲੇ ਨਾਲ ਪਾਰਟੀ ਉਮੀਦਵਾਰਾਂ ਦੀ ਸਥਿਤੀ ਹੋਰ ਵੀ ਬਿਹਤਰ ਹੋ ਗਈ ਹੈ। ਇਸ ਸਬੰਧੀ.ਗੁਰੂ ਨੇ ਦੱਸਿਆਂ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਮੇਸ਼ਾ ਤੋਂ ਹੀ ਕਿਸਾਨੀ ਹਿਤਾਂ ਲਈ ਘੋਲ ਕਰਦੀ ਰਹੀ ਹੈ। ਜਿਸ ਕਰਕੇ ਇਸ ਜਥੇਬੰਦੀ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਵੱਲੋਂ ਕਿਸਾਨੀ ਦੇ ਮੁੱਦੇ ਹਮੇਸ਼ਾ ਹੀ ਬੜੀ ਸ਼ਿੱਦਤ ਨਾਲ ਚੁੱਕੇ ਹਨ ਅਤੇ ਉਨ੍ਹਾਂ ਦੇ ਫ਼ੌਰੀ ਹੱਲ ਵੀ ਕਰਵਾਏ ਗਏ। ਜਿਸ ਕਰਕੇ ਇਸ ਕਿਸਾਨ ਜਥੇਬੰਦੀ ਦੀ ਕਿਸਾਨ ਵਰਗ 'ਚ ਚੰਗੀ ਭੱਲ ਹੋਣਕਰਕੇ ਯਕੀਨੀ ਉਨ੍ਹਾਂ ਨੂੰ ਅਤੇ ਪਾਰਟੀ ਉਮੀਦਵਾਰਾਂ ਨੂੰ ਬਲ ਮਿਲੇਗਾ। ਇਸ ਮੌਕੇ ਉਨ੍ਹਾਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੀ ਉਚੇਚੇ ਤੌਰ ਤੇ ਕਿਸਾਨ ਆਗੂ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਲਈ.ਗੁਰੂ ਨਾਲ ਪਹੁੰਚੇ ਹੋਏ ਸਨ। ਇਸ ਮੌਕੇ ਉਪਰੋਕਤ ਦੋਨੋਂ ਆਗੂਆਂ ਨੇ.ਲੱਖੋਵਾਲ ਦਾ ਵਿਸ਼ੇਸ਼ ਤੌਰ'ਤੇ ਧੰਨਵਾਦ ਕੀਤਾ।