← ਪਿਛੇ ਪਰਤੋ
ਗੁਰਦਾਸਪੁਰ ,19 ਮਾਰਚ 2019 : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦੇਣ ਲਈ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜ੍ਹੀ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ 65 ਸਕੂਲਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਗਰੀਨ ਬੋਰਡ ਪਹੁੰਚੇ ਹਨ। ਉਪਰੋਕਤ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਐਲੀ ਸ੍ਰੀ ਵਿਨੋਦ ਮੱਤਰੀ ਨੇ ਦੱਸਿਆਂ ਕਿ ਪਹਿਲੇ ਪੜ੍ਹਾਅ ਦੇ ਤਹਿਤ ਜਿਲਾ ਗੁਰਦਾਸਪੁਰ ਦੇ 65 ਸਮਾਰਟ ਸਕੂਲਾਂ ਨੂੰ 130 ਗਰੀਨ ਬੋਰਡ ਭੇਜੇ ਹਨ। ਜਿਸ ਦੇ ਤਹਿਤ ਹਰ ਸਕੂਲ ਵੱਲੋਂ 2 ਗਰੀਨ ਬੋਰਡ ਪ੍ਰਾਪਤ ਕੀਤੇ ਹਨ। ਉਂਨਾਂ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦਾ ਇਸ ਲਈ ਧੰਨਵਾਦ ਕੀਤਾ। ਉਂਨਾਂ ਜਾਣਕਾਰੀ ਦਿੱਤੀ ਕਿ ਅਗਲੇ ਪੜ੍ਹਾਅ ਵਿੱਚ ਬਾਕੀ ਰਹਿੰਦੇ ਸਮਾਰਟ ਸਕੂਲਾਂ ਵਿੱਚ ਵੀ ਜਲਦੀ ਗਰੀਨ ਬੋਰਡ ਪਹੁੰਚ ਰਹੇ ਹਨ। ਉਨਾਂ ਕਿਹਾ ਕਿ ਗਰੀਨ ਬੋਰਡ ਦੀ ਮਦਦ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਹੋਰ ਵਧੀਆਂ ਢੰਗ ਨਾਲ ਪੜ੍ਹਾਈ ਕਰਵਾ ਸਕਣਗੇ। ਉਂਨਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸ਼ੁਰੂ ਹੋ ਰਹੇ ਨਵੇ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗਰੀਨ ਬੋਰਡਾਂ ਦੇ ਸਕੂਲ ਪਹੁੰਚਣ ਤੇ ਅਧਿਆਪਕਾਂ ਤੇ ਵਿਦਿਆਰਥੀਆ ਦੇ ਚਿਹਰੇ ਤੇ ਵੱਖਰੀ ਖ਼ੁਸ਼ੀ ਵੇਖੀ ਗਈ। ਜਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਸੋਹਣੇ ਡੈਸਕ ਭੇਜੇ ਸਨ। ਜਿਨਾਂ ਦੀ ਸੋਹਣੀ ਦਿੱਖ ਤੇ ਮਜ਼ਬੂਤੀ ਆਪ ਮੁਹਾਰੇ ਬੋਲਦੀ ਹੈ। ਸਮਾਜਿਕ ਭਾਈਚਾਰੇ ਤੇ ਬੁੱਧੀਜੀਵੀ ਵਰਗ ਵੱਲੋਂ ਸਕੂਲ ਸਿੱਖਿਆ ਵਿਭਾਗ ਦੀ ਇਸ ਕੀਤੇ ਉਪਰਾਲੇ ਦੀ ਸਿਫ਼ਤ ਕੀਤੀ ਜਾ ਰਹੀ ਹੈ। ਇਸ ਮੌਕੇ ਸਮਾਰਟ ਸਕੂਲ ਦੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸ ਸੁਲੱਖਣ ਸਿੰਘ ਵੀ ਹਾਜ਼ਰ ਸਨ।
Total Responses : 935