ਅੈੱਸ ਏ ਐੱਸ ਨਗਰ 24 ਅਪੈ੍ਲ 2019: ਸਿੱਖਿਆ ਸਕੱਤਰ ਨੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਜਿਲ੍ਹਿਅਾਂ ਦੇ ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਤੇ ਸਕੂਲਾਂ ਦੀ ਦਿੱਖ ਨੂੰ ਅਾਕਰਸ਼ਕ ਬਣਾਉਣ ਲਈ ਅਾੳੁਣ ਵਾਲੇ ਤਿੰਨ ਮਹੀਨਿਆਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚੀ ਬਨਾੳੁਣ ਅਤੇ ੳੁਪਰਾਲੇ ਕਰਨ ਹਿੱਤ ਪੇ੍ਰਿਤ ਕੀਤਾ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲਾਂ ਵਿੱਚ ਦਾਖਲਾ ਵਧਾੳੁਣ ਤੇ ਸਿੱਖਿਆ ਦਾ ਮਿਆਰ ੳੁਚੇਰਾ ਕਰਨ ਲਈ ਮੀਟਿੰਗਾਂ ਦੀ ਲੜੀ ਚਲ ਰਹੀ ਹੈ | ਅੰਮਿ੍ਤਸਰ ਤੇ ਹੁਸ਼ਿਆਰਪੁਰ ਜਿਲ੍ਹਿਅਾਂ ਦੇ ਸਕੂਲ ਮੁਖੀਆਂ ਨੂੰ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਦੇ ਮੁਲੰਕਣ ਦਾ ਮਿਅਾਰ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ | ੳੁਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਪ੍ਰਭਾਵਸ਼ਾਲੀ ਬਨਾੳੁਣ, ਗਰਮੀਆਂ ਦੀਆਂ ਛੁੱਟੀਆਂ ਵਿੱਚ ਸਕੂਲ ਮੁਖੀਆਂ ਦੀ ਸਵੈ ਇੱਛਾ ਨਾਲ ਵਿਦਿਆਰਥੀਆਂ ਨੂੰ ਪੇ੍ਰਿਤ ਕਰਕੇ ਸਮਰ ਕੈਂਪ ਲਗਵਾੳੁਣ, ਸਕੂਲ ਦੇ ਕੈਂਪਸ ਨੂੰ ਸਾਫ਼ ਸੁਥਰਾ ਰੱਖਣ, ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਅਾਂ ਕਿਤਾਬਾਂ ਜਾਰੀ ਕਰਵਾਉਣ ਸਬੰਧੀ ਹਦਾਇਤਾਂ ਵੀ ਦਿੱਤੀਆਂ |
ਇਸ ਮੌਕੇ ਸਟੇਟ ਰਿਸੋਰਸ ਪਰਸਨਾਂ ਅਮਰਜੀਤ ਸਿੰਘ ਰੱਲੀ ਨੇ ਅੈਕਟੀਵਿਟੀ ਬੇਸਡ ਲਰਨਿੰਗ, ਅਨੂਪ ਸੁਖੀਜਾ ਨੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੌਰਾਨ ਸਾਕਾਰਾਤਮਕ ਸੋਚ ਰੱਖਦਿਅਾਂ ਤਿਅਾਰੀ ਕਰਨ, ਸਮਾਰਟ ਸਕੂਲਾ ਸਬੰਧੀ ਸੁਰੇਖਾ ਠਾਕੁਰ ਨੇ ਜਾਣਕਾਰੀ ਦਿੱਤੀ |
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਮੁਖੀਆਂ ਨੇ ਅਾਪਣੇ ਅਾਪਣੇ ਸਕੂਲਾਂ ਦੀ ਮਲਟੀਮੀਡੀਆ ਪੇਸ਼ਕਾਰੀਆਂ ਵੀ ਕੀਤੀਅਾਂ | ਮੀਟਿੰਗ ਵਿੱਚ ਮਨੋਜ ਕੁਮਾਰ ਡਿਪਟੀ ਅੈੱਸ ਪੀ ਡੀ, ਪਵਨ ਕੁਮਾਰ ਡਿਪਟੀ ਡਾਇਰੈਕਟਰ, ਲਲਿਤ ਘਈ ਸਹਾਇਕ ਡਾਇਰੈਕਟਰ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅੰਮਿ੍ਤਸਰ ਤੇ ਹੁਸ਼ਿਆਰਪੁਰ ਅਤੇ ਸਿੱਖਿਆ ਵਿਭਾਗ ਦੇ ਅਾਹਲਾ ਅਧਿਕਾਰੀ ਵੀ ਹਾਜ਼ਰ ਸਨ |