ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਅਤੇ ਹੋਰ ਖੇਤੀ ਮਾਹਿਰ ਖੇਤਾਂ ਦਾ ਨਿਰੀਖਣ ਕਰਦੇ ਹੋਏ।
ਅੰਮ੍ਰਿਤਸਰ 17 ਮਾਰਚ 2019: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਦਲਬੀਰ ਸਿੰਘ ਛੀਨਾ ਵੱਲੋ ਆਪਣੀ ਟੀਮ ਨਾਲ ਜਿਲ•ੇ ਦੇ ਵੱਖ-ਵੱਖ ਬਲਾਕਾਂ ਜਿਵੇਂ ਕਿ ਵੇਰਕਾ, ਹਰਸ਼ਾਛੀਨਾ, ਅਜਨਾਲਾ, ਚੌਗਾਵਾਂ ਆਦਿ ਦਾ ਦੌਰਾ ਕੀਤਾ ਗਿਆ ਅਤੇ ਕਣਕ ਦੀ ਫਸਲ ਦੀ ਮੌਜੂਦਾ ਸਥਿਤੀ ਦਾ ਜਾਇਜਾ ਲਿਆ ਗਿਆ। ਡਾ: ਛੀਨਾ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ ਦੀ ਹਾਲਤ ਬਹੁਤ ਹੀ ਵਧੀਆ ਹੈ ਪਰ ਪਿਛਲੇ ਦਿਨੀ ਰਾਤ ਦਾ ਤਾਪਮਾਨ ਘੱਟ ਹੌਣ ਕਰਕੇ ਅਤੇ ਦਿਨ ਵੇਲੇ ਬੱਦਲਵਾਈ ਰਹਿਣ ਕਰਕੇ ਫਸਲ ਵਿੱਚ ਕਿਤੇ-ਕਿਤੇ ਧੋੜੀਆਂ ਵਿੱਚ ਪੀਲੀ ਕੁੰਗੀ ਦਾ ਹਮਲਾ ਵੇਖਣ ਵਿੱਚ ਆਇਆ ਹੈ। ਜੇਕਰ ਪੱਤਿਆਂ ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਵਿਖਾਈ ਦਿੰਦੇ ਹਨ ਜਿੰਨ•ਾਂ ਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਂਉਂਦਾ ਹੈ, ਤਾਂ ਇਹ ਪੀਲੀ ਕੁੰਗੀ ਦੇ ਹਮਲੇ ਦੇ ਲੱਛਣ ਹੋ ਸਕਦੇ ਹਨ। ਹਮਲੇ ਵਾਲੇ ਖੇਤ ਵਿੱਚ ਫਿਰਨ ਤੇ ਕੱਪੜਿਆਂ ਉੱਪਰ ਅਤੇ ਬਿਮਾਰੀ ਵਾਲੇ ਪੱਤਿਆਂ ਨੂੰ ਹੱਥ ਲਾਉਣ ਤੇ ਹੱਥਾਂ ਉੱਪਰ ਹਲਦੀ ਰੰਗਾ ਪਾਊਡਰ ਨਜਰ ਆਉਂਦਾ ਹੈ। ਇਸੇ ਤਰਾਂ ਪੀਲੀ ਕੁੰਗੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨ ਤੁਰੰਤ ਆਪਣੇ ਨਜਦੀਕੀ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਜਰੂਰ ਲੈਣ। ਇਸ ਬੀਮਾਰੀ ਦੇ ਹਮਲੇ ਦੀ ਰੋਕਥਾਮ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸ਼ੁਦਾ ਉੱਲੀਨਾਸ਼ਕ ਨਟੀਵੋ 75 W7 120 ਗ੍ਰਾਮ ਜਾਂ ਟਿਲਟ 25 ਈ.ਸੀ. (ਪ੍ਰੋਪੀਕੋਨਾਜੋਲ) 200 ਮਿਲੀਲੀਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਡਾ: ਛੀਨਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੋੜੀਆਂ ਤੇ ਹੀ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾਂ ਚਾਹੀਦਾ ਹੈ ਅਤੇ ਲੋੜ ਪੈਣ ਤੇ ਇਹ ਛਿੜਕਾਅ ਫਿਰ ਦੁਹਰਾਉਣਾਂ ਚਾਹੀਦਾ ਹੈ। ਪੀਲੀ ਕੁੰਗੀ ਦੇ ਹਮਲੇ ਵਾਲੇ ਖੇਤਾਂ ਵਿੱਚ ਧੋੜੀਆਂ ਤੇ ਸਪਰੇਅ ਕਰਨ ਲਈ ਪ੍ਰਤੀ ਢੋਲੀ 9 ਗ੍ਰਾਮ ਨਟੀਵੋ ਜਾਂ 15 ਮਿ.ਲੀ. ਟਿਲਟ ਦਵਾਈ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਹੁਣ ਦਿਨ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਇਸ ਬੀਮਾਰੀ ਦੇ ਵਧਣ ਦਾ ਖਦਸ਼ਾ ਨਹੀ ਹੈ। ਪਰ ਫੇਰ ਵੀ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਤਾਂ ਜੋ ਫਸਲ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਖੇਤੀਬਾੜੀ ਅਫਸਰ ਡਾ: ਮਸਤਿੰਦਰ ਸਿੰਘ ਬੰਡਾਲਾ, ਡਾ: ਚਰੰਜੀਵ ਲਾਲ (ਖੇਤੀਬਾੜੀ ਅਫਸਰ, ਅਜਨਾਲਾ), ਡਾ: ਗੁਰਪ੍ਰੀਤ ਸਿੰਘ (ਏ.ਡੀ.ਉ, ਹਰਸ਼ਾ ਛੀਨਾ), ਡਾ: ਬਲਵਿੰਦਰ ਸਿੰਘ ਛੀਨਾ (ਏ.ਡੀ.ਉ, ਪੀ.ਪੀ.), ਡਾ: ਪਰਜੀਤ ਸਿੰਘ ਔਲਖ (ਏ.ਡੀ.ਉ, ਟੀ.ਏ.) ਵੀ ਮੌਜੂਦ ਸਨ।