ਲੁਧਿਆਣਾ 20 ਮਾਰਚ 2019: ਕੇਂਦਰੀ ਪੰਜਾਬੀ ਲੇਖਕ ਸਭਾ, ਸੇਖੋਂ (ਰਜਿ.) ਦੀ ਸਰਪ੍ਰਸਤੀ ਵਿਚ ਜਨਵਾਦੀ ਲੇਖਕ ਮੰਚ ਪੰਜਾਬ ਅਤੇ ਪੰਡਤ ਪਦਮਨਾਥ ਸ਼ਾਸ਼ਤਰੀ ਯਾਦਗਾਰੀ ਕਮੇਟੀ ਵਲੋਂ 23 ਮਾਰਚ, ਸ਼ਨਿਚਰਵਾਰ ਨੂੰ ਸਵੇਰੇ 9.30 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਾਹਿਤਕਾਰਾਂ ਦਾ ਸਨਮਾਨ, ਪੁਸਤਕ ਲੋਕ ਅਰਪਣ, ਕਾਵਿ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਨਵਾਦੀ ਲੇਖਕ ਮੰਚ ਦੇ ਪ੍ਰਧਾਨ ਸ੍ਰੀ ਭੁਪਿੰਦਰ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਉੱਘੇ ਸਾਹਿਤਕਾਰ ਪ੍ਰੋ. ਰਵਿੰਦਰ ਸਿੰਘ ਭੱਠਲ ਨੂੰ ਪ੍ਰੋ. ਪ੍ਰੀਤਮ ਸਿੰਘ ਰਾਹੀ ਜਨਵਾਦੀ ਕਵਿਤਾ ਪੁਰਸਕਾਰ, ਸੁਰਿੰਦਰ ਦੀਪ ਨੂੰ ਡਾ. ਜਸਵੰਤ ਗਿੱਲ ਪੁਰਸਕਾਰ, ਓਮ ਪ੍ਰਕਾਸ਼ ਗਾਸੋ ਨੂੰ ਪੰਡਤ ਪਦਮਨਾਥ ਸ਼ਾਸ਼ਤਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਵਾਰਤਕ), ਪ੍ਰਭਜੋਤ ਸੋਹੀ ਨੂੰ ਪੰਡਤ ਪਦਮਨਾਥ ਸ਼ਾਸ਼ਤਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਕਵਿਤਾ) ਦੇ ਕੇ ਸਨਮਾਨਤ ਕੀਤਾ ਜਾਵੇਗਾ।
ਸ੍ਰੀ ਕੇ. ਸਾਧੂ ਸਿੰਘ ਨੇ ਦਸਿਆ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਕਰਨਗੇ। ਇਸੇ ਮੌਕੇ ਸ੍ਰੀ ਭੁਪਿੰਦਰ ਰਚਿਤ ਕਾਵਿ ਸੰਗ੍ਰਹਿ 'ਬੇਦਾਵਾ ਨਹੀਂ' ਬਾਰੇ ਡਾ. ਤੇਜਵੰਤ ਸਿੰਘ ਮਾਨ ਅਤੇ ਡਾ. ਅਰਵਿੰਦਰ ਕੌਰ ਕਾਕੜਾ ਪੇਪਰ ਪੜ•ਨਗੇ ਅਤੇ ਦਰਸ਼ਨ ਬੋਪਾਰਾਏ ਰਚਿਤ ਪਲੇਠਾ ਕਾਵਿ ਸੰਗ੍ਰਹਿ 'ਮਖੌਟਿਆਂ ਦੀ ਭੀੜ ਵਿਚ' ਲੋਕ ਅਰਪਣ ਕੀਤਾ ਜਾਵੇਗਾ। ਉਨ•ਾਂ ਦਸਿਆ ਕਿ ਚੋਣਵੇਂ ਕਵੀ ਕਵਿਤਾ ਪਾਠ ਕਰਨਗੇ। ਮੰਚ ਵਲੋਂ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ।