← ਪਿਛੇ ਪਰਤੋ
ਫ਼ਤਹਿਗੜ ਸਾਹਿਬ, 17 ਮਾਰਚ:(ਦੀਦਾਰ ਗੁਰਨਾ ) ਜ਼ਿਲਾ ਫ਼ਤਹਿਗੜ ਸਾਹਿਬ ਦੇ ਵਿੱਚ ਇਸ ਬਾਰ ਸ਼ਰਾਬ ਦੇ ਠੇਕਿਆਂ ਦੀ ਬੋਲੀ ਤੋਂ ਸਰਕਾਰ ਨੂੰ ਹੋਵੇਗੀ ਵੱਡੀ ਆਮਦਨ ਹੋਣ ਜਾ ਰਹੀ ਹੈ ਕਿਉਕਿ ਬੀਤੇ ਸਾਲ 2018-2019 ਵਿੱਚ 1375 ਅਰਜ਼ੀਆਂ ਆਈਆਂ ਸਨ ਜਦਕਿ ਇਸ ਬਾਰ 2019-2020 ਲਈ 3704 ਅਰਜ਼ੀਆਂ ਆਈਆਂ ਹਨ ਜੋ ਕਿ ਪਿਛਲੇ ਸਾਲ ਤੋਂ 2329 ਵੱਧ ਹਨ ! ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਆਬਕਾਰੀ ਅਤੇ ਕਰ ਵਿਭਾਗ ਫਤਹਿਗੜ੍ਹ ਸਾਹਿਬ ਮਗਨੀਸ਼ ਸੇਠੀ ਨੇ ਦੱਸਿਆ ਕਿ ਪਿਛਲੇ ਸਾਲ ਅਪਲਾਈ ਕਰਨ ਦੀ ਫ਼ੀਸ (18000) ਰੁ ਸੀ ਜੋ ਕਿ ਇਸ ਵਾਰ ਵਧਾ ਕੇ( 30000 ) ਰੁ ਕਰ ਦਿੱਤੀ ਗਈ ਹੈ ਅਤੇ ਸਰਕਾਰ ਨੂੰ ਇਸ ਬਾਰ (111120000 )ਰੁ ਦਾ ਮਾਲੀਆ ਪ੍ਰਾਪਤ ਹੋਇਆ ਹੈ ਜੋ ਕਿ ਪਿਛਲੇ ਸਾਲ ਤੋਂ (86370000) ਰੁ ਵੱਧ ਹੈ ! ਉਹਨਾਂ ਅੱਗੇ ਦੱਸਿਆ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਮਿਤੀ 20 ਮਾਰਚ ਨੂੰ ਸੋਹਣ ਫ਼ਾਰਮ ਨੇੜੇ ਚੁੰਗੀ ਨੰਬਰ 4 ਵਿਖੇ ਹੋਵੇਗੀ !
Total Responses : 189